ਕੋਰੋਨਾ ਕਾਲ ’ਚ ਵੀ ਬਾਜ਼ ਨਹੀਂ ਆ ਰਿਹਾ ਪਾਕਿਸਤਾਨ, ਡ੍ਰੋਨ ਰਾਹੀਂ ਸਾਂਬਾ ਸੈਕਟਰ ’ਚ ਡੇਗੇ ਹਥਿਆਰ
Saturday, May 15, 2021 - 11:15 AM (IST)
ਜੰਮੂ/ਹੀਰਾ ਨਗਰ– ਕੋਰੋਨਾ ਕਾਲ ’ਚ ਵੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਹੁਣ ਵੀ ਉਹ ਭਾਰਤ ਵਿਚ ਦਹਿਸ਼ਤ ਫੈਲਾਉਣ ਦੀ ਪੂਰੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। ਇਕ ਪਾਸੇ ਪਾਕਿਸਤਾਨ ਭਾਰਤ ਨੂੰ ਕੋਰੋਨਾ ਸੰਕਟ ’ਚ ਮਦਦ ਦੇਣ ਦੀ ਗੱਲ ਕਰਦਾ ਹੈ ਤਾਂ ਦੂਜੇ ਪਾਸੇ ਭਾਰਤ ਨੂੰ ਅਸਥਿਰ ਕਰਨ ਦੀ ਵੀ ਪੂਰੀ ਕੋਸ਼ਿਸ਼ ਕਰਦਾ ਹੈ।
ਇਸ ਕੜੀ ’ਚ ਬੀ.ਐੱਸ.ਐੱਫ. ਦੇ ਚੌਕਸ ਜਵਾਨਾਂ ਨੇ ਪਾਕਿਸਤਾਨ ਦੀ ਇਸ ਚਾਲ ਨੂੰ ਨਾਕਾਮ ਬਣਾ ਦਿੱਤਾ। ਜੰਮੂ-ਕਸ਼ਮੀਰ ਦੇ ਸਾਂਬਾ ਸੈਕਟਰ ਦੇ ਰਿਗਾਲ ਇਲਾਕੇ ’ਚ ਡ੍ਰੋਨ ਰਾਹੀਂ ਸੁੱਟੇ ਗਏ ਹਥਿਆਰ ਬਰਾਮਦ ਕੀਤੇ ਗਏ ਹਨ। ਸੁੱਟੇ ਗਏ ਇਨ੍ਹਾਂ ਹਥਿਆਰਾਂ ਵਿਚ ਏ.ਕੇ.-47 ਦੀ ਇਕ ਰਾਈਫਲ, 9 ਐੱਮ.ਐੱਮ. ਦੀ ਇਕ ਪਿਸਤੌਲ, ਇਕ ਮੈਗਜ਼ੀਨ ਅਤੇ 15 ਗੋਲੀਆਂ ਬਰਾਮਦ ਕੀਤੀਆਂ ਗਈਆਂ।
ਬੀ.ਐੱਸ.ਐੱਫ. ਦੇ ਡੀ.ਆਈ.ਜੀ. ਐੱਸ.ਪੀ.ਐੱਸ. ਸੰਧੂ ਨੇ ਦੱਸਿਆ ਕਿ ਹਥਿਆਰਾਂ ਨਾਲ ਲਕੜੀ ਦਾ ਇਕ ਫ੍ਰੇਮ ਵੀ ਬਰਾਮਦ ਹੋਇਆ ਹੈ ਜਿਸ ਦੀ ਮਦਦ ਨਾਲ ਹਥਿਆਰਾਂ ਨੂੰ ਡ੍ਰੋਨ ਨਾਲ ਅਟੈਚ ਕੀਤਾ ਗਿਆ ਸੀ।