ਬ੍ਰਾਜ਼ੀਲ ਨੇ ਭਾਰਤ ਦੀ ਇਹ ਕੋਰੋਨਾ ਵੈਕਸੀਨ ਲੈਣ ਤੋਂ ਕੀਤਾ ਇਨਕਾਰ, ਮੈਨਿਊਫੈਕਚਰਿੰਗ 'ਤੇ ਚੁੱਕੇ ਸਵਾਲ
Wednesday, Mar 31, 2021 - 11:50 PM (IST)
ਬ੍ਰਾਜ਼ੀਲੀਆ - ਕੋਰੋਨਾ ਇਨਫੈਕਸ਼ਨ ਕਾਰਣ ਸਭ ਤੋਂ ਬੁਰੇ ਦੌਰ ਵਿਚੋਂ ਲੰਘ ਰਹੇ ਬ੍ਰਾਜ਼ੀਲ ਵਿਚ ਭਾਰਤ ਦੀ ਕੋਵੈਕਸੀਨ ਟੀਕੇ ਦੀ ਵਰਤੋਂ ਨੂੰ ਲੈ ਕੇ ਸ਼ੱਕ ਦੀ ਸਥਿਤੀ ਬਣੀ ਹੋਈ ਹੈ। ਦਰਅਸਲ, ਬ੍ਰਾਜ਼ੀਲ ਦੀ ਹੈਲਥ ਰੈਗੂਲੇਟਰ 'ਐਨਵਿਸਾ' ਨੇ ਭਾਰਤ ਵਿਚ ਬਣੀ ਕੋਰੋਨਾ ਦੀ ਕੋਵੈਕਸੀਨ ਦੇ ਮੈਨਿਊਫੈਕਚਰਿੰਗ ਸਟੈਂਡਰਡ 'ਤੇ ਸਵਾਲ ਚੁੱਕੇ ਹਨ। ਐਨਵਿਸਾ ਦਾ ਆਖਣਾ ਹੈ ਕਿ ਭਾਰਤ ਬਾਇਓਟੈੱਕ ਦੀ ਵੈਕਸੀਨ ਉਨ੍ਹਾਂ ਦੇ ਮਿਆਰਾਂ ਨੂੰ ਪੂਰਾ ਨਹੀਂ ਕਰਦੀ ਇਸ ਲਈ ਇਸ ਦੀ ਵਰਤੋਂ ਕਰਨੀ ਮੁਮਕਿਨ ਨਹੀਂ ਹੈ।
ਇਹ ਵੀ ਪੜੋ - ਦੁਨੀਆ ਭਰ ਦੇ ਲੋਕਾਂ ਦੀ ਮਦਦ ਕਰਨ ਲਈ 'ਸਾਊਦੀ ਅਰਬ' ਨੇ ਸ਼ੁਰੂ ਕੀਤੀ ਇਕ ਅਨੋਖੀ ਮੁਹਿੰਮ, ਜਾਣੋ ਕੀ ਹੈ ਇਹ
ਦੱਸ ਦਈਏ ਕਿ ਭਾਰਤ ਬਾਇਓਟੈੱਕ ਨੇ ਆਪਣੀ ਵੈਕਸੀਨ ਦੀ ਐਮਰਜੈਂਸੀ ਵਰਤੋਂ ਲਈ ਬ੍ਰਾਜ਼ੀਲ ਵਿਚ 8 ਮਾਰਚ ਨੂੰ ਅਪਲਾਈ ਕੀਤਾ ਸੀ। ਇਸ ਤੋਂ ਬਾਅਦ ਕੰਪਨੀ ਨੂੰ ਬ੍ਰਾਜ਼ੀਲ ਸਰਕਾਰ ਤੋਂ ਕਰੀਬ 2 ਕਰੋੜ ਡੋਜ਼ ਦਾ ਆਰਡਰ ਮਿਲਿਆ ਹੋਇਆ ਹੈ। ਭਾਰਤ ਬਾਇਓਟੈੱਕ ਅਤੇ ਬ੍ਰਾਜ਼ੀਲ ਵਿਚ ਉਸ ਦੀ ਸਹਿਯੋਗੀ ਕੰਪਨੀ ਪ੍ਰਿਸੀਸਾ ਮੈਡੀਕਾਮੇਂਟੋਸ ਨੇ ਇਕ ਬਿਆਨ ਜਾਰੀ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਐਨਵਿਸਾ ਦੇ ਇਸ ਫੈਸਲੇ ਨੂੰ ਲੈ ਕੇ ਅਸੀਂ ਸਬੂਤ ਪੇਸ਼ ਕਰਾਂਗੇ। ਕੰਪਨੀ ਨੇ ਕਿਹਾ ਕਿ ਭਾਰਤ ਸਣੇ 5 ਮੁਲਕਾਂ ਵਿਚ ਕੋਵੈਕਸੀਨ ਦੀ ਵਰਤੋਂ ਨੂੰ ਮਨਜ਼ੂਰੀ ਮਿਲੀ ਹੋਈ ਹੈ। ਕੰਪਨੀ ਹਰ ਇਕ ਨਿਯਮ ਦਾ ਪਾਲਣ ਕਰਦੀ ਹੈ।
ਇਹ ਵੀ ਪੜੋ - ਪਾਕਿ ਨੇ ਭਾਰਤ ਨਾਲ ਮੁੜ ਬਹਾਲ ਕੀਤੇ 'ਵਪਾਰਕ ਰਿਸ਼ਤੇ', ਖਰੀਦੇਗਾ ਖੰਡ ਤੇ ਕਪਾਹ
ਬ੍ਰਾਜ਼ੀਲ ਵਿਚ ਬੀਤੇ ਦਿਨ 3,668 ਮੌਤਾਂ
ਦੁਨੀਆ ਭਰ ਵਿਚ ਕੋਰੋਨਾ ਇਨਫੈਕਸ਼ਨ ਨਾਲ ਹਾਲਾਤ ਵਿਗੜਦੇ ਜਾ ਰਹੇ ਹਨ। ਸਭ ਤੋਂ ਬੁਰੇ ਹਾਲਾਤ ਬ੍ਰਾਜ਼ੀਲ ਦੇ ਹਨ। ਇਥੇ ਮੰਗਲਵਾਰ ਨੂੰ 86,704 ਨਵੇਂ ਮਾਮਲੇ ਸਾਹਮਣੇ ਆਏ ਅਤੇ 3,668 ਲੋਕਾਂ ਦੀ ਮੌਤ ਹੋਈ। ਇਹ ਕੋਰੋਨਾ ਕਾਰਣ ਇਕ ਦਿਨ ਵਿਚ ਜਾਨ ਗੁਆਉਣ ਵਾਲਿਆਂ ਦਾ ਸਭ ਤੋਂ ਵੱਡਾ ਅੰਕੜਾ ਹੈ। ਇਸ ਤੋਂ ਪਹਿਲਾਂ 26 ਮਾਰਚ ਨੂੰ 3600 ਲੋਕਾਂ ਦੀ ਜਾਨ ਗਈ ਸੀ। ਇਥੇ ਹੁਣ ਤੱਕ 1.26 ਕਰੋੜ ਲੋਕਾ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ। ਇਸ ਦੌਰਾਨ 1.10 ਕਰੋੜ ਲੋਕ ਸਿਹਤਯਾਬ ਹੋਏ ਅਤੇ 3.17 ਲੱਖ ਲੋਕਾਂ ਦੀ ਮੌਤ ਵੀ ਹੋਈ।
ਇਹ ਵੀ ਪੜੋ - ਦੋਸਤ ਦੇ ਵਿਆਹ 'ਚ ਪਹੁੰਚੇ ਡੋਨਾਲਡ ਟਰੰਪ, ਰੋਣ ਲੱਗੇ ਆਪਣੇ ਦੁੱਖੜਾ