ਬਿਨਾਂ ਲਾੜੇ ਦੇ ਗਈ ਬਰਾਤ ਬਿਨਾਂ ਲਾੜੀ ਪਰਤੀ, ਜਾਣੋ ਆਨਲਾਈਨ ਸਕਰੀਨ 'ਤੇ ਹੋਏ ਇਸ ਅਨੋਖੇ ਵਿਆਹ ਬਾਰੇ
Wednesday, Mar 22, 2023 - 03:02 PM (IST)
ਸੋਨੀਪਤ- ਅਮਰੀਕਾ 'ਚ ਰਹਿਣ ਵਾਲੇ ਸੋਨੀਪਤ ਦੇ ਪਿੰਡ ਸਾਂਦਲ ਖੁਰਦ ਵਾਸੀ ਅਮਿਤ ਨੇ ਉੱਥੇ ਰਹਿ ਰਹੀ ਕਰਨਾਲ ਵਾਸੀ ਅੰਸ਼ੂ ਨਾਲ 7 ਫੇਰੇ ਲਏ। ਖ਼ਾਸ ਗੱਲ ਇਹ ਰਹੀ ਕਿ ਸੋਨੀਪਤ ਤੋਂ ਬਾਰਾਤ ਬਿਨਾਂ ਲਾੜੇ ਦੇ ਕਰਨਾਲ ਗਈ ਅਤੇ ਸਾਰੀਆਂ ਰਸਮਾਂ ਨਿਭਾਈਆਂ ਗਈਆਂ। ਆਨਲਾਈਨ ਮਾਧਿਅਮ ਨਾਲ ਸਕ੍ਰੀਨ 'ਤੇ ਲਾੜਾ-ਲਾੜੀ ਨੂੰ ਆਸ਼ੀਰਵਾਦ ਦਿੱਤਾ ਅਤੇ ਬਿਨਾਂ ਲਾੜੀ ਦੇ ਬਾਰਾਤ ਘਰ ਆਈ। ਬਾਰਾਤ ਨਾਲ ਨਾ ਲਾੜਾ ਗਿਆ ਅਤੇ ਨਾ ਹੀ ਲਾੜੀ ਘਰ ਆਈ, ਫਿਰ ਵੀ ਦੋਵੇਂ ਪਰਿਵਾਰ ਬੇਹੱਦ ਖੁਸ਼ ਹਨ। ਇਹ ਅਨੋਖਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋਨੀਪਤ ਦੇ ਪਿੰਡ ਸਾਂਦਲ ਖੁਰਦ ਵਾਸੀ ਅਮਿਤ ਲਾਕੜਾ ਅਤੇ ਕਰਨਾਲ ਦੀ ਆਸ਼ੂ ਅਮਰੀਕਾ 'ਚ ਆਪਣੀ ਵੱਖ-ਵੱਖ ਕੰਪਨੀ ਬਣਾ ਕੇ ਕੰਮ ਕਰ ਰਹੇ ਹਨ। ਅਮਿਤ ਨੇ ਸਾਲ 2014 'ਚ ਮਲੇਸ਼ੀਆ 'ਚ ਮਰਚੇਂਟ ਨੇਵੀ 'ਚ ਨੌਕਰੀ ਜੁਆਇਨ ਕੀਤੀ ਸੀ।
ਉਸ ਤੋਂ ਬਾਅਦ ਵੱਖ-ਵੱਖ ਦੇਸ਼ਾਂ 'ਚ ਨੌਕਰੀ ਕੀਤੀ। ਉਨ੍ਹਾਂ ਨੇ ਸਾਲ 2017 ਤੋਂ ਆਪਣੇ ਕੰਮ ਦੀ ਸ਼ੁਰੂਆਤ ਕਰਦੇ ਹੋਏ ਟ੍ਰੈਕਿੰਗ ਕੰਪਨੀ ਬਣਾ ਲਈ। ਉੱਥੇ ਹੀ ਆਸ਼ੂ ਵੀ ਅਮਰੀਕਾ 'ਚ ਆਪਣੀ ਕੰਪਨੀ ਬਣਾ ਕੇ ਕੰਮ ਕਰ ਰਹੀ ਹੈ। ਦੋਹਾਂ ਦੇ ਵਿਚਾਰ ਮਿਲੇ ਤਾਂ ਦੋਹਾਂ ਨੇ ਵਿਆਹ ਕਰਨ ਦਾ ਫ਼ੈਸਲਾ ਕੀਤਾ ਅਤੇ ਪਰਿਵਾਰ ਦੀ ਸਹਿਮਤੀ ਨਾਲ 19 ਮਾਰਚ ਨੂੰ ਵਿਆਹ ਦੇ ਬੰਧਨ 'ਚ ਬੱਝ ਗਏ। ਅਮਿਤ ਨੂੰ ਉਸ ਦੀ ਸਹੁਰੇ ਵਾਲਿਆਂ ਨੇ ਸਕ੍ਰੀਨ 'ਤੇ ਹੀ ਆਨਲਾਈਨ ਮਾਧਿਅਮ ਨਾਲ ਟਿੱਕਾ ਲਗਾਇਆ। ਉੱਥੇ ਹੀ ਪਿੰਡ ਸਾਂਦਲ ਖੁਰਦ ਤੋਂ ਕਰਨਾਲ ਦੇ ਸੈਕਟਰ 12 'ਚ ਬਾਰਾਤ ਗਈ ਅਤੇ ਮੁੰਡਾ-ਕੁੜੀ ਦੇ ਪਰਿਵਾਰ ਵਾਲਿਆਂ ਨੇ ਵਿਦੇਸ਼ 'ਚ ਬੈਠੇ ਲਾੜਾ-ਲਾੜੀ ਨੂੰ ਆਨਲਾਈਨ ਸਕ੍ਰੀਨ ਦੇ ਮਾਧਿਅਮ ਨਾਲ ਆਸ਼ੀਰਵਾਦ ਦਿੱਤਾ ਹੈ। ਦੋਹਾਂ ਪਰਿਵਾਰਾਂ ਵਲੋਂ ਆਨਲਾਈਨ ਮਾਧਿਅਮ ਨਾਲ ਹੀ ਅੰਗੂਠੀ ਅਤੇ ਹੋਰ ਰੀਤੀ-ਰਿਵਾਜ਼ ਨਿਭਾਏ ਗਏ। ਪਹਿਲੇ ਲਾੜੇ ਦੇ ਪਰਿਵਾਰ ਨੇ ਸੋਨੀਪਤ 'ਚ ਇਕ ਬੈਂਕਵੇਟ ਹਾਲ 'ਚ ਸਗਾਈ ਦਾ ਪ੍ਰੋਗਰਾਮ ਰੱਖਿਆ। ਜਿੱਥੇ ਲਾੜੀ ਦਾ ਪਰਿਵਾਰ ਪੁੱਜਿਆ ਅਤੇ ਲਾੜੇ ਨੂੰ ਸਕ੍ਰੀਨ 'ਤੇ ਹੀ ਟਿੱਕਾ ਲਗਾ ਕੇ ਰੀਤੀ-ਰਿਵਾਜ਼ ਪ੍ਰਕਿਰਿਆ ਪੂਰੀ ਕੀਤੀ।