ਭਾਰਤ ''ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਬੰਗਲਾਦੇਸ਼ ਦੇ ਲੋਕ, BSF ਨੇ ਚੁੱਕਿਆ ਵੱਡਾ ਕਦਮ
Thursday, Aug 08, 2024 - 01:04 PM (IST)
ਨਵੀਂ ਦਿੱਲੀ (ਭਾਸ਼ਾ)- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਨੇ ਬੁੱਧਵਾਰ ਨੂੰ ਕਰੀਬ 120-140 ਬੰਗਲਾਦੇਸ਼ੀ ਨਾਗਰਿਕਾਂ ਦੇ ਇਕ ਸਮੂਹ ਨੂੰ ਰੋਕਿਆ, ਜੋ ਪੱਛਮੀ ਬੰਗਾਲ 'ਚ ਅੰਤਰਰਾਸ਼ਟਰੀ ਸਰਹੱਦ ਪਾਰ ਕਰ ਕੇ ਭਾਰਤੀ ਸਰਹੱਦ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਅਨੁਸਾਰ ਇਸ ਹਫ਼ਤੇ ਦੀ ਸ਼ੁਰੂਆਤ 'ਚ ਢਾਕਾ 'ਚ ਸ਼ੇਖ ਹਸੀਨਾ ਸਰਕਾਰ ਦੇ ਪਤਨ ਦੇ ਬਾਅਦ ਤੋਂ ਹੀ ਸੁਰੱਖਿਆ ਫ਼ੋਰਸ 'ਹਾਈ ਅਲਰਟ' 'ਤੇ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਦਾਰਜੀਲਿੰਗ ਦੇ ਕਦਮਤਲਾ 'ਚ ਸਥਿਤ ਬੀ.ਐੱਸ.ਐੱਫ. ਦੇ ਹੈੱਡ ਕੁਆਰਟਰ ਦੇ ਅਧਿਕਾਰ ਖੇਤਰ 'ਚ 2 ਥਾਵਾਂ 'ਤੇ ਦਿਨ 'ਚ ਵਾਪਰੀ।
ਉਨ੍ਹਾਂ ਦੱਸਿਆ ਕਿ ਬੀ.ਐੱਸ.ਐੱਫ. ਦੇ ਫੀਲਡ ਕਮਾਂਡਰਾਂ ਨੇ ਬਾਰਡਰ ਗਾਰਡ ਬੰਗਲਾਦੇਸ਼ (ਬੀ.ਜੀ.ਬੀ.) ਦੇ ਆਪਣੇ ਹਮਰੁਤਬਾ ਨਾਲ ਸੰਪਰਕ ਕੀਤਾ ਅਤੇ ਔਰਤਾਂ ਤੇ ਬੱਚਿਆਂ ਨਾਲ ਆਏ 120-140 ਲੋਕਾਂ ਦੇ ਇਸ ਸਮੂਹ ਨੂੰ ਰੋਕਿਆ ਗਿਆ ਅਤੇ ਉਨ੍ਹਾਂ ਨੂੰ ਵਾਪਸ ਜਾਣ ਲਈ ਕਿਹਾ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸਰਹੱਦ 'ਤੇ ਸਥਿਤੀ ਕੰਟਰੋਲ 'ਚ ਹੈ। ਬੀ.ਐੱਸ.ਐੱਫ. ਪੱਛਮੀ ਬੰਗਾਲ ਦੇ ਉੱਤਰ ਦਿਨਾਜਪੁਰ, ਦਾਰਜੀਲਿੰਗ, ਜਲਪਾਈਗੁੜੀ ਅਤੇ ਕੂਚਬਿਹਾਰ ਜ਼ਿਲ੍ਹਿਆਂ ਸਮੇਤ ਕੁੱਲ 4,096 ਕਿਲੋਮੀਟਰ ਲੰਬੀ ਭਾਰਤ-ਬੰਗਲਾਦੇਸ਼ ਅੰਤਰਰਾਸ਼ਟਰੀ ਸਰਹੱਦ ਦੇ 932.39 ਕਿਲੋਮੀਟਰ ਹਿੱਸੇ ਦੀ ਰੱਖਿਆ ਕਰਦੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8