ਛੱਤੀਸਗੜ੍ਹ : ਨਕਸਲੀਆਂ ਨੇ ਕੀਤਾ ਧਮਾਕਾ, BSF ਦੇ 4 ਜਵਾਨਾਂ ਸਮੇਤ 6 ਜ਼ਖਮੀ
Wednesday, Nov 14, 2018 - 10:56 AM (IST)
ਬੀਜਾਪੁਰ— ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ਵਿਚ ਨਕਸਲੀਆਂ ਨੇ ਬੁੱਧਵਾਰ ਨੂੰ ਬਾਰੂਦੀ ਸੁਰੰਗ ਵਿਚ ਆਈ. ਈ. ਡੀ. ਧਮਾਕਾ ਕੀਤਾ, ਜਿਸ ਕਾਰਨ ਬੀ. ਐੱਸ. ਐੱਫ. ਦੇ 4 ਜਵਾਨ, ਜੀ. ਆਰ. ਜੀ. ਦਾ ਇਕ ਜਵਾਨ ਅਤੇ ਇਕ ਆਮ ਨਾਗਰਿਕ ਜ਼ਖਮੀ ਹੋ ਗਏ। ਜ਼ਖਮੀ ਜਵਾਨਾਂ ਨੂੰ ਬੀਜਾਪੁਰ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
ਜਵਾਨਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਜਾਰੀ ਹੈ। ਮਿਲੀ ਜਾਣਕਾਰੀ ਮੁਤਾਬਕ ਛੱਤੀਸਗੜ੍ਹ ਦੇ ਬੀਜਾਪੁਰ ਤੋਂ ਕਰੀਬ 7 ਕਿਲੋਮੀਟਰ ਦੂਰ ਬੀਜਾਪੁਰ ਘਾਟੀ ਵਿਚ ਇਕ ਆਈ. ਈ. ਡੀ. ਧਮਾਕਾ ਹੋ ਗਿਆ। ਇਸ ਧਮਾਕੇ 'ਚ ਬੀ. ਐੱਸ. ਐੱਫ. ਦੇ 4 ਜਵਾਨ, ਇਕ ਡੀ. ਆਰ. ਜੀ. ਅਤੇ ਇਕ ਆਮ ਨਾਗਰਿਕ ਜ਼ਖਮੀ ਹੋ ਗਏ। ਇਸ ਹਮਲੇ ਦੀ ਪੁਸ਼ਟੀ ਨਕਸਲ-ਵਿਰੋਧੀ ਆਪਰੇਸ਼ਨ ਦੇ ਡੀ. ਆਈ. ਜੀ. ਪੀ. ਸੁੰਦਰਰਾਜ ਨੇ ਵੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੁਰੱਖਿਆ ਫੋਰਸ ਦੇ ਜਵਾਨਾਂ ਅਤੇ ਨਕਸਲੀਆਂ ਵਿਚਾਲੇ ਫਾਇਰਿੰਗ ਜਾਰੀ ਹੈ, ਹਾਲਾਂਕਿ ਸਥਿਤੀ ਕੰਟਰੋਲ ਵਿਚ ਹੈ। ਇੱਥੇ ਦੱਸ ਦੇਈਏ ਕਿ ਛੱਤੀਸਗੜ੍ਹ 'ਚ ਸੋਮਵਾਰ ਨੂੰ ਪਹਿਲੇ ਗੇੜ ਦੀਆਂ ਵੋਟਾਂ ਦੌਰਾਨ ਵੀ ਨਕਸਲੀਆਂ ਨਾਲ ਮੁਕਾਬਲਾ ਹੋਇਆ ਸੀ। ਨਕਸਲ ਪ੍ਰਭਾਵਿਤ ਇਲਾਕੇ ਵਿਚ 76 ਫੀਸਦੀ ਤੋਂ ਵਧ ਵੋਟਿੰਗ ਹੋਈ।