ਨਦੀ ''ਚ ਨਹਾਉਣ ਗਏ ਨੌਜਵਾਨਾਂ ਨਾਲ ਵਾਪਰ ਗਿਆ ਭਾਣਾ, ਦੋਵਾਂ ਦੀ ਹੋਈ ਦਰਦਨਾਕ ਮੌਤ
Saturday, Jun 07, 2025 - 04:02 PM (IST)

ਨੈਸ਼ਨਲ ਡੈਸਕ- ਮੱਧ ਪ੍ਰਦੇਸ਼ ਦੇ ਉੱਜੈਨ ਜ਼ਿਲ੍ਹੇ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਤਰਾਨਾ ਥਾਣਾ ਇਲਾਕੇ 'ਚ ਪੈਂਦੀ ਕਾਲੀ ਸਿੰਧ ਨਦੀ 'ਚ ਨਹਾਉਣ ਗਏ 2 ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ।
ਜਾਣਕਾਰੀ ਦਿੰਦੇ ਹੋਏ ਪੁਲਸ ਸੂਤਰਾਂ ਨੇ ਦੱਸਿਆ ਕਿ ਇਲਾਕੇ ਦੇ ਬੜੀ ਤਿਲਾਵਤ ਵਾਸੀ ਲੋਕੇਂਦਰ ਰਾਜਪੂਤ (17) ਤੇ ਰੋਹਿਤ ਰਾਜਪੂਤ (18) ਬੀਤੀ ਦੁਪਹਿਰ ਆਪਣੇ ਘਰੋਂ ਨਦੀ 'ਚ ਨਹਾਉਣ ਜਾਣ ਲਈ ਨਿਕਲੇ ਸਨ। ਇਸ ਮਗਰੋਂ ਉਹ ਘਰ ਨਹੀਂ ਮੁੜੇ ਤੇ ਪਾਣੀ 'ਚ ਡੁੱਬ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਜਾਣਕਾਰੀ ਮਿਲਣ ਮਗਰੋਂ ਪੁਲਸ ਟੀਮ ਮੌਕੇ 'ਤੇ ਪਹੁੰਚੀ ਤੇ ਕਾਫ਼ੀ ਮੁਸ਼ੱਕਤ ਮਗਰੋਂ ਦੋਵਾਂ ਦੀਆਂ ਲਾਸ਼ਾਂ ਨੂੰ ਪਾਣੀ 'ਚੋਂ ਬਾਹਰ ਕੱਢਿਆ ਗਿਆ। ਇਸ ਮਗਰੋਂ ਲਾਸ਼ਾਂ ਨੂੰ ਪੋਸਟਮਾਰਟਮ ਕਰਵਾ ਕੇ ਉਨ੍ਹਾਂ ਦੇ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ।
ਇਹ ਵੀ ਪੜ੍ਹੋ- 'ਮਾਸੂਮ' ਜਿਹੀ ਬੀਬੀ ਕਰ ਗਈ ਵੱਡਾ ਕਾਂਡ ; ਲੋਕਾਂ ਦੇ ਪੈਸੇ ਕਢਵਾ ਕੇ ਮਾਰਕੀਟ 'ਚ ਕੀਤੇ Invest, ਜਦੋਂ ਉਹ ਵੀ ਡੁੱਬੇ ਤਾਂ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e