BSF 'ਚ ਨੌਕਰੀ ਲਈ ਔਰਤਾਂ ਨੂੰ ਵੀ ਮਿਲੇਗਾ ਮੌਕਾ; ਜਾਣੋ ਯੋਗਤਾ ਸਣੇ ਪੂਰਾ ਵੇਰਵਾ
Thursday, Jan 18, 2024 - 11:49 AM (IST)
ਨਵੀਂ ਦਿੱਲੀ- ਸੀਮਾ ਸੁਰੱਖਿਆ ਬਲ (BSF) 'ਚ ਨੌਕਰੀ ਪ੍ਰਾਪਤ ਕਰਨ ਦੀ ਇੱਛਾ ਹਰ ਕਿਸੇ ਨੂੰ ਹੁੰਦੀ ਹੈ ਪਰ ਇਸ 'ਚ ਭਰਤੀ ਕਈ ਪੱਧਰਾਂ 'ਤੇ ਕੀਤੀ ਜਾਂਦੀ ਹੈ। ਇਨ੍ਹਾਂ 'ਚੋਂ ਇਕ ਭਰਤੀ ਕਾਂਸਟੇਬਲ (ਟਰੇਡਸਮੈਨ) ਦੀ ਹੈ। ਇਸ ਲਈ ਕੋਈ ਵੀ ਨੌਜਵਾਨ ਜਿਸ ਕੋਲ 10ਵੀਂ ਜਮਾਤ ਅਤੇ ITI ਸਰਟੀਫਿਕੇਟ ਵੀ ਹੈ, ਨੂੰ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਲਈ ਯੋਗ ਮੰਨਿਆ ਜਾਵੇਗਾ। ਇਨ੍ਹਾਂ ਅਸਾਮੀਆਂ ਲਈ BSF ਨੇ ਟਰੇਡਸਮੈਨ ਭਰਤੀ ਲਈ ਪੁਰਸ਼ਾਂ ਅਤੇ ਔਰਤਾਂ ਦੋਵਾਂ ਲਈ 2140 ਅਸਾਮੀਆਂ ਕੱਢੀਆਂ ਹਨ। ਚਾਹਵਾਨ ਉਮੀਦਵਾਰ ਅਧਿਕਾਰਤ ਵੈੱਬਸਾਈਟhttp:// https://www.bsf.gov.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
BSF 'ਚ ਕਾਂਸਟੇਬਲ ਦੀ ਨੌਕਰੀ ਪ੍ਰਾਪਤ ਕਰਨ ਲਈ ਯੋਗਤਾ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦਾ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ ਸਬੰਧਤ ਟਰੇਡ 'ਚ ITI ਸਰਟੀਫਿਕੇਟ ਦੇ ਨਾਲ 10ਵੀਂ ਜਮਾਤ ਪਾਸ ਦਾ ਸਰਟੀਫ਼ਿਕੇਟ ਹੋਣਾ ਚਾਹੀਦਾ ਹੈ।
ਉਮਰ ਹੱਦ
ਇਨ੍ਹਾਂ ਅਹੁਦਿਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ ਹੱਦ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।
BSF 'ਚ ਇੰਨੀਆਂ ਅਹੁਦਿਆਂ 'ਤੇ ਹੋਵੇਗੀ ਭਰਤੀ
BSF ਦੀ ਇਸ ਭਰਤੀ ਪ੍ਰਕਿਰਿਆ ਤਹਿਤ ਕੁੱਲ 2140 ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ 'ਚੋਂ 1723 ਪੁਰਸ਼ ਅਤੇ 417 ਮਹਿਲਾ ਉਮੀਦਵਾਰ ਸ਼ਾਮਲ ਹਨ।
ਅਰਜ਼ੀ ਫ਼ੀਸ
ਜਨਰਲ/ਓਬੀਸੀ/ਈਡਬਲਯੂਐਸ ਉਮੀਦਵਾਰਾਂ ਲਈ ਅਰਜ਼ੀ ਫੀਸ 100 ਰੁਪਏ ਹੈ। ਜਦਕਿ SC/ST/ESM/ਮਹਿਲਾ ਉਮੀਦਵਾਰਾਂ ਲਈ ਕੋਈ ਅਰਜ਼ੀ ਫੀਸ ਨਹੀਂ ਹੈ।
ਇਸ ਤਰ੍ਹਾਂ BSF 'ਚ ਚੋਣ ਹੋਵੇਗੀ।
ਇਸ ਤਰ੍ਹਾਂ ਹੋਵੇਗੀ ਚੋਣ
ਫਿਜ਼ੀਕਲ ਸਟੈਂਡਰਡ ਟੈਸਟ (PST): ਇਸ 'ਚ 1 ਮੀਲ ਦੌੜ, ਉੱਚੀ ਛਾਲ ਅਤੇ ਲੰਬੀ ਛਾਲ ਵਰਗੇ ਟੈਸਟ ਸ਼ਾਮਲ ਹੁੰਦੇ ਹਨ, ਜੋ ਯੋਗ ਹੋਣਗੇ।
ਸਰੀਰਕ ਕੁਸ਼ਲਤਾ ਟੈਸਟ (PET): ਇੱਥੇ ਉਚਾਈ, ਭਾਰ ਅਤੇ ਛਾਤੀ ਦੇ ਮਾਪ ਦਾ ਮੁਲਾਂਕਣ ਕੀਤਾ ਜਾਂਦਾ ਹੈ।
ਦਸਤਾਵੇਜ਼ਾਂ ਦੀ ਪੁਸ਼ਟੀ
ਟਰੇਡ ਟੈਸਟ
ਲਿਖਤੀ ਪ੍ਰੀਖਿਆ: ਇਮਤਿਹਾਨ ਦੇ ਪੈਟਰਨ 'ਚ ਆਮ ਗਿਆਨ/ਜਾਗਰੂਕਤਾ, ਸ਼ੁਰੂਆਤੀ ਗਣਿਤ, ਵਿਸ਼ਲੇਸ਼ਣਾਤਮਕ ਯੋਗਤਾ ਅਤੇ ਬੁਨਿਆਦੀ ਅੰਗਰੇਜ਼ੀ/ਹਿੰਦੀ ਸ਼ਾਮਲ ਹਨ।
ਮੈਡੀਕਲ ਟੈਸਟ