ਗਠਜੋੜ ਟੁੱਟਿਆ ਪਰ ਫਿਰ ਵੀ ਮਿਲੇ ਨੇ ਦਿਲ! ਲੋਕ ਸਭਾ ਚੋਣਾਂ ''ਚ BJP-JJP ਵਿਚਾਲੇ ਹੋਵੇਗਾ ''ਦੋਸਤਾਨਾ ਮੁਕਾਬਲਾ''
Tuesday, Mar 19, 2024 - 06:33 PM (IST)
ਚੰਡੀਗੜ੍ਹ- ਹਰਿਆਣਾ ਵਿਚ ਭਾਜਪਾ ਅਤੇ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ.) ਵਿਚਾਲੇ ਗਠਜੋੜ ਟੁੱਟ ਚੁੱਕਾ ਹੈ। ਦੋਹਾਂ ਵਿਚਾਲੇ ਗਠਜੋੜ ਭਾਵੇਂ ਹੀ ਟੁੱਟ ਚੁੱਕਾ ਹੈ ਪਰ ਲੋਕ ਸਭਾ ਚੋਣਾਂ 2024 ਵਿਚ ਦੋਸਤਾਨਾ ਮੁਕਾਬਲਾ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਭਾਜਪਾ ਵਲੋਂ ਜੇ. ਜੇ. ਪੀ. ਨੂੰ ਉਸ ਦੀ ਪਸੰਦ ਦੀ ਹਿਸਾਰ ਅਤੇ ਭਿਵਾਨੀ ਲੋਕ ਸਭਾ ਸੀਟਾਂ ਨਾ ਦਿੱਤੇ ਜਾਣ ਕਾਰਨ ਦੋਹਾਂ ਪਾਰਟੀਆਂ ਦਾ ਗਠਜੋੜ ਟੁੱਟ ਚੁੱਕਾ ਹੈ, ਜਿਸ ਤੋਂ ਬਾਅਦ ਜੇ. ਜੇ. ਪੀ. ਨੇ ਪ੍ਰਦੇਸ਼ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ 'ਤੇ ਚੋਣਾਂ ਲੜਨ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ- ਇਸ ਵਾਰ ਵੀ ਸਭ ਤੋਂ ਮਹਿੰਗੀਆਂ ਹੋਣਗੀਆਂ ਚੋਣਾਂ, ਜਾਣੋ ਹਰ ਵੋਟਰ 'ਤੇ ਕਿੰਨਾ ਹੋਵੇਗਾ ਖ਼ਰਚ
ਦਰਅਸਲ ਭਾਜਪਾ ਅਤੇ ਜੇ. ਜੇ. ਪੀ. ਦੋਹਾਂ ਪਾਰਟੀਆਂ ਦਾ ਗਠਜੋੜ ਟੁੱਟਣ ਮਗਰੋਂ ਸਾਬਕਾ ਡਿਪਟੀ ਸੀ. ਐੱਮ. ਦੁਸ਼ਯੰਤ ਚੌਟਾਲਾ ਦੀ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਮੁਲਾਕਾਤ ਇਸ ਸੰਭਾਵਨਾ ਨੂੰ ਹੋਰ ਪੱਕਾ ਕਰਦੀ ਹੈ ਕਿ ਆਉਣ ਵਾਲੇ ਸਮੇਂ ਵਿਚ ਦੋਵੇਂ ਪਾਰਟੀਆਂ ਆਪਣੇ ਪੁਰਾਣੇ ਰਿਸ਼ਤਿਆਂ ਨੂੰ ਖਰਾਬ ਕਰਨ ਦੀ ਬਜਾਏ ਉਨ੍ਹਾਂ ਨੂੰ ਜੋੜਨ ਕੇ ਰੱਖਣ ਦਾ ਕੰਮ ਕਰਨਗੀਆਂ। ਚੌਟਾਲਾ ਦਾ ਇਹ ਕਹਿਣਾ ਹੈ ਕਿ ਸਾਡਾ ਭਵਿੱਖ ਉਜਵਲ ਹੈ ਅਤੇ ਅਸੀਂ ਸਾਬਕਾ ਮੁੱਖ ਮੰਤਰੀ ਖੱਟੜ ਤੋਂ ਬਹੁਤ ਕੁਝ ਸਿੱਖਿਆ ਹੈ। ਇਹ ਇਸ ਗੱਲ ਦਾ ਸੰਕੇਤ ਹੈ ਕਿ ਭਾਜਪਾ ਅਤੇ ਜੇ. ਜੇ. ਪੀ. ਵਿਚਾਲੇ ਅੰਦਰ ਖਾਤੇ ਰਣਨੀਤਕ ਸਮਝਦਾਰੀ ਵਿਕਸਿਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਦੀਆਂ ਤਾਰੀਖਾਂ ਦਾ ਐਲਾਨ; 7 ਪੜਾਵਾਂ 'ਚ ਹੋਵੇਗੀ ਵੋਟਿੰਗ, ਇਸ ਦਿਨ ਆਉਣਗੇ ਨਤੀਜੇ
ਦੱਸ ਦੇਈਏ ਕਿ ਭਾਜਪਾ ਪ੍ਰਦੇਸ਼ ਵਿਚ ਗੈਰ ਜਾਟ ਦੀ ਸਿਆਸਤ ਵਿਚ ਜ਼ਿਆਦਾ ਯਕੀਨ ਰੱਖਦੀ ਹੈ। ਅਜਿਹੇ ਵਿਚ ਜੇ. ਜੇ. ਪੀ. ਦੇ ਲੜਨ ਦਾ ਫਾਇਦਾ ਭਾਜਪਾ ਨੂੰ ਮਿਲੇਗਾ। ਜਦਕਿ ਨੁਕਸਾਨ ਕਾਂਗਰਸ ਨੂੰ ਹੋਵੇਗਾ। ਦੋਹਾਂ ਪਾਰਟੀਆਂ ਦੀ ਇਹ ਆਪਸੀ ਸਮਝਦਾਰੀ ਅਗਲੀਆਂ ਵਿਧਾਨ ਸਭਾ ਚੋਣਾਂ ਵਿਚ ਵੀ ਵੇਖਣ ਨੂੰ ਮਿਲ ਸਕਦੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8