ਬ੍ਰਿਟਿਸ਼ ਅਫ਼ਸਰ ਨੇ ਭਾਰਤੀ ਨੌਜਵਾਨ ਨਾਲ ਕਰਵਾਇਆ ਵਿਆਹ, ਕਿਹਾ- ਸੋਚਿਆ ਨਹੀਂ ਸੀ ਕਿ ਪਿਆਰ ਹੋ ਜਾਵੇਗਾ

Saturday, Feb 19, 2022 - 09:37 AM (IST)

ਬ੍ਰਿਟਿਸ਼ ਅਫ਼ਸਰ ਨੇ ਭਾਰਤੀ ਨੌਜਵਾਨ ਨਾਲ ਕਰਵਾਇਆ ਵਿਆਹ, ਕਿਹਾ- ਸੋਚਿਆ ਨਹੀਂ ਸੀ ਕਿ ਪਿਆਰ ਹੋ ਜਾਵੇਗਾ

ਨਵੀਂ ਦਿੱਲੀ/ਬ੍ਰਿਟੇਨ : ਦਿੱਲੀ ਵਿਚ ਕੰਮ ਕਰ ਰਹੀ ਬ੍ਰਿਟੇਨ ਦੀ ਡਿਪਟੀ ਟਰੇਡ ਕਮਿਸ਼ਨਰ (ਦੱਖਣੀ ਏਸ਼ੀਆ) ਨੇ ਇਕ ਭਾਰਤੀ ਨੌਜਵਾਨ ਨਾਲ ਵਿਆਹ ਕਰਵਾ ਲਿਆ ਹੈ। ਰਿਆਨਨ ਹੈਰੀਜ਼ ਨੇ ਇਕ ਟਵੀਟ ਵਿਚ ਆਪਣੇ ਵਿਆਹ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਰਿਆਨਨ ਹੈਰੀਜ਼ ਨੇ ਕਿਹਾ ਕਿ 4 ਸਾਲ ਪਹਿਲਾਂ ਉਹ ਕਈ ਉਮੀਦਾਂ ਅਤੇ ਸੁਪਨੇ ਲੈ ਕੇ ਭਾਰਤ ਆਈ ਸੀ। ਪਰ ਉਸ ਨੇ ਕਦੇ ਸੋਚਿਆ ਨਹੀਂ ਸੀ ਕਿ ਉਸ ਨੂੰ ਇੱਥੇ ਉਮਰ ਭਰ ਦਾ ਪਿਆਰ ਮਿਲੇਗਾ ਅਤੇ ਵਿਆਹ ਵੀ ਹੋ ਜਾਵੇਗਾ। ਉਸ ਨੇ ਲਿਖਿਆ ਹੈ ਕਿ ਉਸ ਨੂੰ ਭਾਰਤ ਵਿਚ ਖੁਸ਼ੀ ਮਿਲੀ ਹੈ।

ਇਹ ਵੀ ਪੜ੍ਹੋ: ਇਮਰਾਨ ਖਾਨ ਨੇ ਮੰਨਿਆ, ਨਵਾਜ ਸ਼ਰੀਫ ਨੂੰ ਵਿਦੇਸ਼ ਜਾਣ ਦੀ ਮਨਜ਼ੂਰੀ ਦੇਣਾ ‘ਸਭ ਤੋਂ ਵੱਡੀ ਗਲਤੀ’ ਸੀ

PunjabKesari

ਟਵਿਟਰ ਪ੍ਰੋਫਾਈਲ ਅਨੁਸਾਰ ਹੈਰੀਜ਼ ਇਕੁਆਲਿਟੀ, ਗ੍ਰੀਨ ਇਕੋਨੌਮੀ ਦੀ ਸਮਰਥਕ ਹੈ। ਉਹ ਯਾਤਰਾ ਵਿਚ ਵੀ ਦਿਲਚਸਪੀ ਰੱਖਦੀ ਹੈ। ਹੈਰੀਜ਼ ਨੇ ਟਵਿਟਰ 'ਤੇ ਆਪਣੇ ਵਿਆਹ ਦੀ ਫੋਟੋ ਸ਼ੇਅਰ ਕਰਦੇ ਹੋਏ IncredibleIndia ਹੈਸ਼ਟੈਗ ਦੀ ਵਰਤੋਂ ਕੀਤੀ ਹੈ। ਹੈਰੀਜ਼ ਦਾ ਕਹਿਣਾ ਹੈ ਕਿ ਉਹ ਬਹੁਤ ਖੁਸ਼ ਹੈ ਕਿ ਭਾਰਤ ਹੁਣ ਹਮੇਸ਼ਾ ਲਈ ਉਸ ਦਾ ਘਰ ਹੈ। ਉਸਨੇ #IncredibleIndia ਦੇ ਨਾਲ-ਨਾਲ #shaadi #livingbridge #pariwar ਹੈਸ਼ਟੈਗ ਦੀ ਵਰਤੋਂ ਵੀ ਕੀਤੀ ਹੈ।

ਇਹ ਵੀ ਪੜ੍ਹੋ: ਭਾਰਤ ਦੀ ਡਿਜੀਟਲ ਸਟ੍ਰਾਈਕ ਤੋਂ ਚੀਨ ਪਰੇਸ਼ਾਨ, 54 ਹੋਰ ਐਪ 'ਤੇ ਲਗਾਈ ਪਾਬੰਦੀ ਦੀ ਕੀਤੀ ਆਲੋਚਨਾ

ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿਚ ਬ੍ਰਿਟੇਨ ਦੇ ਡਿਪਟੀ ਹਾਈ ਕਮਿਸ਼ਨਰ ਐਂਡਰਿਊ ਫਲੇਮਿੰਗ ਨੇ ਹੈਰੀਜ਼ ਨੂੰ ਵਿਆਹ ਦੀ ਵਧਾਈ ਦਿੱਤੀ ਹੈ। ਐਂਡਰਿਊ ਫਲੇਮਿੰਗ ਨੇ ਟਵਿੱਟਰ 'ਤੇ ਲਿਖਿਆ- ਮੇਰੀ ਦੋਸਤ ਰਿਆਨਨ ਹੈਰੀਜ਼ ਨੂੰ ਨਵੀਂ ਜ਼ਿੰਦਗੀ ਸ਼ੁਰੂ ਕਰਨ 'ਤੇ ਵਧਾਈ। ਪੂਰੇ ਬ੍ਰਿਟਿਸ਼ ਹਾਈ ਕਮਿਸ਼ਨ ਹੈਦਰਾਬਾਦ ਦੀ ਤਰਫੋਂ ਉਸ ਨੂੰ ਅਤੇ ਲਾੜੇ ਨੂੰ ਖੁਸ਼ੀਆਂ ਮੁਬਾਰਕ! ਐਂਡਰਿਊ ਫਲੇਮਿੰਗ ਨੇ ਲਿਖਿਆ ਕਿ ਉਹ ਬਹੁਤ ਦੁਖੀ ਹਨ ਕਿ ਉਹ ਕੁਝ ਜ਼ਿੰਮੇਵਾਰੀਆਂ ਕਾਰਨ ਵਿਆਹ ਸਮਾਗਮ ਵਿਚ ਸ਼ਾਮਲ ਨਹੀਂ ਹੋ ਸਕੇ।

ਇਹ ਵੀ ਪੜ੍ਹੋ: ਸਮੁੰਦਰ ਕਿਨਾਰੇ ਤੈਰ ਰਿਹਾ ਸੀ ਸ਼ਖ਼ਸ, ਵੇਖਦੇ ਹੀ ਵੇਖਦੇ ਨਿਗਲ ਗਈ ਸ਼ਾਰਕ, ਖ਼ੌਫ਼ਨਾਕ ਵੀਡੀਓ ਆਈ ਸਾਹਮਣੇ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News