ਜਾਇਦਾਦ ਖਾਤਰ ਸਕੇ ਭਰਾ ਨੇ ਮੌਤ ਦੇ ਘਾਟ ਉਤਾਰੇ ਭਰਾ-ਭਰਜਾਈ

02/22/2020 5:21:28 PM

ਮੈਨਪੁਰੀ (ਭਾਸ਼ਾ)— ਉੱਤਰ ਪ੍ਰਦੇਸ਼ ਦੇ ਮੈਨਪੁਰੀ ਜ਼ਿਲੇ ਦੇ ਕੁਰਾਓਲੀ ਥਾਣਾ ਖੇਤਰ ਦੇ ਨਿਜ਼ਾਮਪੁਰ ਪਿੰਡ 'ਚ ਸਕੇ ਭਰਾ ਨੇ ਆਪਣੇ ਵੱਡੇ ਭਰਾ-ਭਰਜਾਈ ਦੀ ਲੋਹੇ ਦੀ ਛੜ ਨਾਲ ਕੁੱਟ-ਕੁੱਟ ਕੇ ਹੱਤਿਆ ਕਰ ਦਿੱਤੀ। ਪੁਲਸ ਮੁਤਾਬਕ ਜਾਇਦਾਦ ਵਿਵਾਦ ਨੂੰ ਲੈ ਕੇ ਹੱਤਿਆ ਨੂੰ ਅੰਜ਼ਾਮ ਦਿੱਤਾ ਗਿਆ ਹੈ। ਦੋਸ਼ੀ ਦੇ ਘਰ 'ਚੋਂ ਖੂਨ ਨਾਲ ਰੰਗੇ ਕੱਪੜੇ ਅਤੇ ਹੱਤਿਆ 'ਚ ਇਸਤੇਮਾਲ ਲੋਹੇ ਦੀ ਛੜ ਬਰਾਮਦ ਕੀਤੀ ਗਈ ਹੈ। ਪੁਲਸ ਨੇ ਦੱਸਿਆ ਕਿ ਹਮਲੇ 'ਚ 8 ਸਾਲਾਂ ਬੱਚੀ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ, ਜਿਸ ਨੂੰ ਸੈਫਈ ਮੈਡੀਕਲ ਕਾਲਜ 'ਚ ਭਰਤੀ ਕਰਾਇਆ ਗਿਆ ਹੈ।

ਮ੍ਰਿਤਕ ਦੇ ਚਚੇਰੇ ਭਰਾ ਨੇ ਐੱਫ. ਆਈ. ਆਰ. ਦਰਜ ਕਰਵਾਈ, ਜਿਸ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਚਚੇਰੇ ਭਰਾ ਰਾਮੇਂਦਰ ਕੁਮਾਰ ਨੇ ਐੱਫ. ਆਈ. ਆਰ. 'ਚ ਦੋਸ਼ ਲਾਇਆ ਹੈ ਕਿ ਜਾਇਦਾਦ ਵਿਵਾਦ ਨੂੰ ਲੈ ਕੇ ਹੱਤਿਆ ਨੂੰ ਅੰਜਾਮ ਦਿੱਤਾ ਗਿਆ ਹੈ। ਅਵਨੇਸ਼ ਕੁਮਾਰ ਨੇ ਆਪਣੇ ਵੱਡੇ ਭਰਾ ਵਿਧਨੇਸ਼ ਕੁਮਾਰ ਅਤੇ ਉਸ ਦੀ ਪਤਨੀ ਗੀਤਾ ਦੇਵੀ ਦੀ ਲੋਹੇ ਦੀ ਛੜ ਨਾਲ ਹੱਤਿਆ ਕਰ ਦਿੱਤੀ। ਉਨ੍ਹਾਂ ਦੀ ਬੇਟੀ ਵੈਸ਼ਣਵੀ ਹਮਲੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਹੈ। ਸ਼ੁੱਕਰਵਾਰ ਸ਼ਾਮ ਗੁਆਂਢੀਆਂ ਨੇ ਵੈਸ਼ਣਵੀ ਦੇ ਰੋਣ ਦੀ ਆਵਾਜ਼ ਸੁਣੀ ਤਾਂ ਉਸ ਦੇ ਮਕਾਨ 'ਚ ਗਏ, ਜਿੱਥੇ ਉਨ੍ਹਾਂ ਨੂੰ ਵੈਸ਼ਣਵੀ ਦੇ ਮਾਤਾ-ਪਿਤਾ ਦੀ ਲਾਸ਼ ਮਿਲੀ।  


Tanu

Content Editor

Related News