ਸ਼੍ਰੀਨਗਰ 'ਚ ਸ਼ਹੀਦ ਹੋਏ ਰਾਕੇਸ਼ ਡੋਭਾਲ ਨੂੰ ਨਿੱਘੀ ਸ਼ਰਧਾਂਜਲੀ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

Sunday, Nov 15, 2020 - 11:32 AM (IST)

ਸ਼੍ਰੀਨਗਰ 'ਚ ਸ਼ਹੀਦ ਹੋਏ ਰਾਕੇਸ਼ ਡੋਭਾਲ ਨੂੰ ਨਿੱਘੀ ਸ਼ਰਧਾਂਜਲੀ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

ਸ਼੍ਰੀਨਗਰ— ਆਪਣੇ ਵਤਨ ਦੀ ਰਾਖੀ ਲਈ ਜਾਨ ਗਵਾਉਣ ਵਾਲੇ ਜਾਂਬਾਜ਼ ਬੀ. ਐੱਸ. ਐੱਫ. ਦੇ ਸਬ-ਇੰਸਪੈਕਟਰ ਰਾਕੇਸ਼ ਡੋਭਾਲ ਨੂੰ ਅੱਜ ਯਾਨੀ ਕਿ ਐਤਵਾਰ ਨੂੰ ਸ਼੍ਰੀਨਗਰ ਵਿਚ ਜਵਾਨਾਂ ਵਲੋਂ ਨਿੱਘੀ ਸ਼ਰਧਾਂਜਲੀ ਦਿੱਤੀ ਗਈ। ਫ਼ੌਜ ਦੇ ਜਵਾਨਾਂ ਨੇ ਉਨ੍ਹਾਂ ਨੂੰ ਆਖ਼ਰੀ ਸਲਾਮੀ ਦਿੱਤੀ। ਦੱਸ ਦੇਈਏ ਕਿ 13 ਨਵੰਬਰ ਨੂੰ ਸਰਹੱਦ ਤੋਂ ਪਾਰ ਪਾਕਿਸਤਾਨ ਦੀ ਗੋਲੀਬਾਰੀ ਵਿਚ ਸਬ-ਇੰਸਪੈਕਟਰ ਰਾਕੇਸ਼ ਡੋਭਾਲ ਸ਼ਹੀਦ ਹੋ ਗਏ ਸਨ।

PunjabKesari

ਰਾਕੇਸ਼ ਡੋਭਾਲ ਨੇ ਕੁਪਵਾੜਾ 'ਚ ਦੇਸ਼ ਦੀ ਰਾਖੀ ਕਰਦਿਆਂ ਕੁਰਬਾਨੀ ਦਿੱਤੀ। ਪਾਕਿਸਤਾਨ ਵਲੋਂ ਗੋਲੀਬਾਰੀ ਕੀਤੀ ਗਈ ਸੀ। ਰਾਕੇਸ਼ ਡੋਭਾਲ ਨੇ ਤੁਰੰਤ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਇਕ ਮੋਰਟਾਰ ਉਨ੍ਹਾਂ ਦੇ ਸਿਰ 'ਤੇ ਆ ਕੇ ਲੱਗਾ। ਬਹਾਦਰੀ ਨਾਲ ਲੜਦੇ ਹੋਏ ਉਹ ਸ਼ਹੀਦ ਹੋ ਗਏ। 38 ਸਾਲਾ ਦੇ ਰਾਕੇਸ਼ ਉੱਤਰਾਖੰਡ ਦੇ ਰਿਸ਼ੀਕੇਸ਼ ਦੇ ਰਹਿਣ ਵਾਲੇ ਸਨ। ਰਾਕੇਸ਼ ਸਰਹੱਦ ਸੁਰੱਖਿਆ ਫੋਰਸ (ਬੀ. ਐੱਸ. ਐੱਫ.) ਵਿਚ ਸਬ-ਇੰਸਪੈਕਟਰ ਦੇ ਅਹੁਦੇ 'ਤੇ ਤਾਇਨਾਤ ਸਨ। 

ਇਹ ਵੀ ਪੜ੍ਹੋ: ਕੰਟਰੋਲ ਰੇਖਾ 'ਤੇ ਗੋਲੀਬਾਰੀ 'ਚ 4 ਜਵਾਨ ਸ਼ਹੀਦ, ਜਵਾਬੀ ਕਾਰਵਾਈ 'ਚ ਮਾਰੇ ਗਏ 8 ਪਾਕਿਸਤਾਨੀ ਫ਼ੌਜੀ

PunjabKesari

ਉਨ੍ਹਾਂ ਦੀ ਸ਼ਹਾਦਤ ਦੀ ਖ਼ਬਰ ਮਿਲਦੇ ਹੀ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਰਾਕੇਸ਼ ਦਾ ਮਰਹੂਮ ਸਰੀਰ ਅੱਜ ਹੀ ਰਿਸ਼ੀਕੇਸ਼ ਸਥਿਤ ਜੱਦੀ ਘਰ ਭੇਜਿਆ ਗਿਆ। ਸ਼ਹਾਦਤ ਤੋਂ ਬਾਅਦ ਰਿਸ਼ੀਕੇਸ਼ ਸਥਿਤ ਉਨ੍ਹਾਂ ਦੇ ਘਰ 'ਚ ਪਰਿਵਾਰ ਨੂੰ ਹੌਂਸਲਾ ਦੇਣ ਲਈ ਲੋਕ ਪਹੁੰਚ ਰਹੇ ਹਨ। ਦੱਸਣਯੋਗ ਹੈ ਕਿ ਰਾਕੇਸ਼ ਡੋਭਾਲ ਬੀ. ਐੱਸ. ਐੱਫ. 'ਚ 2004 'ਚ ਸ਼ਾਮਲ ਹੋਏ ਸਨ ਅਤੇ ਅਗਸਤ 2013 ਤੋਂ ਮੌਜੂਦਾ ਅਹੁਦਾ ਸੰਭਾਲ ਰਹੇ ਸਨ। ਬੀ. ਐੱਸ. ਐੱਫ. ਨੇ ਆਪਣੇ ਬਹਾਦਰ ਸਿਪਾਹੀ ਨੂੰ ਸਲਾਮ ਕੀਤਾ ਹੈ। ਰਾਸ਼ਟਰ ਲਈ ਉਨ੍ਹਾਂ ਦੀ ਕੁਰਬਾਨੀ ਲਈ ਉਹ ਕਰਜ਼ਦਾਰ ਹਨ। 

ਇਹ ਵੀ ਪੜ੍ਹੋ: ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਪ੍ਰਾਪਤੀ ਲਈ ਅੰਧਵਿਸ਼ਵਾਸੀ ਪਿਓ ਨੇ ਚੜ੍ਹਾਈ 6 ਸਾਲਾ ਇਕਲੌਤੀ ਧੀ ਬਲੀ

PunjabKesari

ਦੱਸ ਦੇਈਏ ਕਿ ਕੰਟਰੋਲ ਰੇਖਾ (ਐੱਲ. ਓ. ਸੀ.) 'ਤੇ ਪਾਕਿਸਤਾਨ ਵਲੋਂ ਕਈ ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਾ ਚੁੱਕੀ ਹੈ। ਭਾਰਤ ਨੇ ਕਈ ਵਾਰ ਇਸ ਦਾ ਸਖਤ ਵਿਰੋਧ ਜਤਾਇਆ ਹੈ। ਐੱਲ. ਓ. ਸੀ. 'ਤੇ ਗੋਲੀਬਾਰੀ ਨੂੰ ਲੈ ਕੇ ਭਾਰਤ ਨੇ ਸਖਤ ਰਵੱਈਆ ਅਪਣਾਇਆ ਹੈ। ਵਿਦੇਸ਼ ਮੰਤਰਾਲਾ ਨੇ ਪਾਕਿਸਤਾਨੀ ਡਿਪਲੋਮੈਟ ਨੂੰ ਤਲਬ ਕੀਤਾ ਹੈ।

ਇਹ ਵੀ ਪੜ੍ਹੋ: ਜੈਸਲਮੇਰ 'ਚ ਜਵਾਨਾਂ ਨੂੰ ਬੋਲੇ PM ਮੋਦੀ- ਤੁਸੀਂ ਹੋ ਤਾਂ ਦੇਸ਼ ਹੈ, ਦੇਸ਼ ਦੇ ਤਿਉਹਾਰ ਹਨ

PunjabKesari


author

Tanu

Content Editor

Related News