BSF ਵੱਲੋਂ 2 ਡਰੱਗ ਤਸਕਰ ਗ੍ਰਿਫ਼ਤਾਰ, ਪਾਕਿਸਤਾਨੀ ਡਰੋਨ ਤੋਂ ਸੁੱਟੀ ਗਈ 30 ਕਰੋੜ ਦੀ ਹੈਰੋਇਨ ਬਰਾਮਦ

Sunday, Jan 15, 2023 - 03:48 PM (IST)

ਨਵੀਂ ਦਿੱਲੀ- ਸਰਹੱਦ ਸੁਰੱਖਿਆ ਫੋਰਸ (BSF) ਨੇ ਸ਼੍ਰੀਗੰਗਾਨਗਰ ਸੈਕਟਰ ਨਾਲ ਲੱਗਦੀ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਡਰੱਗ ਤਸਕਰੀ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। BSF ਦੇ ਜਵਾਨਾਂ ਨੇ ਪੰਜਾਬ ਤੋਂ ਆਏ 2 ਤਸਕਰਾਂ ਨੂੰ ਗ੍ਰਿਫ਼ਤਾਰ ਕਰ ਕੇ ਕਰੀਬ 30 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਡਰੋਨ ਜ਼ਰੀਏ ਪਾਕਿਸਤਾਨ ਤੋਂ ਭਾਰਤੀ ਖੇਤਰ ਵਿਚ ਸੁੱਟੀ ਗਈ ਸੀ। 

ਇਹ ਵੀ ਪੜ੍ਹੋ-  26 ਜਨਵਰੀ ਤੋਂ ਪਹਿਲਾਂ ਦਿੱਲੀ ਨੂੰ ਦਹਿਲਾਉਣ ਦੀ ਸੀ ਤਿਆਰੀ! ਹੈਂਡ ਗ੍ਰੇਨੇਡ ਤੇ ਹੁਣ ਤਿੰਨ ਟੁਕੜਿਆਂ 'ਚ ਮਿਲੀ ਲਾਸ਼

PunjabKesari

BSF ਦੇ ਬੁਲਾਰੇ ਨੇ ਦੱਸਿਆ ਕਿ ਖੁਫੀਆ ਏਜੰਸੀ ਦੀ ਸੂਚਨਾ ਦੇ ਆਧਾਰ 'ਤੇ 14 ਅਤੇ 15 ਜਨਵਰੀ ਦੀ ਰਾਤ ਸ਼੍ਰੀਗੰਗਾਨਗਰ ਸੈਕਟਰ ਨਾਲ ਲੱਗਦੀ ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ 'ਤੇ ਪੰਜਾਬ ਦੇ ਦੋ ਡਰੱਗ ਤਸਕਰਾਂ ਨੂੰ ਫੜ ਲਿਆ। BSF ਜਵਾਨਾਂ ਨੇ ਪਾਕਿਸਤਾਨ ਤੋਂ ਡਰੋਨ ਜ਼ਰੀਏ ਸੁੱਟੇ ਗਏ ਨਸ਼ੀਲੇ ਪਦਾਰਥਾਂ ਨਾਲ ਭਰੇ 3 ਬੈਗ ਵੀ ਬਰਾਮਦ ਕੀਤੇ। 

ਇਹ ਵੀ ਪੜ੍ਹੋ-  ਪਾਕਿਸਤਾਨ ਦੀ 'ਨਾਪਾਕ' ਹਰਕਤ; ਫਿਰ ਦਿੱਸਿਆ ਡਰੋਨ, BSF ਨੇ ਕੀਤੀ ਫਾਇਰਿੰਗ

PunjabKesari

BSF ਨੇ ਦੱਸਿਆ ਕਿ ਬਰਾਮਦ ਹੈਰੋਇਨ ਦੀ ਕੌਮਾਂਤਰੀ ਬਜ਼ਾਰ ਵਿਚ ਕੀਮਤ ਤਕਰੀਬਨ 30 ਕਰੋੜ ਰੁਪਏ ਹੈ। ਜਾਣਕਾਰੀ ਮੁਤਾਬਕ ਪੰਜਾਬ ਤੋਂ ਕਾਰ 'ਚ ਸਵਾਰ ਹੋ ਕੇ ਆਏ 2 ਹੋਰ ਤਸਕਰਾਂ ਦੀ ਭਾਲ ਅਜੇ ਜਾਰੀ ਹੈ। ਉਥੇ ਹੀ ਕਾਰਵਾਈ 'ਚ ਇਕ ਕਾਰ ਨੂੰ ਵੀ BSF ਨੇ ਜ਼ਬਤ ਕੀਤਾ ਹੈ। ਅੱਗੇ ਦੀ ਜਾਂਚ ਲਈ ਅਪਰਾਧੀਆਂ ਅਤੇ ਹੈਰੋਇਨ ਨੂੰ ਸਬੰਧਿਤ ਏਜੰਸੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ- ਕਾਂਸਟੇਬਲ ਕੁਲਦੀਪ ਬਾਜਵਾ ਦਾ ਕਤਲ ਕਰਨ ਵਾਲੇ ਗੈਂਗਸਟਰ ਜ਼ੋਰਾ ਦਾ ਪੁਲਸ ਨੇ ਕੀਤਾ ਐਨਕਾਊਂਟਰ


Tanu

Content Editor

Related News