BSF ਨੇ ਇਸ ਸਾਲ 200 ਤੋਂ ਵੱਧ ਲੋਕਾਂ ਨੂੰ ਕੀਤਾ ਗ੍ਰਿਫ਼ਤਾਰ, ਕਰੋੜਾਂ ਰੁਪਏ ਦਾ ਤਸਕਰੀ ਦਾ ਸਾਮਾਨ ਜ਼ਬਤ
Friday, Dec 01, 2023 - 05:50 PM (IST)

ਗੁਹਾਟੀ (ਭਾਸ਼ਾ)- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.), ਗੁਹਾਟੀ ਫਰੰਟੀਅਰ ਨੇ ਇਸ ਸਾਲ ਭਾਰਤ-ਬੰਗਲਾਦੇਸ਼ ਸਰਹੱਦ 'ਤੇ 47 ਬੰਗਲਾਦੇਸ਼ੀ ਨਾਗਰਿਕਾਂ ਸਮੇਤ 200 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਲਗਭਗ 12 ਕਰੋੜ ਰੁਪਏ ਦਾ ਤਸਕਰੀ ਦਾ ਸਾਮਾਨ ਜ਼ਬਤ ਕੀਤਾ ਗਿਆ। ਇਕ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬੀ.ਐੱਸ.ਐੱਫ. ਦੇ ਅਧਿਕਾਰੀ ਬੰਗਲਾਦੇਸ਼ 'ਚ ਆਪਣੇ ਹਮਰੁਤਬਿਆਂ ਦੇ ਸੰਪਰਕ 'ਚ ਹਨ ਅਤੇ ਦੋਹਾਂ ਦੇਸ਼ਾਂ ਦੇ ਸੁਰੱਖਿਆ ਬਲ ਅੰਤਰਰਾਸ਼ਟਰੀ ਸਰਹੱਦ 'ਤੇ ਅਪਰਾਧ ਰੋਕਣ ਲਈ ਤਾਲਮੇਲ ਕਰ ਰਹੇ ਹਨ।
ਇਹ ਵੀ ਪੜ੍ਹੋ : 15 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੂਰੇ ਸ਼ਹਿਰ 'ਚ ਫੈਲੀ ਸਨਸਨੀ
ਬੀ.ਐੱਸ.ਐੱਫ. ਗੁਹਾਟੀ ਫਰੰਟੀਅਰ ਦੇ ਜਨਸੰਪਰਕ ਅਧਿਕਾਰੀ (ਪੀ.ਆਰ.ਓ.) ਨੇ ਇਕ ਬਿਆਨ 'ਚ ਕਿਹਾ ਕਿ ਬੀ.ਐੱਸ.ਐੱਫ. ਇਸ ਸਾਲ ਇਕ ਜਨਵਰੀ ਤੋਂ ਹੁਣ ਤੱਕ ਆਸਾਮ ਦੇ ਧੁਬਰੀ ਅਤੇ ਦੱਖਣੀ ਸਲਮਾਰਾ ਮਨਕਾਚਾਰ ਜ਼ਿਲ੍ਹਿਆਂ ਅਤੇ ਪੱਛਮੀ ਬੰਗਾਲ ਦੇ ਕੂਚ ਬਿਹਾਰ 'ਚ 186 ਭਾਰਤੀਆਂ ਅਤੇ 47 ਬੰਗਲਾਦੇਸ਼ੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਇਸੇ ਮਿਆਦ ਦੌਰਾਨ ਬੀ.ਐੱਸ.ਐੱਫ. ਨੇ ਕਰੀਬ 12 ਕਰੋੜ ਰੁਪਏ ਦੀਆਂ ਗੈਰ-ਕਾਨੂੰਨੀ ਵਸਤੂਆਂ ਵੀ ਜ਼ਬਤ ਕੀਤੀਆਂ, ਜਿਨ੍ਹਾਂ 'ਚ 5,695 ਮਵੇਸ਼ੀਆਂ ਦੇ ਸਿਰ, 3.39 ਲੱਖ ਰੁਪਏ ਦੇ ਨਕਲੀ ਭਾਰਤੀ ਕਰੰਸੀ ਨੋਟ, 1,516.965 ਗ੍ਰਾਮ ਸੋਨਾ ਅਤੇ 2,804 ਕਿਲੋਗ੍ਰਾਮ ਗਾਂਜਾ ਸ਼ਾਮਲ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8