ਭੈਣ ''ਤੇ ਅਸ਼ਲੀਲ ਟਿੱਪਣੀ ਦਾ ਵਿਰੋਧ ਕਰਨ ''ਤੇ ਕੁੱਟ-ਕੁੱਟ ਮਾਰ ''ਤਾ ਭਰਾ
Monday, Sep 23, 2024 - 03:51 PM (IST)
ਬਰੇਲੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲੇ ਦੇ ਸ਼ੀਸ਼ਗੜ੍ਹ ਥਾਣਾ ਖੇਤਰ ਵਿਚ ਭੈਣ 'ਤੇ ਅਸ਼ਲੀਲ ਟਿੱਪਣੀ ਦਾ ਵਿਰੋਧ ਕਰਨ 'ਤੇ ਇਕ ਨਾਬਾਲਗ ਵਿਦਿਆਰਥੀ ਦਾ ਦੋਸ਼ੀਆਂ ਨੇ ਕੁੱਟ-ਕੁੱਟ ਕੇ ਕਤਲ ਕਰ ਦਿੱਤਾ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਤੋਂ ਦੱਸਿਆ ਕਿ 10ਵੀਂ ਜਮਾਤ ਦਾ ਵਿਦਿਆਰਥੀ ਸ਼ੀਸ਼ਗੜ੍ਹ ਵਾਸੀ ਅਰਸ਼ਿਲ ਉਰਫ਼ ਵਕੀਲ (14) ਐਤਵਾਰ ਰਾਤ 8 ਵਜੇ ਮੁਹੱਲਾ ਸ਼ਰੀਫ ਨਗਰ ਕੋਲੋਂ ਲੰਘ ਰਿਹਾ ਸੀ, ਉਦੋਂ ਉਸ ਨੂੰ ਰਸਤੇ 'ਚ 15 ਸਾਲਾ ਇਕ ਮੁੰਡੇ ਨੇ ਰੋਕ ਲਿਆ ਅਤੇ ਉਸ ਦੀ ਭੈਣ ਬਾਰੇ ਅਸ਼ਲੀਲ ਟਿੱਪਣੀ ਕਰਨ ਲੱਗਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੁਲਜ਼ਮ ਨੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਅਤੇ ਕਿਹਾ ਕਿ ਉਹ ਉਸ (ਅਰਸ਼ਿਲ ਦੀ) ਭੈਣ ਨਾਲ ਜ਼ਬਰਦਸਤੀ ਨਿਕਾਹ ਕਰ ਲਵੇਗਾ। ਅਰਸ਼ਿਲ ਨੇ ਵਿਰੋਧ ਕਰਨ 'ਤੇ ਦੋਸ਼ੀ ਨੇ ਆਪਣੇ ਵੱਡੇ ਭਰਾ ਕਾਮਰਾਨ (22) ਅਤੇ ਹੋਰ 2 ਛੋਟੇ ਭਰਾਵਾਂ ਨੂੰ ਬੁਲਾ ਲਿਆ ਅਤੇ ਉਸ ਨੂੰ ਜ਼ਮੀਨ 'ਤੇ ਪਟਕ ਕੇ ਲਾਠੀ-ਡੰਡਿਆਂ ਨਾਲ ਕੁੱਟਿਆ।
ਇਹ ਵੀ ਪੜ੍ਹੋ : ਸ਼ਰਮਨਾਕ! 7 ਸਾਲਾ ਬੱਚੀ ਨਾਲ ਉਸ ਦੇ ਹਮਉਮਰ 2 ਬੱਚਿਆਂ ਨੇ ਕੀਤਾ ਜਬਰ-ਜ਼ਿਨਾਹ
ਉਨ੍ਹਾਂ ਦੱਸਿਆ ਕਿ ਇਸ ਵਿਚ ਮੁਹੱਲੇ ਦੇ ਕਈ ਲੋਕਾਂ ਨੂੰ ਉੱਥੇ ਇਕੱਠੇ ਹੁੰਦੇ ਦੇਖ ਦੋਸ਼ੀ ਉੱਥੋਂ ਫਰਾਰ ਹੋ ਗਏ। ਪੁਲਸ ਨੇ ਦੱਸਿਆ ਕਿ ਕੁਝ ਹੀ ਦੇਰ 'ਚ ਅਰਸ਼ਿਲ ਦੇ ਪਰਿਵਾਰ ਵਾਲੇ ਮੌਕੇ 'ਤੇ ਪਹੁੰਚੇ ਅਤੇ ਉਹ ਖੂਨ ਨਾਲ ਲੱਥਪੱਥ ਅਰਸ਼ਿਲ ਨੂੰ ਬਰੇਲੀ ਦੇ ਹਸਪਤਾਲ ਲੈ ਗਏ ਪਰ ਰਸਤੇ 'ਚ ਹੀ ਉਸ ਨੇ ਦਮ ਤੋੜ ਦਿੱਤਾ। ਬਹੇੜੀ ਦੇ ਪੁਲਸ ਖੇਤਰ ਅਧਿਕਾਰੀ (ਸੀ.ਓ.) ਅਰੁਣ ਕੁਮਾਰ ਸਿੰਘ ਨੇ ਦੱਸਿਆ ਕਿ ਅਰਸ਼ਿਲ ਦੇ ਮਾਮੇ ਦੀ ਸ਼ਿਕਾਇਤ 'ਤੇ ਕਾਮਰਾਨ ਅਤੇ ਉਸ ਦੇ ਤਿੰਨ ਨਾਬਾਲਗ ਭਰਾਵਾਂ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਅਤੇ ਕਤਲ ਦੀਆਂ ਸਬੰਧਤ ਧਾਰਾਵਾਂ ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਾਰੇ ਮੁਲਜ਼ਮ ਫਰਾਰ ਹਨ। ਸੀਓ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਪਰ ਸਾਰੇ ਦੋਸ਼ੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਆਪਣੇ ਘਰਾਂ ਨੂੰ ਤਾਲੇ ਲਗਾ ਕੇ ਫ਼ਰਾਰ ਹੋ ਗਏ ਸਨ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ। ਸਾਵਧਾਨੀ ਦੇ ਤੌਰ 'ਤੇ ਇਲਾਕੇ 'ਚ ਪੁਲਸ ਟੀਮ ਤਾਇਨਾਤ ਕੀਤੀ ਗਈ ਹੈ। ਪੀੜਤ ਪੱਖ ਦਾ ਦੋਸ਼ ਹੈ ਕਿ ਦੋਸ਼ੀ ਪੱਖ ਦੇ ਇਕ ਨਾਬਾਲਗ ਮੁੰਡੇ ਨੇ ਪਹਿਲਾਂ ਵੀ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਮਾਮਲੇ 'ਚ ਦੋ ਨੌਜਵਾਨਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8