ਬੱਕਰੀਆਂ ਚਰਾਉਣ ਗਏ ਮੁੰਡਿਆਂ ਨਾਲ ਵਾਪਰੀ ਵੱਡੀ ਅਣਹੋਣੀ, 3 ਦੀ ਨਦੀ ''ਚ ਡੁੱਬਣ ਕਾਰਨ ਹੋਈ ਦਰਦਨਾਕ ਮੌਤ
Wednesday, Mar 26, 2025 - 10:58 AM (IST)

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਸ਼ਾਹਜਹਾਂਪੁਰ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਥਾਣਾ ਸਦਰ ਬਾਜ਼ਾਰ ਅਧੀਨ ਪੈਂਦੇ ਮਾਮੁੜੀ ਮੁਹੱਲੇ ਦੇ 3 ਬੱਚਿਆਂ ਦੀ ਗੱਰਾ ਨਦੀ 'ਚ ਡੁੱਬਣ ਕਾਰਨ ਦਰਦਨਾਕ ਮੌਤ ਹੋ ਗਈ ਹੈ।
ਪੁਲਸ ਸੁਪਰਡੈਂਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੋਮਵਾਰ ਨੂੰ ਮੁਹੱਲੇ ਦੇ 4 ਬੱਚੇ ਬੱਕਰੀਆਂ ਚਰਾਉਣ ਲਈ ਗਏ ਸੀ ਤੇ ਇਸ ਦੌਰਾਨ ਇਹ ਨਦੀ 'ਚ ਨਹਾਉਣ ਲੱਗੇ ਤਾਂ ਇਨ੍ਹਾਂ 'ਚੋਂ 3 ਬੱਚੇ ਪਾਣੀ 'ਚ ਡੁੱਬ ਗਏ। ਉਨ੍ਹਾਂ ਨੂੰ ਨਦੀ 'ਚੋਂ ਬਾਹਰ ਕੱਢਣ ਲਈ ਸੂਬੇ ਦੀ ਡਿਜ਼ਾਸਟਰ ਰੈਸਕਿਊ ਫੋਰਸ ਨੂੰ ਤਾਇਨਾਤ ਕੀਤਾ ਗਿਆ ਸੀ, ਜਿਨ੍ਹਾਂ ਨੇ ਬੁੱਧਵਾਰ ਨੂੰ ਤਿੰਨਾ ਬੱਚਿਆਂ ਦੀਆਂ ਲਾਸ਼ਾਂ ਨਦੀ 'ਚੋਂ ਬਰਾਮਦ ਕਰ ਲਈਆਂ ਹਨ।
ਇਹ ਵੀ ਪੜ੍ਹੋ- ਜੰਗਲ 'ਚ ਲੱਗੀ ਭਿਆਨਕ ਅੱਗ ਨੇ ਮਚਾਇਆ ਤਾਂਡਵ ; 16 ਲੋਕਾਂ ਦੀ ਗਈ ਜਾਨ, ਕਈ ਜ਼ਖ਼ਮੀ
ਉਨ੍ਹਾਂ ਅੱਗੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸ਼ਾਹਰੁਖ (12), ਸ਼ੋਏਬ (14) ਤੇ ਅਖ਼ਲਾਕ (11) ਵਜੋਂ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਐਡੀਸ਼ਨਲ ਜ਼ਿਲ੍ਹਾ ਮੈਜਿਸਟ੍ਰੇਟ ਅਰਵਿੰਦ ਕੁਮਾਰ ਮੌਕੇ 'ਤੇ ਪੁੱਜੇ ਤੇ ਉਨ੍ਹਾਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਬੱਚਿਆਂ ਦੇ ਪਰਿਵਾਰਾਂ ਨੂੰ ਦੈਵੀ ਆਪਦਾ ਰਾਹਤ ਕੋਸ਼ 'ਚੋਂ 4-4 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- 'ਦਾਰੂ' ਪੀਣ ਦੇ ਸ਼ੌਕੀਨਾਂ ਲਈ ਬੁਰੀ ਖ਼ਬਰ ! ਮਹਿੰਗੀ ਹੋਣ ਵਾਲੀ ਐ ਸ਼ਰਾਬ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e