ਸਾਬਕਾ ਕੇਂਦਰੀ ਰਾਜ ਮੰਤਰੀ ਪੰਡਿਤ ਸੁਖਰਾਮ ਨੂੰ ਹੋਇਆ ਬ੍ਰੇਨ ਸਟ੍ਰੋਕ, ਹਸਪਤਾਲ ’ਚ ਦਾਖ਼ਲ

Friday, May 06, 2022 - 06:02 PM (IST)

ਸਾਬਕਾ ਕੇਂਦਰੀ ਰਾਜ ਮੰਤਰੀ ਪੰਡਿਤ ਸੁਖਰਾਮ ਨੂੰ ਹੋਇਆ ਬ੍ਰੇਨ ਸਟ੍ਰੋਕ, ਹਸਪਤਾਲ ’ਚ ਦਾਖ਼ਲ

ਮੰਡੀ– ਸਾਬਕਾ ਕੇਂਦਰੀ ਰਾਜ ਮੰਤਰੀ ਪੰਡਿਤ ਸਖਰਾਮ ਨੂੰ ਬ੍ਰੇਨ ਸਟ੍ਰੋਕ ਹੋਣ ਦੀ ਸੂਚਨਾ ਮਿਲੀ ਹੈ। ਸਾਬਕਾ ਕੇਂਦਰੀ ਮੰਤਰੀ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਬ੍ਰੇਨ ਸਟ੍ਰੋਕ ਕਾਰਨ ਕਲਾਸਟਿੰਗ ਹੋਣ ਕਾਰਨ ਸਥਿਤੀ ਗੰਭੀਰ ਦੱਸੀ ਜਾ ਰਹੀ ਹੈ। ਅਜੇ ਉਨ੍ਹਾਂ ਦਾ ਖੇਤਰੀ ਜੋਨਲ ਹਸਪਤਾਲ ਮੰਡੀ ’ਚ ਇਲਾਜ ਚੱਲ ਰਿਹਾ ਹੈ। ਪੰਡਿਤ ਸੁਖਰਾਮ ਮਨਾਲੀ ਗਏ ਹੋਏ ਸਨ। ਬੀਤੀ 4 ਮਈ ਦੀ ਰਾਤ ਨੂੰ ਉਨ੍ਹਾਂ ਨੂੰ ਮਨਾਲੀ ’ਚ ਹੀ ਬ੍ਰੇਨ ਸਟ੍ਰੋਕ ਹੋਇਆ। ਇੱਥੋਂ ਪੰਡਿਤ ਸੁਖਰਾਮ ਨੂੰ ਕੁੱਲੂ ਲਿਆਇਆ ਗਿਆ, ਜਿੱਥੋਂ ਵੀਰਵਾਰ ਨੂੰ ਉਨ੍ਹਾਂ ਨੂੰ ਖੇਤਰੀ ਹਸਪਤਾਲ ਮੰਡੀ ਪਹੁੰਚਾਇਆ ਗਿਆ। 

ਦੱਸ ਦੇਈਏ ਕਿ ਪੰਡਿਤ ਸੁਖਰਾਮ ਦੀ ਉਮਰ 95 ਸਾਲ ਹੈ, ਉੱਥੇ ਹੀ ਪਰਿਵਾਰਕ ਮੈਂਬਰ ਵੀ ਖੇਤਰੀ ਹਸਪਤਾਲ ਮੰਡੀ ’ਚ ਮੌਜੂਦ ਹਨ। ਖੇਤਰੀ ਹਸਪਤਾਲ ਮੰਡੀ ਦੇ ਐੱਮ.ਐੱਸ. ਡਾਕਟਰ ਡੀ.ਐੱਸ. ਵਰਮਾ ਨੇ ਦੱਸਿਆ ਕਿ ਪੰਡਿਤ ਸੁਖਰਾਮ ਨੂੰ ਹਸਪਤਾਲ ’ਚ ਦਾਖ਼ਲ ਕਰ ਲਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।


author

Rakesh

Content Editor

Related News