ਪਾਕਿਸਤਾਨ ਨੇ ਹਮਾਸ ਵਰਗਾ ਹਮਲਾ ਕੀਤਾ ਤਾਂ ਭਾਰਤ ਦੇਵੇਗਾ ਮੂੰਹ ਤੋੜ ਜਵਾਬ
Wednesday, Dec 06, 2023 - 12:54 PM (IST)
ਜੰਮੂ (ਵਾਰਤਾ)- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੇ ਜੰਮੂ ਫਰੰਟੀਅਰ ਦੇ ਜਨਰਲ ਡਾਇਰੈਕਟਰ ਡੀ.ਕੇ. ਬੂਰਾ ਨੇ ਮੰਗਲਵਾਰ ਨੂੰ ਕਿਹਾ ਕਿ ਜੇਕਰ ਪਾਕਿਸਤਾਨ ਵਲੋਂ ਜੰਮੂ ਕਸ਼ਮੀਰ 'ਚ ਅੰਤਰਰਾਸ਼ਟਰੀ ਸਰਹੱਦ 'ਤੇ ਹਮਾਸ ਵਰਗਾ ਕੋਈ ਹਮਲਾ ਹੁੰਦਾ ਹੈ ਤਾਂ ਬੀ.ਐੱਸ.ਐੱਫ. ਕੋਲ ਉਸ ਦਾ ਮੂੰਹ ਤੋੜ ਜਵਾਬ ਦੇਣ ਦੀ ਪੂਰੀ ਸਮਰੱਥਾ ਅਤੇ ਕੁਸ਼ਲਤਾ ਹੈ। ਸ਼੍ਰੀ ਬੂਰਾ ਨੇ ਇੱਥੇ ਸਥਾਪਨਾ ਦਿਵਸ ਮੌਕੇ ਇਕ ਰਵਾਇਤੀ ਪੱਤਰਕਾਰ ਸੰਮੇਲਨ 'ਚ ਇਹ ਗੱਲ ਕਹੀ। ਜੰਮੂ ਬੀ.ਐੱਸ.ਐੱਫ. ਦੇ ਡਾਇਰੈਕਟਰ ਜਨਰਲ ਨੇ ਕਿਹਾ,''ਜਦੋਂ ਵੀ ਵਿਸ਼ਵ ਪੱਧਰ 'ਤੇ ਕੁਝ ਹੁੰਦਾ ਹੈ ਤਾਂ ਪਾਕਿਸਤਾਨ ਉਸ ਨੂੰ ਦੋਹਰਾਉਣ ਦੀ ਕੋਸ਼ਿਸ਼ ਕਰਦਾ ਹੈ ਪਰ ਅਸੀਂ ਉਸ ਦੇ ਸਾਰੇ ਇਰਾਦਿਆਂ ਦਾ ਮੂੰਹ ਤੋੜ ਜਵਾਬ ਦੇਣ 'ਚ ਸਮਰੱਥ ਅਤੇ ਕੁਸ਼ਲ ਹਾਂ।'' ਸ਼੍ਰੀ ਬੂਰਾ ਨੇ ਕਿਹਾ ਕਿ ਪਾਕਿਸਤਾਨ ਵਲੋਂ ਹਾਲ ਹੀ 'ਚ ਬਿਨਾਂ ਕਿਸੇ ਉਕਸਾਵੇ ਦੇ ਜੰਗਬੰਦੀ ਦੀ ਉਲੰਘਣਾ ਕੀਤੀ ਗਈ ਸੀ। ਡਾਇਰੈਕਟਰ ਜਨਰਲ ਬੂਰਾ ਨੇ ਅੱਗੇ ਕਿਹਾ,''ਪਾਕਿਸਤਾਨ ਵਲੋਂ ਬਿਨਾਂ ਕਾਰਨ ਜੰਗਬੰਦੀ ਦੀ ਉਲੰਘਣਾ ਕਰਨ 'ਤੇ ਜਵਾਬੀ ਕਾਰਵਾਈ 'ਚ ਉਸ ਨੂੰ ਭਾਰੀ ਨੁਕਸਾਨ ਚੁੱਕਣਾ ਪਿਆ ਹੈ।''
ਇਹ ਵੀ ਪੜ੍ਹੋ : ਸੁਨਹਿਰੀ ਅੱਖਰਾਂ 'ਚ ਦਰਜ ਹੋਇਆ ਕੈਪਟਨ ਗੀਤਿਕਾ ਕੌਲ ਦਾ ਨਾਂ, ਮਿਹਨਤ ਨਾਲ ਸਿਰਜਿਆ ਇਤਿਹਾਸ
ਬੀ.ਐੱਸ.ਐੱਫ. ਜੰਮੂ ਦੇ ਡਾਇਰੈਕਟਰ ਜਨਰਲ ਨੇ ਕਿਹਾ,''ਸਾਡੇ ਇਨਪੁਟ ਦੇ ਆਧਾਰ 'ਤੇ ਜਵਾਬੀ ਹਮਲੇ 'ਚ ਪਾਕਿਸਤਾਨ ਦੇ ਘੱਟੋ-ਘੱਟ 6 ਰੇਂਜਰ ਮਾਰੇ ਗਏ ਅਤੇ ਹੋਰ 20 ਜ਼ਖ਼ਮੀ ਹੋਏ ਅਤੇ ਭਾਰੀ ਨੁਕਸਾਨ ਦੀ ਸੂਚਨਾ ਮਿਲੀ ਹੈ।'' ਸ਼੍ਰੀ ਬੂਰਾ ਨੇ ਹਾਲਾਂਕਿ, ਡਰੋਨ ਚੁਣੌਤੀਆਂ 'ਤੇ ਕਿਹਾ,''ਜੰਮੂ 'ਚ ਡਰੋਨ ਗਤੀਵਿਧੀ 'ਚ ਇਸ ਸਾਲ ਕਾਫ਼ੀ ਗਿਰਾਵਟ ਵੇਖੀ ਗਈ ਹੈ। ਇਸ ਤੋਂ ਪਹਿਲਾਂ ਇਕ ਗਿਰੋਹ ਨੂੰ ਪੁਲਸ ਅਤੇ ਸੁਰੱਖਿਆ ਏਜੰਸੀਆਂ ਨੇ ਫੜਿਆ ਸੀ, ਜੋ ਡਰੋਨ ਦੇ ਮਾਧਿਅਮ ਨਾਲ ਹਥਿਆਰ ਅਤੇ ਡਰੱਗ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਸਨ। ਹਥਿਆਰ ਅਤੇ ਨਸ਼ੇ ਦੀ ਖੇਪ ਪਹੁੰਚਾਉਣ ਵਾਲਿਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕੋਈ ਵੱਡੀ ਗਤੀਵਿਧੀ ਸਾਹਮਣੇ ਨਹੀਂ ਆਈ ਹੈ।'' ਡਾਇਰੈਕਟਰ ਜਨਰਲ ਨੇ ਕਿਹਾ ਕਿ ਸਰਹੱਦ ਨਾਲ ਲੱਗਦੇ ਇਲਾਕਿਆਂ 'ਚ ਰਹਿਣ ਵਾਲੇ ਕਿਸਾਨ ਕੰਡਿਆਲੀ ਤਾਰ ਵਾਲੇ ਇਲਾਕਿਆਂ 'ਚ ਬੇਫ਼ਿਕਰ ਹੋ ਕੇ ਖੇਤੀ ਕਰ ਰਹੇ ਹਨ ਅਤੇ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਇਲਾਕਿਆਂ 'ਚ 20 ਫ਼ੀਸਦੀ ਜ਼ਮੀਨ 'ਚ ਖੇਤੀ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਯਕੀਨੀ ਕੀਤਾ ਕਿ ਸਰਹੱਦੀ ਖੇਤਰਾਂ 'ਚ ਖੇਤੀ 'ਚ ਰੁਚੀ ਰੱਖਣ ਵਾਲੇ ਕਿਸਾਨਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8