ਐਂਟੀ ਡਰੋਨ ਮੁਹਿੰਮ: BSF ਨੇ ਇਸ ਸਾਲ ’ਚ ਰਿਕਾਰਡ 16 ਡਰੋਨਾਂ ਨੂੰ ਡਿਗਾਇਆ

Thursday, Dec 01, 2022 - 05:06 PM (IST)

ਐਂਟੀ ਡਰੋਨ ਮੁਹਿੰਮ: BSF ਨੇ ਇਸ ਸਾਲ ’ਚ ਰਿਕਾਰਡ 16 ਡਰੋਨਾਂ ਨੂੰ ਡਿਗਾਇਆ

ਨਵੀਂ ਦਿੱਲੀ : ਭਾਰਤ-ਪਾਕਿਸਤਾਨ ਸੀਮਾ 'ਤੇ ਵਧਦੀ ਡਰੋਨ ਚੁਣੌਤੀ ਦੇ ਵਿਚਕਾਰ ਸੀਮਾ ਸੁਰੱਖਿਆ ਬਲ ਬੀ.ਐੱਸ.ਐੱਫ਼ ਨੇ ਇਸ ਸਾਲ ਹੁਣ ਤੱਕ ਰਿਕਾਰਡ 16 ਡਰੋਨ ਮਾਰ ਦਿੱਤੇ ਹਨ ਅਤੇ ਇਸ ਨੂੰ ਖ਼ਤਰੇ ਤੋਂ ਦੂਰ ਕਰਨ ਲਈ ਬਲ ਨੇ ਐਂਟੀ ਡਰੋਨ ਪ੍ਰਣਾਲੀ ਅਤੇ ਗਹਿਰੀ ਗਸ਼ਤ ਨੂੰ ਅਪਣਾਇਆ ਹੈ। ਜੋ ਸੁਰੱਖਿਆ ਲਈ ਖ਼ਤਰਾ ਪੈਦਾ ਕਰਦਾ ਹੈ। ਸਾਲਾਨਾ ਪ੍ਰੈਸ ਬ੍ਰੀਫਿੰਗ ਦੇ ਮੌਕੇ ’ਤੇ ਨਿਊਜ਼ ਨਾਲ ਗੱਲ ਕਰਦੇ ਹੋਏ BSF ਦੇ ਮਹਾਨਿਦੇਸ਼ ਪੰਕਜ ਸਿੰਘ ਨੇ ਕਿਹਾ ਕਿ ਬਲ ਨੇ ਅਜੇ ਨੇ ਅਜੇ ਤੱਕ ਡਰੋਨ ਮੋਰਚੇ 'ਤੇ ਪੂਰੀ ਸਫ਼ਲਤਾ ਪ੍ਰਾਪਤ ਨਹੀਂ ਕੀਤੀ, ਪਰ ਬਲ ਵੱਲੋਂ ਅਪਣਾਏ ਗਏ ਤਿੰਨ-ਚਾਰ ਉਪਾਵਾਂ ਦੇ ਕਾਰਨ ਇਹ ਸਾਲ ਬਹੁਤ ਪ੍ਰਾਪਤੀਆਂ ਹਾਸਲ ਹੋਈਆਂ ਹਨ। 

ਇਹ ਵੀ ਪੜ੍ਹੋ- ਅੰਮ੍ਰਿਤਸਰ ਪੁਲਸ ਵੱਲੋਂ ਲੁਟੇਰਾ ਗਿਰੋਹ ਖ਼ਿਲਾਫ਼ ਵੱਡੀ ਕਾਰਵਾਈ, ਪਿਸਟਲ ਤੇ ਕਾਰਤੂਸਾਂ ਸਣੇ 6 ਕਾਬੂ

ਬੀ.ਐੱਸ.ਐਫ਼ ਦੇ ਡੀ.ਜੀ ਨੇ ਕਿਹਾ ਕਿ ਜਿਵੇਂ ਅਸੀਂ ਡਰੋਨ ਦੇ ਮਾਮਲੇ ’ਚ ਸਰਹੱਦ 'ਤੇ ਨਵੀਂ ਚੁਣੌਤੀ ਦੇਖਦੇ ਹਾਂ, ਜੇਕਰ ਅਸੀਂ ਇਸ ਮੁੱਦੇ 'ਤੇ ਗੱਲ ਕਰੀਏ ਤਾਂ ਸਾਨੂੰ ਅਜੇ ਤੱਕ ਉਸ ਪੱਧਰ 'ਤੇ ਸਫ਼ਲਤਾ ਨਹੀਂ ਮਿਲੀ ਹੈ। ਇਸ ਲਈ ਅਸੀਂ ਤਿੰਨ-ਚਾਰ ਤਰੀਕੇ ਅਜ਼ਮਾਏ ਹਨ ਅਤੇ ਇਹ ਬਹੁਤ ਵਧੀਆ ਨਤੀਜਾ ਦੇ ਰਿਹਾ ਹੈ। ਅਸੀਂ ਕੁਝ ਖ਼ਾਸ ਸਥਾਨਾਂ (ਭਾਰਤ-ਪਾਕਿਸਤਾਨ ਸਰਹੱਦ ਦੇ ਨਾਲ) 'ਤੇ ਕੁਝ ਐਂਟੀ-ਡ੍ਰੋਨ ਸਿਸਟਮ ਸਥਾਪਤ ਕੀਤੇ ਹਨ, ਕਿਉਂਕਿ ਸਰਹੱਦ ਬਹੁਤ ਚੌੜੀ ਹੈ। ਇਸ ਲਈ ਸਾਰੀਆਂ ਥਾਵਾਂ 'ਤੇ ਇਕ ਐਂਟੀ-ਡ੍ਰੋਨ ਸਿਸਟਮ ਸਥਾਪਤ ਨਹੀਂ ਕੀਤਾ ਜਾ ਸਕਦਾ ਹੈ। ਇਹ ਪ੍ਰਣਾਲੀ ਇਕ ਤੋਂ ਜ਼ਿਆਦਾ ਜਗ੍ਹਾ ’ਤੇ ਸਥਾਪਿਤ ਕੀਤੀ ਜਾਵੇਗੀ।

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਗੰਨ ਕਲਚਰ ਖ਼ਿਲਾਫ਼ ਐਕਸ਼ਨ, 12 ਹਜ਼ਾਰ ਅਸਲਾ ਲਾਇਸੈਂਸਾਂ ਦੀ ਵੈਰੀਫ਼ਿਕੇਸ਼ਨ ਸ਼ੁਰੂ

ਇਸ ਦੇ ਨਾਲ ਉਨ੍ਹਾਂ ਨੇ ਕਿਹਾ ਕਿ ਅਸੀਂ ਇਨ੍ਹਾਂ ਡਰੋਨਾਂ ਨੂੰ ਸ਼ੂਟ ਕਰਨ ਵਾਲੇ ਆਪਣੇ ਜਵਾਨਾਂ ਨੂੰ ਬਹੁਤ ਵਧੀਆ ਪ੍ਰੋਤਸਾਹਨ ਵੀ ਦਿੱਤਾ ਹਨ। ਇਨ੍ਹਾਂ ਕੋਸ਼ਿਸ਼ਾਂ ਕਾਰਨ ਅਸੀਂ ਇਸ ਸਾਲ ਨਵੰਬਰ ਤੱਕ 16 ਡਰੋਨ ਮਾਰ ਡਿਗਾਏ ਹਨ। 


author

Shivani Bassan

Content Editor

Related News