10 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ BSNL ਦੇ 12 ਮੁਲਾਜ਼ਮਾਂ ਨੇ ਕੀਤੀ ਖੁਦਕੁਸ਼ੀ

11/29/2019 6:29:37 PM

ਨਵੀਂ ਦਿੱਲੀ-ਜਨਤਕ ਦੂਰ ਸੰਚਾਰ ਕੰਪਨੀ ਬੀ.ਐੱਸ.ਐੱਨ.ਐੱਲ ’ਚ ਕਰੀਬ 10 ਮਹੀਨਿਆਂ ਤੋਂ ਤਨਖਾਹ ਕਥਿਤ ਤੌਰ ’ਤੇ ਨਾ ਮਿਲਣ ਦਾ ਮੁੱਦਾ ਉਠਾਉਂਦੇ ਹੋਏ ਅੱਜ ਭਾਵ ਸ਼ੁੱਕਰਵਾਰ ਨੂੰ ਰਾਜ ਸਭਾ ’ਚ ਮਾਕਪਾ ਦੇ ਇਕ ਮੈਬਰ ਨੇ ਦਾਅਵਾ ਕੀਤਾ ਕਿ ਤਨਖਾਹ ਦੀ ਘਾਟ ’ਚ ਹੁਣ ਤਕ ਇਸਦੇ 12 ਮੁਲਾਜ਼ਮ ਖੁਦਕੁਸ਼ੀਆਂ ਕਰ ਚੁੱਕੇ ਹਨ। ਸਿਫਰ ਕਾਲ ਦੌਰਾਨ ਰਾਜ ਸਭਾ ’ਚ ਵਿਸ਼ੇਸ਼ ਵਰਣਨ ਦੇ ਰਾਹੀਂ ਇਹ ਮੁੱਦਾ ਚੁੱਕਦੇ ਹੋਏ ਮਾਕਪਾ ਮੈਂਬਰ ਕੇ.ਕੇ.ਰਾਜੇਸ਼ ਨੇ ਕਿਹਾ, ਹਾਲ ਹੀ ਕੇਰਲ ’ਚ ਬੀ.ਐੱਸ.ਐੱਨ.ਐੱਲ. ਦੇ ਇਕ ਮੁਲਾਜ਼ਮ ਨੇ ਹੱਤਿਆ ਕਰ ਲਈ ਇਸ ਦਾ ਕਾਰਨ ਬੀ.ਐੱਸ.ਐੱਨ.ਐੱਲ ਦੇ ਮੁਲਾਜ਼ਮਾਂ ਨੂੰ 10 ਮਹੀਨਿਆਂ ਤੋਂ ਤਨਖਾਹ ਨਾ ਮਿਲ ਸਕਣਾ ਹੈ। ਰਾਜੇਸ਼ ਨੇ ਦਾਅਵਾ ਕੀਤਾ ਕਿ ਤਨਖਾਹ ਨਾ ਮਿਲ ਸਕਣ ਕਾਰਨ ਦੇਸ਼ ਭਰ ’ਚ ਬੀ.ਐੱਸ.ਐੱਨ.ਐੱਲ ਦੇ 12 ਮੁਲਾਜ਼ਮ ਖੁਦਕੁਸ਼ੀ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਬੀ.ਐੱਸ.ਐੱਨ.ਐੱਲ ’ਚ ਛਾਂਟੀ ਵੀ ਹੋ ਰਹੀ ਹੈ।


Iqbalkaur

Edited By Iqbalkaur