ਸੁਹਾਗਰਾਤ ਤੋਂ ਪਹਿਲਾਂ ਲਾੜੀ ਨੇ ਕਰ ਦਿੱਤਾ ਅਜਿਹਾ ਕਾਂਡ... ਕਮਰੇ ''ਚ ਜਾਂਦਿਆਂ ਹੀ ਪਤੀ ਦੇ ਉੱਡੇ ਹੋਸ਼
Thursday, Feb 13, 2025 - 12:46 PM (IST)
![ਸੁਹਾਗਰਾਤ ਤੋਂ ਪਹਿਲਾਂ ਲਾੜੀ ਨੇ ਕਰ ਦਿੱਤਾ ਅਜਿਹਾ ਕਾਂਡ... ਕਮਰੇ ''ਚ ਜਾਂਦਿਆਂ ਹੀ ਪਤੀ ਦੇ ਉੱਡੇ ਹੋਸ਼](https://static.jagbani.com/multimedia/2025_2image_12_45_041064115groom.jpg)
ਨੈਸ਼ਨਲ ਡੈਸਕ- ਇਕ ਨਵੀਂ ਵਿਆਹੀ ਲਾੜੀ ਨੇ ਆਪਣੀ ਸੁਹਾਗਰਾਤ ਤੋਂ ਪਹਿਲੇ ਹੀ ਆਪਣੇ ਸਹੁਰੇ ਪਰਿਵਾਰ ਤੋਂ ਗਹਿਣੇ ਇਕੱਠੇ ਕੀਤੇ ਅਤੇ ਕਿਸੇ ਸਾਥੀ ਨਾਲ ਫਰਾਰ ਹੋ ਗਈ। ਇਸ ਘਟਨਾ ਤੋਂ ਬਾਅਦ ਸਹੁਰੇ ਵਾਲੇ ਪਰੇਸ਼ਾਨ ਹੋ ਗਏ ਅਤੇ ਨੌਜਵਾਨ ਨੇ ਥਾਣੇ 'ਚ ਜਾ ਕੇ ਸ਼ਿਕਾਇਤ ਦਰਜ ਕਰਵਾਈ ਤੇ ਕਾਰਵਾਈ ਦੀ ਮੰਗ ਕੀਤੀ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਮਲਾ ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਦਾ ਹੈ। ਇੱਥੋਂ ਰਹਿਣ ਵਾਲੀ ਮੁੰਡੇ ਦਾ ਵਿਆਹ ਬੀਤੀ 7 ਫਰਵਰੀ ਨੂੰ ਕੋਠੀਭਾਰ ਥਾਣਾ ਖੇਤਰ ਦੇ ਹਰਪੁਰ ਪਕੜੀ ਉਰਫ਼ ਘਿਵਹਾ ਪਿੰਡ ਦੀ ਕੁੜੀ ਨਾਲ ਹੋਇਆ ਸੀ। 10 ਫਰਵਰੀ ਨੂੰ ਲਾੜੀ ਆਪਣੇ ਸਹੁਰੇ ਘਰ ਆਈ ਸੀ। ਘਰ 'ਚ ਭੀੜ ਹੋਣ ਕਾਰਨ ਲਾੜੀ ਦੀ ਨਨਾਣ ਨੇ ਆਪਣੇ ਗਹਿਣੇ ਉਸੇ ਦੇ ਕਮਰੇ 'ਚ ਰਖਵਾਏ ਸਨ।
ਇਹ ਵੀ ਪੜ੍ਹੋ : ਵਿਆਹ 'ਚ ਵੜਿਆ ਤੇਂਦੁਆ, ਜਾਨ ਬਚਾ ਕੇ ਭੱਜੇ ਲਾੜਾ-ਲਾੜੀ
ਮਿਲੀ ਜਾਣਕਾਰੀ ਅਨੁਸਾਰ 11 ਫਰਵਰੀ ਦੀ ਰਾਤ ਲਗਭਗ 8 ਵਜੇ ਜਦੋਂ ਘਰਵਾਲੇ ਰਿਸ਼ਤੇਦਾਰਾਂ ਦੇ ਖਾਣ-ਪੀਣ ਦੀ ਵਿਵਸਥਾ 'ਚ ਰੁਝੇ ਸਨ, ਉਦੋਂ ਲਾੜੀ ਸਾਰੇ ਗਹਿਣੇ ਲੈ ਕੇ ਫਰਾਰ ਹੋ ਗਈ। ਪਰਿਵਾਰ ਵਾਲਿਆਂ ਨੇ ਰਾਤ ਭਰ ਉਸ ਦੀ ਭਾਲ ਕੀਤੀ ਪਰ ਉਸ ਦਾ ਕੋਈ ਪਤਾ ਨਹੀਂ ਲੱਗਾ। ਜਦੋਂ ਉਹ ਪੇਕੇ ਵੀ ਨਹੀਂ ਪਹੁੰਚੀ ਤਾਂ ਘਰ ਵਾਲਿਆਂ ਨੂੰ ਸ਼ੱਕ ਹੋਇਆ ਕਿ ਸ਼ਾਇਦ ਪੇਕੇ ਵਾਲੇ ਵੀ ਇਸ ਘਟਨਾ 'ਚ ਸ਼ਾਮਲ ਹੋ ਸਕਦੇ ਹਨ। ਲਾੜੀ ਦੇ ਪਤੀ ਨੇ ਦੋਸ਼ ਲਗਾਇਆ ਕਿ ਵਿਆਹ 'ਚ ਉਸ ਨੇ ਆਪਣੀ ਪਤਨੀ ਨੂੰ 3.5 ਲੱਖ ਰੁਪਏ ਦੇ ਗਹਿਣੇ ਦਿੱਤੇ ਸਨ, ਜਦੋਂ ਕਿ 2.5 ਲੱਖ ਰੁਪਏ ਦੇ ਗਹਿਣੇ ਉਸ ਦੀ ਭੈਣ ਦੇ ਸਨ। ਹੁਣ ਪਤੀ ਨੇ ਆਪਣੀ ਪਤਨੀ ਦੇ ਮਾਤਾ-ਪਿਤਾ ਅਤੇ ਭਰਾ 'ਤੇ ਇਸ ਘਟਨਾ 'ਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਹੈ। ਥਾਣਾ ਇੰਚਾਰਜ ਕੁੰਵਰ ਗੌਰਵ ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲ ਚੁੱਕੀ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8