‘ਬ੍ਰੇਨ ਡੈੱਡ’ ਫ਼ੌਜੀ ਦੇ ਅੰਗਾਂ ਨਾਲ 7 ਲੋਕਾਂ ਨੂੰ ਮਿਲੀ ਨਵੀਂ ਜ਼ਿੰਦਗੀ, ਕੇਰਲਮ ਦੇ CM ਨੇ ਕੀਤੀ ਸ਼ਲਾਘਾ

Sunday, Sep 13, 2026 - 11:12 AM (IST)

‘ਬ੍ਰੇਨ ਡੈੱਡ’ ਫ਼ੌਜੀ ਦੇ ਅੰਗਾਂ ਨਾਲ 7 ਲੋਕਾਂ ਨੂੰ ਮਿਲੀ ਨਵੀਂ ਜ਼ਿੰਦਗੀ, ਕੇਰਲਮ ਦੇ CM ਨੇ ਕੀਤੀ ਸ਼ਲਾਘਾ

ਤਿਰੂਵਨੰਤਪੁਰਮ (ਏਜੰਸੀ)- ਕੇਰਲਮ ਦੇ ਮੁੱਖ ਮੰਤਰੀ ਵੀ. ਡੀ. ਸਤੀਸ਼ਨ ਨੇ ਸ਼ਨੀਵਾਰ ਨੂੰ ਕੋਲਮ ਦੇ 30 ਸਾਲਾ ਫ਼ੌਜੀ ਦੀ ਨਿਰਸਵਾਰਥ ਭਾਵਨਾ ਦੀ ਸ਼ਲਾਘਾ ਕੀਤੀ, ਜਿਨ੍ਹਾਂ ਵੱਲੋਂ ਕੀਤੇ ਗਏ ਅੰਗਦਾਨ ਨਾਲ 7 ਲੋਕਾਂ ਨੂੰ ਨਵਾਂ ਜੀਵਨ ਮਿਲ ਸਕਿਆ। ਸੂਤਰਾਂ ਨੇ ਦੱਸਿਆ ਕਿ ਇਸ ਨੌਜਵਾਨ ਫ਼ੌਜੀ ਨੂੰ ਇੱਥੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਦੌਰਾਨ ਦਿਮਾਗੀ ਤੌਰ ’ਤੇ ਮ੍ਰਿਤਕ (ਬ੍ਰੇਨ ਡੈੱਡ) ਐਲਾਨਿਆ ਗਿਆ ਸੀ। ਰਾਹੁਲ ਰਾਜੀਵ ਨੇ ਹਿਮਾਚਲ ਪ੍ਰਦੇਸ਼ 'ਚ ਦੇਸ਼ ਦੀ ਸੇਵਾ ਕੀਤੀ ਸੀ। 

PunjabKesari

ਸਤੀਸ਼ਨ ਨੇ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਫ਼ੌਜੀ ਰਾਹੁਲ ਰਾਜੀਵ ਨੇ ਮੌਤ ਤੋਂ ਬਾਅਦ ਕੇਰਲ ਸਟੇਟ ਆਰਗਨ ਐਂਡ ਟਿਸ਼ੂ ਟ੍ਰਾਂਸਪਲਾਂਟ ਆਰਗੇਨਾਈਜ਼ੇਸ਼ਨ (ਕੇ-ਸੋਟੋ) ਦੇ ਮਾਧਿਅਮ ਨਾਲ ਆਪਣੇ ਅੰਗ ਦਾਨ ਕੀਤੇ। ਉਨ੍ਹਾਂ ਨੇ ਅੰਗਾਂ ਨੂੰ ਸਮੇਂ ਸਿਰ ਟ੍ਰਾਂਸਪਲਾਂਟ ਲਈ ਪਹੁੰਚਾਉਣ ਦੇ ਮਕਸਦ ਨਾਲ ਤਿਰੂਵਨੰਤਪੁਰਮ ਤੋਂ ਤਿਰੂਵੱਲਾ ਤੱਕ ਗ੍ਰੀਨ ਕਾਰੀਡੋਰ ਬਣਾਉਣ ਵਿਚ ਤੇਜ਼ੀ ਨਾਲ ਮਦਦ ਕਰਨ ਲਈ ਕੇਰਲਮ ਪੁਲਸ ਦੀ ਵੀ ਸ਼ਲਾਘਾ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News