ਬੈਂਗਲੁਰੂ : ਯੇਦੀਯੁਰੱਪਾ ਦੀ ਅਗਵਾਈ ''ਚ ਸੜਕ ''ਤੇ ਪੂਰੀ ਰਾਤ ਸੁੱਤੇ ਭਾਜਪਾ ਨੇਤਾ

Saturday, Jun 15, 2019 - 01:58 PM (IST)

ਬੈਂਗਲੁਰੂ : ਯੇਦੀਯੁਰੱਪਾ ਦੀ ਅਗਵਾਈ ''ਚ ਸੜਕ ''ਤੇ ਪੂਰੀ ਰਾਤ ਸੁੱਤੇ ਭਾਜਪਾ ਨੇਤਾ

ਬੈਂਗਲੁਰੂ— ਉੱਤਰ ਭਾਰਤ ਵਿਚ ਜਿੱਥੇ ਲੋਕ ਗਰਮੀ ਕਾਰਨ ਪਰੇਸ਼ਾਨ ਹਨ, ਉੱਥੇ ਹੀ ਕਰਨਾਟਕ ਦੀ ਸਿਆਸਤ ਉਬਾਲੇ ਮਾਰ ਰਹੀ ਹੈ। ਜੇ. ਐੱਸ. ਡਬਲਿਊ ਜ਼ਮੀਨ ਸੌਦੇ ਵਿਰੁੱਧ ਬੈਂਗਲੁਰੂ 'ਚ ਕਰਨਾਟਕ ਭਾਜਪਾ ਦੇ ਪ੍ਰਧਾਨ ਬੀ. ਐੱਸ. ਯੇਦੀਯੁਰੱਪਾ ਅਤੇ ਹੋਰ ਨੇਤਾਵਾਂ ਨੇ ਪੂਰੀ ਰਾਤ ਧਰਨਾ-ਪ੍ਰਦਰਸ਼ਨ ਕੀਤਾ। ਕਰਨਾਟਕ ਭਾਜਪਾ ਦੇ ਸਾਰੇ ਨੇਤਾ ਇਸ ਧਰਨੇ 'ਚ ਸ਼ਾਮਲ ਹੋਏ। ਦਰਅਸਲ ਭਾਜਪਾ ਨੇ ਸੂਬਾ ਸਰਕਾਰ 'ਤੇ ਜੇ. ਐੱਸ. ਡਬਲਿਊ ਜ਼ਮੀਨ ਸੌਦੇ 'ਚ ਧਾਂਦਲੀ ਕਰਨ ਦਾ ਦੋਸ਼ ਲਾਇਆ ਹੈ, ਜਿਸ ਨੂੰ ਲੈ ਕੇ ਭਾਜਪਾ ਪਾਰਟੀ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ।

ਕੀ ਹੈ ਵਿਵਾਦ—
ਇਹ ਮਾਮਲਾ ਜੇ. ਐੱਸ. ਡਬਲਿਊ ਸਟੀਲ ਕੰਪਨੀ ਦੇ ਬੇਲਾਰੀ ਵਿਚ ਸਥਿਤ 3,667 ਏਕੜ ਜ਼ਮੀਨ ਦੀ ਵਿਕਰੀ ਦਾ ਹੈ। ਕਰਨਾਟਕ ਦੇ ਬੇਲਾਰੀ ਜ਼ਿਲੇ ਦੇ ਵਿਜਯਨਗਰ ਸਥਿਤ ਇਸ ਜ਼ਮੀਨ ਨੂੰ 2005-06 'ਚ ਜੇ. ਐੱਸ. ਡਬਲਿਊ ਨੂੰ ਪੱਟੇ 'ਤੇ ਸਹਿ ਵਿਕਰੀ 'ਤੇ ਦਿੱਤਾ ਗਿਆ ਸੀ। ਭਾਜਪਾ ਇਸ ਮੁੱਦੇ 'ਤੇ ਕਰਨਾਟਕ ਸਰਕਾਰ 'ਤੇ ਗੰਭੀਰ ਦੋਸ਼ ਲਾਇਆ ਹੈ। ਪਾਰਟੀ ਨੇ ਦੋਸ਼ ਲਾਇਆ ਕਿ ਜੇ. ਐੱਸ. ਡਬਲਿਊ ਨੂੰ ਸਸਤੀ ਦਰ ਜ਼ਮੀਨ ਅਲਾਟ ਕਰਨ ਦਾ ਫੈਸਲਾ ਸਰਕਾਰ ਨੇ ਜਾਣ-ਬੁੱਝ ਕੀਤਾ ਹੈ। ਭਾਜਪਾ ਦਾ ਇਹ ਦਾਅਵਾ ਹੈ ਕਿ ਅਜਿਹਾ ਕਰ ਕੇ ਸਰਕਾਰ ਆਪਣੀ ਝੋਲੀ ਭਰਨ ਦਾ ਕੰਮ ਕਰਨਾ ਚਾਹੁੰਦੀ ਹੈ, ਕਿਉਂਕਿ ਉਸ ਨੂੰ ਸੂਬੇ ਵਿਚ ਆਪਣੀ ਸਰਕਾਰ ਡਿੱਗਣ ਦਾ ਡਰ ਹੈ।


author

Tanu

Content Editor

Related News