ਦਿਲ, ਦਿਮਾਗ ਅਤੇ ਗੁਰਦੇ ਨੂੰ ਨੁਕਸਾਨ ਪਹੁੰਚਾ ਰਿਹਾ ਅਲਟ੍ਰਾ ਪ੍ਰੋਸੈਸਡ ਫੂਡ, ਕੈਂਸਰ ਸਣੇ ਹੋਰ ਬੀਮਾਰੀਆਂ ਦਾ ਖ਼ਤਰਾ
Monday, Apr 29, 2024 - 12:21 PM (IST)
ਨਵੀਂ ਦਿੱਲੀ (ਨਵੋਦਿਆ ਟਾਈਮਜ਼) - ਜੇਕਰ ਤੁਸੀਂ ਆਈਸਕ੍ਰੀਮ, ਕ੍ਰਿਸਪਸ, ਬਿਸਕੁਟ, ਕਾਰਬੋਨੇਟਿਡ ਡ੍ਰਿੰਕਸ, ਫਲਾਂ ਦੇ ਸੁਆਦ ਵਾਲੇ ਦਹੀਂ ਅਤੇ ਇੰਸਟੈਂਟ ਸੂਪ ਵਰਗੇ ਅਲਟ੍ਰਾ ਪ੍ਰੋਸੈਸਡ ਫੂਡ ਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ। ਇਨ੍ਹਾਂ ਦੇ ਸੇਵਨ ਨਾਲ ਸਰੀਰ ’ਚ ਕੈਲੋਰੀ ਅਤੇ ਚਰਬੀ ਦੀ ਮਾਤਰਾ ਗੰਭੀਰ ਪੱਧਰ ਤੱਕ ਵਧਣ ਦਾ ਖਤਰਾ ਰਹਿੰਦਾ ਹੈ। ਇਸ ਕਾਰਨ ਤੁਹਾਡਾ ਦਿਲ, ਦਿਮਾਗ, ਗੁਰਦੇ ਅਤੇ ਅੱਖਾਂ ਸਮੇਤ ਹੋਰ ਅੰਗ ਪ੍ਰਭਾਵਿਤ ਹੋ ਸਕਦੇ ਹਨ। ਇੱਥੋਂ ਤੱਕ ਕਿ ਕੈਂਸਰ ਦਾ ਖ਼ਤਰਾ ਵੀ ਹੋ ਸਕਦਾ ਹੈ।
ਇਹ ਵੀ ਪੜ੍ਹੋ- ਮਹਾਦੇਵ ਸੱਟੇਬਾਜ਼ੀ ਐਪ ਮਾਮਲਾ: ਮੁੰਬਈ SIT ਨੇ ਅਭਿਨੇਤਾ ਸਾਹਿਲ ਖਾਨ ਨੂੰ ਹਿਰਾਸਤ 'ਚ ਲਿਆ
ਬ੍ਰਿਟਿਸ਼ ਜਨਰਲ ਆਫ਼ ਮੈਡੀਸਨ ’ਚ ਪ੍ਰਕਾਸ਼ਿਤ ਇਕ ਅਧਿਐਨ ’ਚ ਦਾਅਵਾ ਕੀਤਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਅਲਟ੍ਰਾ ਪ੍ਰੋਸੈਸਡ ਫੂਡ ਦਾ ਜ਼ਿਆਦਾ ਸੇਵਨ ਕੀਤਾ ਸੀ, ਉਨ੍ਹਾਂ ’ਚ ਕਾਰਡੀਓਵੈਸਕੁਲਰ ਬੀਮਾਰੀ ਤੋਂ ਮੌਤ ਦਾ ਖ਼ਤਰਾ 50 ਫੀਸਦੀ ਵੱਧ ਪਾਇਆ ਗਿਆ। ਮਾਨਸਿਕ ਬੀਮਾਰੀਆਂ ਦਾ ਖ਼ਤਰਾ 48-53 ਫ਼ੀਸਦੀ ਅਤੇ ਟਾਈਪ-2 ਸ਼ੂਗਰ ਦਾ ਖ਼ਤਰਾ 12 ਫ਼ੀਸਦੀ ਤੱਕ ਵਧਿਆ ਦੇਖਿਆ ਗਿਆ।
ਇਹ ਵੀ ਪੜ੍ਹੋ- ਮੂਸੇਵਾਲਾ ਦੇ ਪਿਤਾ ਨੂੰ ਮਨਾਉਣ ’ਚ ਲੱਗੀ ਕਾਂਗਰਸ! ਅੱਜ ਬਲਕੌਰ ਸਿੰਘ ਨੂੰ ਮਿਲਣਗੇ ਬਾਜਵਾ ਤੇ ਵੜਿੰਗ
ਅਧਿਐਨ ਵਿਚ ਸ਼ਾਮਲ ਮਾਹਿਰਾਂ ਦੇ ਅਨੁਸਾਰ, ਜੋ ਲੋਕ ਅਕਸਰ ਅਲਟ੍ਰਾ ਪ੍ਰੋਸੈਸਡ ਫੂਡ ਖਾਂਦੇ ਹਨ, ਉਨ੍ਹਾਂ ਦੀ ਜ਼ਿੰਦਗੀ ਨੂੰ ਖ਼ਤਰਾ ਬਣਿਆ ਰਹਿੰਦਾ ਹੈ ਕਿਉਂਕਿ ਇਨ੍ਹਾਂ ’ਚ ਫਾਈਬਰ, ਪ੍ਰੋਟੀਨ ਅਤੇ ਵਿਟਾਮਿਨ ਦੀ ਮਾਤਰਾ ਘੱਟ ਹੁੰਦੀ ਹੈ, ਇਸ ਲਈ ਇਨ੍ਹਾਂ ਦਾ ਸੇਵਨ ਸਰੀਰਕ ਅਤੇ ਮਾਨਸਿਕ ਸਿਹਤ ਦੋਵਾਂ ਨੂੰ ਨਕਾਰਾਤਮਕ ਤੌਰ ’ਤੇ ਪ੍ਰਭਾਵਿਤ ਕਰ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।