ਵਾਲ ਕੱਟਣ ਦੀਆਂ ਘਟਨਾਵਾਂ ਦਾ ਮਤਲਬ ਮਹਿਲਾਵਾਂ ਦੀ ਸ਼ਾਨ ਨੂੰ ਘਟਾਉਣਾ ਹੈ : ਮਹਿਬੂਬਾ

10/13/2017 11:56:13 AM

ਸ਼੍ਰੀਨਗਰ— ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ  ਕਿਹਾ ਹੈ ਕਿ ਸੂਬੇ 'ਚ ਵਾਲ ਕੱਟਣ ਦੀ ਘਟਨਾਵਾਂ ਨਾਲ ਮਹਿਲਾਵਾਂ ਦੀ ਸ਼ਾਨ ਨੂੰ ਘੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ ਕਿਹਾ ਕਿ ਸੂਬਾ ਸਰਕਾਰ ਇਨ੍ਹਾਂ ਘਟਨਾਵਾਂ 'ਚ ਸ਼ਾਮਲ ਸ਼ਰਾਰਤੀ ਲੋਕਾਂ ਦਾ ਪਤਾ ਲਗਾਉਣ ਲਈ ਠੋਸ ਕਦਮ ਚੁੱਕੇਗੀ। ਮੁੱਖ ਮੰਤਰੀ ਮਹਿਬੂਬਾ ਨੇ ਸੋਸ਼ਲ ਮੀਡੀਆ ਸਾਈਟ ਟਵਿੱਟਰ 'ਤੇ ਲਿਖਿਆ ਕਿ ਸੂਬੇ 'ਚ ਗੁੱਤ ਕੱਟਣ ਦੀ ਘਟਨਾਵਾਂ ਮਹਿਲਾਵਾਂ ਦੀ ਸ਼ਾਨ ਦੇ ਖਿਲਾਫ ਹੈ, ਜੋ ਡਰ ਪੈਂਦਾ ਕਰਕੇ ਹਾਲਾਤਾਂ ਨੂੰ ਖਰਾਬ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਸਰਕਾਰ ਇਸ ਤਰ੍ਹਾਂ ਦੀ ਘਟਨਾਵਾਂ 'ਚ ਸ਼ਾਮਲ ਸ਼ਰਾਰਤੀ ਲੋਕਾਂ ਦਾ ਪਤਾ ਲਗਾਉਣ ਲਈ ਠੋਸ ਕਦਮ ਚੁਕੇਗੀ।
ਦੂਜੀ ਪਾਸੇ ਪੁਲਸ ਡਾਇਰੈਕਟਰ ਐੈੱਸ. ਪੀ. ਵੈਦ ਅਤੇ ਹੋਰ ਸੀਨੀਅਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਘਟਨਾਵਾਂ ਲਈ ਜਿੰਮੇਵਾਰ ਤੱਤਾਂ ਦਾ ਪਤਾ ਲਗਾਉਣ ਦੇ ਕੰਮ 'ਚ ਪੀੜਤਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਆਮ ਜਨਤਾ ਦੇ ਅਸਿਹਯੋਗ ਕਾਰਨ ਇਸ ਮਾਮਲੇ ਨੂੰ ਸੁਲਝਾਉਣ ਲਈ ਸਫਲਤਾਂ ਨਹੀਂ ਮਿਲ ਰਹੀ ਹੈ। ਇਸ ਵਿਚਕਾਰ ਗੁੱਤ ਕੱਟਣ ਦੀਆਂ ਘਟਨਾਵਾਂ ਨੂੰ ਸੁਲਝਾਉਣ 'ਚ ਅਧਿਕਾਰੀਆਂ ਦੀ ਅਸਫਲਤਾਂ ਨੂੰ ਲੈ ਕੇ ਘਾਟੀ ਦੇ ਵੱਖ-ਵੱਖ ਸਥਾਨਾਂ 'ਤੇ ਰੋਜ ਹੀ ਪ੍ਰਦਰਸ਼ਨ ਅਤੇ ਝੜਪਾਂ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ। ਸੁਰੱਖਿਆ ਫੋਰਸ ਨੇ ਰਾਜਧਾਨੀ ਸ਼੍ਰੀਨਗਰ ਦੇ ਨੌਗਾਮ ਅਤੇ ਬਟਮਾਲੂ ਇਲਾਕਿਆਂ 'ਚ  ਪ੍ਰਦਰਸ਼ਨਕਾਰੀਆਂ ਨੂੰ ਪਛਾੜਨ ਲਈ ਅੱਥਰੂ ਗੈਸ ਦੇ ਗੋਲੇ ਵੀ ਸੁੱਟੇ।


Related News