ਬ੍ਰਾਜ਼ੀਲ ਨੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਤੋਂ ਬਾਅਦ ਰੋਕਿਆ ਕੋਵੈਕਸੀਨ ਦਾ ਆਰਡਰ
Thursday, Jul 01, 2021 - 10:27 AM (IST)
ਹੈਦਰਾਬਾਦ- ਭਾਰਤ ਬਾਇਓਟੈਕ ਦੇ ਕੋਵਿਡ-19 ਟੀਕੇ ਕੋਵੈਕਸੀਨ ਦੀਆਂ 2 ਕਰੋੜ ਖੁਰਾਕਾਂ ਖਰੀਦਣ ’ਤੇ ਸਹਿਮਤ ਹੋਈ ਬ੍ਰਾਜ਼ੀਲ ਸਰਕਾਰ ਨੇ ਸਮਝੌਤੇ ਵਿਚ ਬੇਨਿਯਮੀਆਂ ਦੇ ਦੋਸ਼ ਲੱਗਣ ਤੋਂ ਬਾਅਦ ਸਮਝੌਤੇ ਮੁਲਤਵੀ ਕਰਨ ਦਾ ਬੁੱਧਵਾਰ ਨੂੰ ਐਲਾਨ ਕੀਤਾ। ਬ੍ਰਾਜ਼ੀਲ ਨਾਲ ਕੋਵੈਕਸੀਨ ਸਮਝੌਤਾ ਉਸ ਸਮੇਂ ਵਿਵਾਦਾਂ ਵਿਚ ਘਿਰ ਗਿਆ ਜਦੋਂ ਉਥੋਂ ਦੇ ਅਟਾਰਨੀ ਜਨਰਲ ਨੇ ਸੌਦੇ ਵਿਚ ਜਾਂਚ ਸ਼ੁਰੂ ਕੀਤੀ। ਬ੍ਰਾਜ਼ੀਲ ਦੇ ਕੰਟਰੋਲਰ ਜਨਰਲ ਦਰਤਰ (ਸੀ. ਜੀ. ਯੂ.) ਦੇ ਮੰਤਰੀ ਵਾਗਨਰ ਰੋਸਰੀਓ ਨੇ ਦੱਸਿਆ ਕਿ ਇਹ ਮੁਅਤਲੀ ਇਕ ਉਪਾਅ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪਿਛਲੇ ਹਫਤੇ ਇਕ ਸ਼ੁਰੂਆਤੀ ਜਾਂਚ ਸ਼ੁਰੂ ਕੀਤੀ ਸੀ ਜੋ ਸਮਝੌਤੇ ਦੇ ਸਬੰਧ ਵਿਚ ਇਕ ਵਿਸ਼ੇਸ਼ ਆਡਿਟ ਹੈ। ਮੁਅਤਲੀ ਦੀ ਮਿਆਦ ਬਸ ਮੁਲਾਂਕਣ ਕੀਤੇ ਜਾਣ ਤੱਕ ਰਹੇਗੀ। ਅਸੀਂ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਲਈ ਟੀਮ ਨੂੰ ਲਗਾਇਆ ਹੈ। ਸੀ. ਜੀ. ਯੂ. ਦੇ ਸ਼ੁਰੂਆਤੀ ਵਿਸ਼ਲੇਸ਼ਣ ਮੁਤਾਬਕ ਸਮਝੌਤੇ ਵਿਚ ਕੋਈ ਬੇਨਿਯਮੀਆਂ ਨਹੀਂ ਹੈ ਪਰ ਪਾਲਣਾ ਕਾਰਨ ਮੰਤਰਾਲਾ ਨੇ ਅਤੇ ਵਿਸ਼ਲੇਸ਼ਣ ਲਈ ਸਮਝੌਤੇ ਨੂੰ ਰੋਕਣ ਦਾ ਫੈਸਲਾ ਕੀਤਾ ਹੈ।
ਬ੍ਰਾਜ਼ੀਲ ਸਰਕਾਰ ਦੇ ਫੈਸਲੇ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਭਾਰਤ ਬਾਇਓਟੈਕ ਨੇ ਕਿਹਾ ਕਿ ਕੰਪਨੀ ਨੂੰ ਕੋਈ ਪੇਸ਼ਗੀ ਭੁਗਤਾਨ ਪ੍ਰਾਪਤ ਨਹੀਂ ਹੋਇਆ ਹੈ ਅਤੇ ਨਾ ਹੀ ਉਸਨੇ ਬ੍ਰਾਜ਼ੀਲ ਨੂੰ ਕਿਸੇ ਟੀਕੇ ਦੀ ਸਪਲਾਈ ਕੀਤੀ ਹੈ। ਭਾਰਤ ਬਾਇਓਟੈਕ ਨੇ ਸਮਝੌਤਾ, ਰੈਗੂਲੇਟਰ ਮਨਜ਼ੂਰੀਆਂ ਅਤੇ ਸਪਲਾਈਆਂ ਦੇ ਲਿਹਾਜ਼ ਨਾਲ ਉਸ ਨੂੰ ਦ੍ਰਿਸ਼ਟੀਕੋਣ ਦੀ ਪਾਲਣਾ ਕੀਤੀ ਹੈ ਜੋ ਉਸਨੇ ਦੁਨੀਆ ਦੇ ਉਨ੍ਹਾਂ ਦੇਸ਼ਾਂ ਵਿਚ ਵੀ ਕੀਤਾ ਜਿਥੇ ਕੋਵੈਕਸੀਨ ਦੀ ਸਫਲ ਸਪਲਾਈਆਂ ਕੀਤੀਆਂ ਗਈਆਂ ਹਨ। ਭਾਰਤ ਬਾਇਓਟੈਕ ਲਿਮਟਿਡ ਨੇ 26 ਫਰਵਰੀ ਨੂੰ ਕਿਹਾ ਸੀ ਕਿ ਉਸਨੇ 2021 ਦੀ ਦੂਸਰੀ ਅਤੇ ਤੀਸਰੀ ਤਿਮਾਹੀ ਦੌਰਾਨ ਕੋਵੈਕਸੀਨ ਦੀਆਂ 2 ਖੁਰਾਕਾਂ ਦੀ ਸਪਲਾਈ ਲਈ ਬ੍ਰਾਜ਼ੀਲ ਦੀ ਸਰਕਾਰ ਤੋਂ ਸਮਝੌਤਾ ਕੀਤਾ ਹੈ।