ਕਲਜੁਗੀ ਭਰਾ ਨੇ ਇਨਸਾਨੀਅਤ ਮੱਥੇ ਲਾਇਆ ਕਲੰਕ; ਅਦਾਲਤ ਨੇ ਸੁਣਾਈ 135 ਸਾਲਾਂ ਦੀ ਸਜ਼ਾ

Tuesday, Jun 20, 2023 - 04:49 AM (IST)

ਕਲਜੁਗੀ ਭਰਾ ਨੇ ਇਨਸਾਨੀਅਤ ਮੱਥੇ ਲਾਇਆ ਕਲੰਕ; ਅਦਾਲਤ ਨੇ ਸੁਣਾਈ 135 ਸਾਲਾਂ ਦੀ ਸਜ਼ਾ

ਕੇਰਲ (ਭਾਸ਼ਾ): ਕੇਰਲ ਦੀ ਇਕ ਅਦਾਲਤ ਨੇ ਚਾਚੇ ਦੀ ਨਾਬਾਲਿਗ ਧੀ ਦੇ ਨਾਲ ਵਾਰ-ਵਾਰ ਜਬਰ-ਜ਼ਿਨਾਹ ਕਰਨ ਤੇ ਉਸ ਨੂੰ ਗਰਭਵਤੀ ਕਰਨ ਦੇ ਜੁਰਮ ਵਿਚ ਸੋਮਵਾਰ ਨੂੰ ਇਕ ਵਿਅਕਤੀ ਨੂੰ ਕੁੱਲ੍ਹ 135 ਸਾਲ ਦੀ ਸਜ਼ਾ ਸੁਣਾਈ। ਹਰਿਪਦ ਫਾਸਟ ਟ੍ਰੈਕ ਸਪੈਸ਼ਲ ਕੋਰਟ ਦੇ ਜੱਜ ਸਾਜੀ ਕੁਮਾਰ ਨੇ 24 ਸਾਲਾ ਵਿਅਕਤੀ ਨੂੰ ਪੋਸਕੋ, ਆਈ.ਪੀ.ਸੀ., ਸੂਚਨਾ ਤਕਨਾਲੋਜੀ ਐਕਟ ਅਤੇ ਜੁਵੇਨਾਈਲ ਜਸਟਿਸ ਐਕਟ ਤਹਿਤ ਵੱਖੋ-ਵੱਖਰੀ ਸਜ਼ਾ ਸੁਣਾਈ। 

ਇਹ ਖ਼ਬਰ ਵੀ ਪੜ੍ਹੋ - ਰਾਜਸਥਾਨ 'ਚ 'ਬਿਪਰਜੋਏ' ਨੇ ਮਚਾਈ ਤਬਾਹੀ, 7 ਲੋਕਾਂ ਦੀ ਗਈ ਜਾਨ, ਹਜ਼ਾਰਾਂ ਲੋਕਾਂ ਨੂੰ ਛੱਡਣੇ ਪਏ ਘਰ

ਸਰਕਾਰੀ ਵਕੀਲ ਰਘੂ ਕੇ. ਨੇ ਦੱਸਿਆ ਕਿ ਸਾਰੇ ਮਾਮਲਿਆਂ ਵਿਚ ਦੋਸ਼ੀ ਨੂੰ ਕੁੱਲ੍ਹ 135 ਸਾਲ ਦੀ ਸਜ਼ਾ ਸੁਣਾਈ ਗਈ। ਉਨ੍ਹਾਂ ਦੱਸਿਆ ਕਿ ਹਾਲਾਂਕਿ ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਣਗੀਆਂ। ਵਕੀਲ ਨੇ ਦੱਸਿਆ ਕਿ ਅਦਾਲਤ ਨੇ ਦੋਸ਼ੀ 'ਤੇ 5.1 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਤੇ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਪੀੜਤਾ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ, ਜੋ ਘਟਨਾ ਦੇ ਸਮੇਂ 15 ਸਾਲ ਦੀ ਸੀ। ਵਕੀਲ ਨੇ ਦੱਸਿਆ ਕਿ ਪੀੜਤਾ ਨੇ ਇਕ ਬੱਚੇ ਨੂੰ ਜਨਮ ਦਿੱਤਾ ਹੈ ਜੋ ਕਿ ਭਾਲ ਭਲਾਈ ਕਮੇਟੀ ਦੀ ਦੇਖ-ਰੇਖ ਵਿਚ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News