ਯਾਤਰਾ ਪਾਬੰਦੀ ਵਿਵਾਦ ਬ੍ਰਿਟੇਨ ਦੀ ਨੀਤੀ ''ਚ ''ਬਦਲਾਅ'' ਕਾਰਨ ਹੋਇਆ : ਬ੍ਰਿਟਿਸ਼ ਹਾਈ ਕਮਿਸ਼ਨਰ

Friday, Nov 12, 2021 - 02:16 AM (IST)

ਯਾਤਰਾ ਪਾਬੰਦੀ ਵਿਵਾਦ ਬ੍ਰਿਟੇਨ ਦੀ ਨੀਤੀ ''ਚ ''ਬਦਲਾਅ'' ਕਾਰਨ ਹੋਇਆ : ਬ੍ਰਿਟਿਸ਼ ਹਾਈ ਕਮਿਸ਼ਨਰ

ਨਵੀਂ ਦਿੱਲੀ/ਲੰਡਨ-ਬ੍ਰਿਟੇਨ-ਭਾਰਤ ਯਾਤਰਾ ਪਾਬੰਦੀਆਂ ਦੇ ਮੁੱਦੇ ਦੇ ਹੱਲ ਦੇ ਕੁਝ ਦਿਨ ਬਾਅਦ ਭਾਰਤ 'ਚ ਬ੍ਰਿਟੇਨ ਦੇ ਹਾਈ ਕਮਿਸ਼ਨਰ ਐਲੈਕਸ ਐਲਿਸ ਨੇ ਵੀਰਵਾਰ ਨੂੰ ਇਸ ਮਾਮਲੇ 'ਚ ਨਸਲਵਾਦ ਦੇ ਪਹਿਲੂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਅਜਿਹਾ ਬ੍ਰਿਟੇਨ ਦੀ ਯਾਤਰਾ ਨੀਤੀ 'ਚ 'ਪਰਿਵਰਤਨ' ਕਾਰਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਦੁਨੀਆ ਦਾ ਧਿਆਨ ਭਾਰਤ 'ਤੇ ਹੈ ਅਤੇ ਹੁਣ ਉਹ ਯੂਰਪ ਕੇਂਦਰਿਤ ਦੁਨੀਆ ਨਹੀਂ ਰਹਿ ਗਈ ਹੈ। 'ਟਾਈਮ ਨਾਊ' ਸੰਮੇਲਨ 'ਚ ਉਨ੍ਹਾਂ ਨੇ ਕਿਹਾ ਕਿ ਏ.ਯੂ.ਕੇ.ਯੂ.ਐੱਸ. (ਆਸਟ੍ਰੇਲੀਆ-ਬ੍ਰਿਟੇਨ-ਅਮਰੀਕਾ) ਗਠਜੋੜ ਬ੍ਰਿਟੇਨ ਦੀ ਮੁਕਤ ਅਤੇ ਸੁਰੱਖਿਅਤ ਹਿੰਦ-ਪ੍ਰਸ਼ਾਂਤ ਖੇਤਰ ਦੇ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ :ਯੂਰਪੀਨ ਯੂਨੀਅਨ ਨੇ ਗੰਭੀਰ ਕੋਰੋਨਾ ਜੋਖਮ ਵਾਲੇ ਲੋਕਾਂ ਲਈ 2 ਦਵਾਈਆਂ ਨੂੰ ਕੀਤਾ ਅਧਿਕਾਰਤ

ਉਨ੍ਹਾਂ ਤੋਂ ਜਦ ਇਹ ਪੁੱਛਿਆ ਗਿਆ ਕਿ ਬ੍ਰਿਟੇਨ ਭਾਰਤ ਦੇ ਟੀਕਾਕਰਨ ਪ੍ਰੋਗਰਾਮ ਦੇ ਪ੍ਰਤੀ ਸ਼ੱਕੀ ਰੁਖ਼ ਰੱਖਦਾ ਹੋਇਆ ਪ੍ਰਤੀਤ ਹੁੰਦਾ ਹੈ ਤਾਂ ਉਨ੍ਹਾਂ ਨੇ ਕਿਹਾ ਕਿ ਅਜਿਹਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਟੀਕਾਕਰਨ ਮੁਹਿੰਮ ਬੇਹਦ ਸ਼ਾਨਦਾਰ ਹੈ। ਹੁਣ ਤੱਕ ਇਕ ਅਰਬ ਤੋਂ ਜ਼ਿਆਦਾ ਟੀਕੇ ਵੰਡੇ ਗਏ ਹਨ ਜੋ ਕਿ ਵੱਡੀ ਉਪਲੱਬਧੀ ਹੈ। ਐਲਿਸ ਨੇ ਇਸ ਵੱਲ ਇਸ਼ਾਰਾ ਕੀਤਾ ਕਿ ਇਹ 80 ਫੀਸਦੀ ਟੀਕੇ ਬ੍ਰਿਟੇਨ-ਭਾਰਤ ਸਹਿਯੋਗ-ਕੋਵਿਸ਼ੀਲਡ ਦਾ ਨਤੀਜਾ ਹੈ। ਬ੍ਰਿਟੇਨ ਨੇ ਟੀਕਾਕਰਨ ਸਰਟੀਫਿਕੇਟ ਦੇ ਵਿਵਾਦ ਨੂੰ ਖਤਮ ਕਰਦੇ ਹੋਏ ਸੱਤ ਅਕਤੂਬਰ ਨੂੰ ਐਲਾਨ ਕੀਤਾ ਸੀ ਕਿ ਉਹ ਭਾਰਤੀ ਜਿਨ੍ਹਾਂ ਨੇ ਕੋਵਿਸ਼ੀਲਡ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ, ਉਨ੍ਹਾਂ ਨੂੰ ਬ੍ਰਿਟੇਨ ਆਉਣ 'ਤੇ 11 ਅਕਤੂਬਰ ਤੋਂ ਇਕਾਂਤਵਾਸ 'ਚ ਜਾਣ ਦੀ ਲੋੜ ਨਹੀਂ ਪਵੇਗੀ। ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ ਕੋਵਿਸ਼ੀਲਡ ਨੂੰ ਮਾਨਤਾ ਦਿੰਦਾ ਹੈ ਅਤੇ ਉਸ ਨੇ ਇਹ ਗੱਲ ਸਪੱਸ਼ਟ ਕੀਤੀ ਹੈ।

ਇਹ ਵੀ ਪੜ੍ਹੋ : ਗਲਾਸਗੋ 'ਚ 200 ਤੋਂ ਜ਼ਿਆਦਾ ਦੇਸ਼ਾਂ ਦੇ ਅਧਿਕਾਰੀ ਸਮਝੌਤੇ ਤੱਕ ਪਹੁੰਚਣ ਦੀ ਕੋਸ਼ਿਸ਼ 'ਚ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News