ਸਿਵਲ ਜੱਜ ਦੇ 221 ਅਹੁਦਿਆਂ ''ਤੇ ਨਿਕਲੀਆਂ ਭਰਤੀਆਂ, ਇੰਝ ਕਰੋ ਅਪਲਾਈ

08/26/2020 11:22:17 AM

ਨਵੀਂ ਦਿੱਲੀ— ਬਿਹਾਰ ਲੋਕ ਸੇਵਾ ਕਮਿਸ਼ਨ (ਬੀ. ਪੀ. ਐੱਸ. ਸੀ.) ਨੇ ਸਿਵਲ ਜੱਜ ਦੇ 221 ਅਹੁਦਿਆਂ 'ਤੇ ਨਿਯੁਕਤੀ ਲਈ ਭਰਤੀਆਂ ਕੱਢੀਆਂ ਹਨ। ਅਹੁਦਿਆਂ 'ਤੇ ਅਪਲਾਈ ਕਰਨ ਲਈ ਘੱਟ ਤੋਂ ਘੱਟ ਉਮਰ 22 ਸਾਲ ਰੱਖੀ ਗਈ ਹੈ। ਇੱਛੁਕ ਉਮੀਦਵਾਰ ਅਪਲਾਈ ਕਰਨ ਲਈ 31 ਅਗਸਤ 2020 ਤੱਕ ਰਜਿਸਟ੍ਰੇਸ਼ਨ ਕਰ ਸਕਦੇ ਹਨ।
ਅਹੁਦਾ— ਸਿਵਲ ਜੱਜ
ਅਹੁਦਿਆਂ ਦੀ ਗਿਣਤੀ- 221

ਸਿੱਖਿਅਕ ਯੋਗਤਾ—
ਉਮੀਦਵਾਰ ਨੂੰ ਮਾਨਤਾ ਪ੍ਰਾਪਤ ਸੰਸਥਾ ਜਾਂ ਯੂਨੀਵਰਸਿਟੀ ਤੋਂ ਲਾਅ 'ਚ ਗਰੈਜੂਏਟ ਹੋਣਾ ਲਾਜ਼ਮੀ ਹੈ।

ਉਮਰ ਹੱਦ—
ਉਮੀਦਵਾਰਾਂ ਦੀ ਉਮਰ 22 ਤੋਂ 35 ਸਾਲ ਤੈਅ ਕੀਤੀ ਗਈ ਹੈ।

ਅਰਜ਼ੀ ਫੀਸ—
ਆਮ ਵਰਗ ਦੇ ਉਮੀਦਵਾਰਾਂ ਨੂੰ 600 ਰੁਪਏ ਅਤੇ ਬਿਹਾਰ ਦੇ ਐੱਸ. ਸੀ, ਐੱਸ. ਟੀ ਅਤੇ ਜਨਾਨੀ ਵਰਗ ਨੂੰ 150 ਰੁਪਏ ਜਮ੍ਹਾਂ ਕਰਨੇ ਹੋਣਗੇ। ਫੀਸ ਦਾ ਭੁਗਤਾਨ ਡੇਬਿਟ, ਕ੍ਰੇਡਿਟ, ਨੈੱਟ ਬੈਂਕਿੰਗ ਤੋਂ ਕੀਤਾ ਜਾ ਸਕਦਾ ਹੈ। 

ਇਹ ਹਨ ਜ਼ਰੂਰੀ ਤਾਰੀਖ਼ਾਂ—
ਆਨਲਾਈਨ ਅਪਲਾਈ ਲਈ ਰਜਿਸਟ੍ਰੇਸ਼ਨ ਦੀ ਆਖ਼ਰੀ ਤਾਰੀਖ- 31 ਅਗਸਤ 2020
ਅਰਜ਼ੀ ਫੀਸ ਜਮ੍ਹਾ ਕਰਨ ਦੀ ਆਖਰੀ ਤਾਰੀਖ਼- 5 ਸਤੰਬਰ 2020
ਆਨਲਾਈਨ ਅਰਜ਼ੀ ਜਮ੍ਹਾਂ ਕਰਨ ਦੀ ਆਖਰੀ ਤਾਰੀਖ਼- 12 ਸਤੰਬਰ 2020

ਚੋਣ ਪ੍ਰਕਿਰਿਆ—
ਉਮੀਦਵਾਰਾਂ ਦੀ ਚੋਣ ਸ਼ੁਰੂਆਤੀ ਪ੍ਰੀਖਿਆ, ਮੁੱਖ ਪ੍ਰੀਖਿਆ ਅਤੇ ਇੰਟਰਵਿਊ ਦੇ ਆਧਾਰ 'ਤੇ ਹੋਵੇਗੀ।

ਇੰਝ ਕਰੋ ਅਪਲਾਈ—
ਅਹੁਦਿਆਂ 'ਤੇ ਅਪਲਾਈ ਕਰਨ ਲਈ ਉਮੀਦਵਾਰ ਬੀ. ਪੀ. ਐੱਸ. ਸੀ. ਦੀ ਵੈੱਬਸਾਈਟ http://www.bpsc.bih.nic.in 'ਤੇ ਜਾ ਕੇ ਆਨਲਾਈਨ ਅਪਲਾਈ ਦੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ।


Tanu

Content Editor

Related News