ਜੰਮੂ : ਅੰਤਰਰਾਸ਼ਟਰੀ ਸਰਹੱਦ 'ਤੇ BSF ਨੇ ਢੇਰ ਕੀਤਾ ਪਾਕਿ ਡਰੋਨ
Monday, Jan 27, 2020 - 11:31 PM (IST)

ਜੰਮੂ — ਜੰਮੂ ਦੇ ਆਰ.ਐੱਸ. ਪੁਰਾ ਸੈਕਟਰ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਸਰਹੱਦ ਸੁਰੱਖਿਆ ਬਲ ਦੇ ਜਵਾਨਾਂ ਨੇ ਪਾਕਿਸਤਾਨੀ ਡਰੋਨ ਨੂੰ ਢੇਰ ਕੀਤਾ ਹੈ। ਪੁਲਸ ਸੂਤਰਾਂ ਨੇ ਸੋਮਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਐਤਵਾਰ ਨੂੰ ਜਦੋਂ ਗਣਤੰਤਰ ਦਿਵਸ ਦੇ ਪ੍ਰੋਗਰਾਮ ਚੱਲ ਰਹੇ ਸਨ ਉਸੇ ਦੌਰਾਨ ਬੀ.ਐੱਸ.ਐੱਫ. ਨੇ ਆਰ.ਐੱਸ.ਪੁਰਾ ਸੈਕਟਰ 'ਚ ਅੰਤਰਰਾਸ਼ਟਰੀ ਸਰਹੱਦ ਨੇੜੇ ਇਕ ਡਰੋਨ ਵਰਗੀ ਚੀਜ਼ ਦੇਖੀ ਅਤੇ ਉਸ ਨੂੰ ਢੇਰ ਕਰ ਦਿੱਤਾ। ਸੂਤਰਾਂ ਮੁਤਾਬਕ ਬੀ.ਐੱਸ.ਐੱਫ. ਨੇ ਡਰੋਨ ਵਰਗੀ ਦਿਖਣ ਵਾਲੀ ਚੀਜ਼ ਨੂੰ ਐਤਵਾਰ ਦੀ ਸ਼ਾਮ ਬਾਲੂ ਚਾਕ ਨੇੜੇ ਉਡਦੇ ਹੋਏ ਦੇਖਿਆ ਗਿਆ ਅਤੇ ਉਸ ਨੂੰ ਢੇਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਾਂਚ ਲਈ ਉਸ ਨੂੰ ਪੁਲਸ ਨੂੰ ਸੌਂਪ ਦਿੱਤਾ ਗਿਆ ਹੈ।