ਦਰਦਨਾਕ ਹਾਦਸਾ : ਹਰਿਦੁਆਰ ਜਾ ਰਹੇ ਭਰਾ-ਭੈਣ ਨੂੰ ਕਾਰ ਨੇ ਕੁਚਲਿਆ, ਮਾਂ ਦਾ ਰੋ-ਰੋ ਹੋਇਆ ਬੁਰਾ ਹਾਲ

07/23/2023 6:18:21 PM

ਯਮੁਨਾਨਗਰ- ਜਗਾਧਰੀ ਪਾਂਵਟਾ ਨੈਸ਼ਨਲ ਹਾਈਵੇਅ 'ਤੇ ਪਿੰਡ ਭਿਲਪੁਰਾ ਕੋਲ ਤੇਜ਼ ਰਫ਼ਤਾਰ ਕਾਰ ਨੇ ਬਾਈਕ ਸਵਾਰ ਭਰਾ-ਭੈਣ ਨੂੰ ਕੁਚਲ ਦਿੱਤਾ। ਹਾਦਸੇ 'ਚ ਦੋਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਕਾਂਸਾਪੁਰ ਦੀ ਬੂਟਰ ਵਿਹਾਰ ਕਾਲੋਨੀ ਵਾਸੀ 18 ਸਾਲਾ ਸਚਿਨ ਅਤੇ ਉਸ ਦੀ ਭੈਣ 15 ਸਾਲਾ ਪ੍ਰਿਯਾ ਵਜੋਂ ਹੋਈ। ਦੋਵੇਂ ਭਰਾ-ਭੈਣ ਸ਼ਨੀਵਾਰ ਤੜਕੇ 4 ਵਜੇ ਘਰੋਂ ਬਾਈਕ 'ਤੇ ਹਰਿਦੁਆਰ ਜਾਣ ਲਈ ਨਿਕਲੇ ਸਨ। ਪੈਸੇ ਨਾ ਹੋਣ 'ਤੇ ਉਨ੍ਹਾਂ ਦੀ ਮਾਂ ਰਾਣੀ ਨੇ ਉਨ੍ਹਾਂ ਨੂੰ ਹਰਿਦੁਆਰ ਜਾਣ ਤੋਂ ਮਨ੍ਹਾ ਕੀਤਾ ਸੀ ਪਰ ਫਿਰ ਵੀ ਉਹ ਹਰਿਦੁਆਰ ਜਾਣ ਲਈ ਨਿਕਲ ਪਏ। ਚਾਰ ਸਾਲ ਪਹਿਲਾਂ ਹੀ ਉਨ੍ਹਾਂ ਦੇ ਪਿਤਾ ਨੀਟੂ ਦੀ ਮੌਤ ਹੋ ਚੁੱਕੀ ਸੀ। ਦੋਵੇਂ ਭਰਾ-ਭੈਣ ਹੀ ਆਪਣੀ ਮਾਂ ਦਾ ਸਹਾਰਾ ਸਨ। ਦੋਹਾਂ ਦੀ ਮੌਤ ਨਾਲ ਮਾਂ ਬੇਸੁੱਧ ਹੋ ਗਈ ਹੈ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਦੋਹਾਂ ਦੀਆਂ ਲਾਸ਼ਾਂ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ।

ਪੁਲਸ ਨੇ ਦੋਸ਼ੀ ਕਾਰ ਡਰਾਈਵਰ 'ਤੇ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਤੜਕੇ ਭਰਾ-ਭੈਣ ਬਾਈਕ 'ਤੇ ਹਰਿਦੁਆਰ ਜਾਣ ਲਈ ਘਰੋਂ ਨਿਕਲੇ ਸਨ। ਜਦੋਂ ਉਹ ਨੈਸ਼ਨਲ ਹਾਈਵੇਅ 'ਤੇ ਪਿੰਡ ਭਿਲਪੁਰਾ ਨੇੜੇ ਪੁੱਜੇ ਤਾਂ ਤੇਜ਼ ਰਫ਼ਤਾਰ ਕਾਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਟੱਕਰ ਲੱਗਣ ਨਾਲ ਦੋਵੇਂ ਬਾਈਕ ਸਮੇਤ ਸੜਕ 'ਤੇ ਡਿੱਗ ਗਏ। ਇਸ ਤੋਂ ਬਾਅਦ ਕਾਰ ਉਨ੍ਹਾਂ ਨੂੰ ਕੁਚਲਦੀ ਹੋਈ ਨਿਕਲ ਗਏ। ਦੋਵੇਂ ਭਰਾ-ਭੈਣ ਦੀ ਮੌਕੇ 'ਤੇ ਮੌਤ ਹੋ ਗਈ। ਹਾਦਸੇ ਤੋਂ ਬਾਅਦ ਦੋਸ਼ੀ ਕਾਰ ਡਰਾਈਵਰ ਫਰਾਰ ਹੋ ਗਿਆ। ਹਾਦਸੇ 'ਚ ਦੋਵੇਂ ਬੱਚਿਆਂ ਦੀ ਮੌਤ ਤੋਂ ਬਾਅਦ ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


DIsha

Content Editor

Related News