ਸਰਹੱਦ ਪਾਰ ਤੋਂ ਭੇਜੀ ਜਾ ਰਹੀ ਸੀ ਹੈਰੋਇਨ ਦੀ ਖੇਪ, BSF ਨੇ ਪੰਜਾਬ ਦੇ ਤਿੰਨ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
Tuesday, Oct 05, 2021 - 12:11 PM (IST)
ਸ਼੍ਰੀਗੰਗਾਨਗਰ- ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.) ਦੀ 77ਵੀਂ ਬਟਾਲੀਅਨ ਨੇ ਰਾਜਸਥਾਨ ਦੇ ਸ਼੍ਰੀਗੰਗਾਨਗਰ ਤੋਂ ਤਿੰਨ ਤਸਕਰਾਂ ਨੂੰ ਫੜਿਆ ਹੈ। ਇਹ ਤਿੰਨੋਂ ਤਸਕਰ ਪੰਜਾਬ ਦੇ ਦੱਸੇ ਜਾ ਰਹੇ ਹਨ। ਪਾਕਿਸਤਾਨੀ ਤਸਕਰਾਂ ਵਲੋਂ ਸਰਹੱਦ ਪਾਰ ਤੋਂ ਹੈਰੋਇਨ ਦੀ ਖੇਪ ਭੇਜੀ ਜਾਣੀ ਸੀ। ਪਾਕਿਸਤਾਨ ਤੋਂ ਆ ਰਹੀ ਹੈਰੋਇਨ ਦੀ ਖੇਪ ਲੈਣ ਲਈ ਤਿੰਨੋਂ ਤਸਕਰ ਚੈੱਕਪੋਸਟ ਪਹੁੰਚੇ ਸਨ। ਇਸੇ ਦੌਰਾਨ ਬੀ.ਐੱਸ.ਐੱਫ. ਨੇ ਤਿੰਨਾਂ ਨੂੰ ਫੜ ਲਿਆ ਅਤੇ ਕੇਸਰੀਸਿੰਘਪੁਰ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਤਿੰਨਾਂ ਤਸਕਰਾਂ ਨੂੰ 2 ਦਿਨਾ ਦੀ ਰਿਮਾਂਡ ’ਤੇ ਲੈ ਕੇ ਹੋਰ ਜਾਣਕਾਰੀ ਕੱਢਣ ਦੀ ਕੋਸ਼ਿਸ਼ ’ਚ ਜੁਟ ਗਈ ਹੈ।
ਇਹ ਵੀ ਪੜ੍ਹੋ : ਡਰੱਗਜ਼ ਕਾਰੋਬਾਰ ਨਾਲ ਜੁੜੇ ਦੋਸ਼ੀ ਨੂੰ ਮਿਲ ਸਕਦੀ ਹੈ ਮੌਤ ਦੀ ਸਜ਼ਾ, ਜਾਣੋ ਕੀ ਹਨ ਭਾਰਤ ’ਚ ਕਾਨੂੰਨ
ਪੰਜਾਬ ਦੇ ਰਹਿਣ ਵਾਲੇ ਤਿੰਨੋਂ ਤਸਕਰਾਂ ਦੀ ਪਛਾਣ ਚਰਨ ਸਿੰਘ, ਗੁਰਜਟ ਸਿੰਘ, ਨਿਰਮਲ ਸਿੰਘ ਦੇ ਰੂਪ ’ਚ ਹੋਈ ਹੈ। ਹਾਲਾਂਕਿ, ਇਸ ਤੋਂ ਪਹਿਲਾਂ ਵੀ ਰਾਜਸਥਾਨ ਦੀ ਕੌਮਾਂਤਰੀ ਸਰਹੱਦ ਤੋਂ ਬੀ.ਐੱਸ.ਐੱਫ. ਅਤੇ ਪੁਲਸ ਕਈ ਤਸਕਰਾਂ ਨੂੰ ਫੜ ਚੁੱਕੀ ਹੈ। ਇਸ ਤੋਂ ਪਹਿਲਾਂ ਜੁਲਾਈ ਮਹੀਨੇ ’ਚ ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਤੋਂ 2 ਸ਼ੱਕੀ ਤਸਕਰਾਂ ਨੂੰ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ। ਬੀ.ਐੱਸ.ਐੱਫ. ਨੇ 25 ਕਿਲੋਮੀਟਰ ਸਰਚ ਆਪਰੇਸ਼ਨ ਚਲਾ ਕੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਾਂਚਲਾ ਪਿੰਡ ਤੋਂ ਦੋਹਾਂ ਨੂੰ ਫੜਿਆ ਸੀ। ਤਸਕਰਾਂ ਕੋਲ ਮੋਟਰਸਾਈਕਲ, ਡੋਂਗਲ, ਮੋਬਾਇਲ ਫੋਨ ਸਮੇਤ ਕਈ ਹੋਰ ਸਮੱਗਰੀ ਬਰਾਮਦ ਹੋਈ ਸੀ।
ਇਹ ਵੀ ਪੜ੍ਹੋ : ਹਿਰਾਸਤ ’ਚ ਲਈ ਗਈ ਪ੍ਰਿਯੰਕਾ ਹਾਰ ਮੰਨਣ ਵਾਲਿਆਂ ’ਚ ਨਹੀਂ : ਰਾਹੁਲ ਗਾਂਧੀ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ