ਯਾਮੀ ਗੌਤਮ ਨੇ ਰੱਖਿਆ ਪੁੱਤਰ ਦਾ ਖ਼ਾਸ ਨਾਂ, ਭਗਵਾਨ ਵਿਸ਼ਨੂੰ ਨਾਲ ਜੁੜਿਆ ਹੈ ਇਸ ਦਾ ਮਤਲਬ

05/21/2024 12:00:16 PM

ਨਵੀਂ ਦਿੱਲੀ - ਅਦਾਕਾਰਾ ਯਾਮੀ ਗੌਤਮ ਤੇ ਉਨ੍ਹਾਂ ਦੇ ਫ਼ਿਲਮ ਨਿਰਮਾਤਾ ਪਤੀ ਆਦਿਤਿਆ ਧਰ ਦੇ ਘਰ ਬੇਟੇ ਨੇ ਜਨਮ ਲਿਆ ਹੈ। ਦੋਹਾਂ ਨੇ ਬੀਤੇ ਦਿਨੀਂ ਆਪਣੇ ਪੁੱਤਰ ਦਾ ਸੁਆਗਤ ਕੀਤਾ ਹੈ। 20 ਮਈ ਨੂੰ ਜੋੜੇ ਨੇ ਇੰਸਟਾਗ੍ਰਾਮ ’ਤੇ ਪਿਆਰ ਭਰਿਆ ਨੋਟ ਸਾਂਝਾ ਕਰ ਆਪਣੇ ਪਹਿਲੇ ਬੱਚੇ ਦੇ ਆਉਣ ਦਾ ਐਲਾਨ ਕੀਤਾ। ਨਾਲ ਹੀ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਉਸ ਦਾ ਨਾਂ 'ਵੇਦਾਵਿਦ' ਰੱਖਿਆ ਹੈ। 

ਇੰਸਟਾ 'ਤੇ ਪੋਸਟ ਸਾਂਝੀ ਕਰ ਕੀਤਾ ਨਾਮ ਦਾ ਖ਼ੁਲਾਸਾ
ਯਾਮੀ ਗੌਤਮ ਅਤੇ ਆਦਿਤਿਆ ਧਰ ਨੇ ਆਪਣੀ ਐਲਾਨ ਪੋਸਟ 'ਚ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਬੇਟੇ ਦਾ ਜਨਮ ਅਕਸ਼ੈ ਤ੍ਰਿਤੀਆ ਦੇ ਬਹੁਤ ਹੀ ਖ਼ਾਸ ਦਿਨ ਹੋਇਆ ਸੀ। ਇਸ ਮੁਤਾਬਕ, ਅਦਾਕਾਰਾ ਨੇ 10 ਮਈ ਨੂੰ ਬੱਚੇ ਨੂੰ ਜਨਮ ਦਿੱਤਾ ਸੀ। ਹਾਲਾਂਕਿ ਜੋੜੇ ਨੇ 10 ਦਿਨਾਂ ਬਾਅਦ ਅੱਜ 20 ਮਈ ਨੂੰ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਯਾਮੀ ਗੌਤਮ ਅਤੇ ਆਦਿਤਿਆ ਧਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ਵੇਦਵਿਦ (Vedavid) ਰੱਖਿਆ ਹੈ।

PunjabKesari

ਭਗਵਾਨ ਵਿਸ਼ਨੂੰ ਨਾਲ ਜੁੜਿਆ ਹੈ ਨਾਂ
ਯਾਮੀ ਗੌਤਮ ਦੀ ਪੋਸਟ 'ਚ ਉਨ੍ਹਾਂ ਦੇ ਬੇਟੇ ਦਾ ਨਾਂ ਸਭ ਤੋਂ ਜ਼ਿਆਦਾ ਧਿਆਨ ਖਿੱਚ ਰਿਹਾ ਹੈ। ਜਿਵੇਂ ਹੀ ਅਦਾਕਾਰਾ ਨੇ ਇਹ ਖੁਸ਼ਖਬਰੀ ਸ਼ੇਅਰ ਕੀਤੀ, ਉਨ੍ਹਾਂ ਦੇ ਬੇਟੇ ਦਾ ਨਾਮ ਸੋਸ਼ਲ ਮੀਡੀਆ 'ਤੇ ਵਾਇਰਲ ਹੋਣਾ ਸ਼ੁਰੂ ਹੋ ਗਿਆ। ਯਾਮੀ ਅਤੇ ਆਦਿਤਿਆ ਨੇ ਆਪਣੇ ਬੇਟੇ ਦਾ ਇੱਕ ਬਹੁਤ ਹੀ ਖਾਸ ਨਾਮ ਰੱਖਿਆ ਹੈ, ਜਿਸ ਦਾ ਸਬੰਧ ਭਗਵਾਨ ਵਿਸ਼ਨੂੰ ਨਾਲ ਹੈ।

ਇਹ ਖ਼ਬਰ ਵੀ ਪੜ੍ਹੋ - 'ਥੈਂਕਸ ਫਾਰ ਕਮਿੰਗ' ਦੇ ਅਦਾਕਾਰ ਦੇ ਘਰ ਲੱਗੀ ਭਿਆਨਕ ਅੱਗ, ਸਭ ਕੁਝ ਸੜ ਕੇ ਹੋਇਆ ਸਵਾਹ

'ਵੇਦਵਿਦ' ਦਾ ਕੀ ਅਰਥ ਹੈ?
ਯਾਮੀ ਗੌਤਮ ਅਤੇ ਆਦਿਤਿਆ ਧਰ ਦੇ ਛੋਟੇ ਰਾਜਕੁਮਾਰ ਦਾ ਨਾਮ ਵੇਦਵਿਦ ਸੰਸਕ੍ਰਿਤ ਤੋਂ ਲਿਆ ਗਿਆ ਹੈ। ਇਹ ਨਾਂ ਵੇਦ ਅਤੇ ਵਿਦ ਤੋਂ ਬਣਿਆ ਹੈ, ਜੋ ਕਿ ਸੰਸਕ੍ਰਿਤ ਦਾ ਨਾਂ ਹੈ। ਵੇਦਵਿਦ ਨਾਮ ਦਾ ਅਰਥ ਹੈ 'ਵੇਦਾਂ ਨੂੰ ਜਾਣਨ ਵਾਲਾ'। ਇਹ ਭਗਵਾਨ ਵਿਸ਼ਨੂੰ ਦਾ ਵੀ ਇੱਕ ਨਾਮ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News