ਆਂਧਰਾ ਪ੍ਰਦੇਸ਼ ''ਚ ਟ੍ਰੇਨ ਦੀ ਲਪੇਟ ''ਚ ਆਏ 4 ਵਿਦਿਆਰਥੀ ! ਹੋਈ ਦਰਦਨਾਕ ਮੌਤ

Thursday, Sep 24, 2026 - 11:08 AM (IST)

ਆਂਧਰਾ ਪ੍ਰਦੇਸ਼ ''ਚ ਟ੍ਰੇਨ ਦੀ ਲਪੇਟ ''ਚ ਆਏ 4 ਵਿਦਿਆਰਥੀ ! ਹੋਈ ਦਰਦਨਾਕ ਮੌਤ

ਨੈਸ਼ਨਲ ਡੈਸਕ- ਆਂਧਰਾ ਪ੍ਰਦੇਸ਼ ਤੋਂ ਇਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਸ਼੍ਰੀਕਾਕੁਲਮ ਜ਼ਿਲੇ ਦੇ ਟੇਕਲੀ ’ਚ ਬੁੱਧਵਾਰ ਨੂੰ ਰੇਲਵੇ ਪਟੜੀ ਪਾਰ ਕਰ ਰਹੇ 4 ਵਿਦਿਆਰਥੀਆਂ ਦੀ ਟ੍ਰੇਨ ਦੀ ਲਪੇਟ ’ਚ ਆਉਣ ਨਾਲ ਮੌਤ ਹੋ ਗਈ, ਜਦਕਿ ਇਕ ਹੋਰ ਜ਼ਖਮੀ ਹੋ ਗਿਆ। 

ਸ਼੍ਰੀਕਾਕੁਲਮ ਜ਼ਿਲੇ ਦੇ ਪੁਲਸ ਸੁਪਰਡੈਂਟ ਕੇ. ਵੀ. ਮਹੇਸ਼ਵਰ ਰੈੱਡੀ ਨੇ ਦੱਸਿਆ ਕਿ ਹਾਦਸਾ ਟੇਕਲੀ ਸ਼ਹਿਰ ਦੇ ਰਾਵੀਵਲਾਸਾ ਇਲਾਕੇ ’ਚ ਦੁਪਹਿਰ ਲੱਗਭਗ ਇਕ ਵਜੇ ਵਾਪਰਿਆ। ਰੈੱਡੀ ਨੇ ਕਿਹਾ, ‘‘ਸਾਰੇ ਵਿਦਿਆਰਥੀ 20 ਸਾਲ ਤੋਂ ਘੱਟ ਉਮਰ ਦੇ ਸਨ ਅਤੇ ਆਸ-ਪਾਸ ਦੇ ਪਿੰਡਾਂ ਦੇ ਰਹਿਣ ਵਾਲੇ ਸਨ। ਮੁੱਖ ਮੰਤਰੀ ਐੱਨ. ਚੰਦਰਬਾਬੂ ਨਾਇਡੂ ਨੇ ਘਟਨਾ ’ਤੇ ਦੁੱਖ ਪ੍ਰਗਟਾਇਆ ਹੈ। ਅਧਿਕਾਰੀਆਂ ਨੇ ਮੁੱਖ ਮੰਤਰੀ ਨੂੰ ਦੱਸਿਆ ਕਿ ਵਿਦਿਆਰਥੀਆਂ ਨੇ ਸਾਹਮਣੇ ਤੋਂ ਆ ਰਹੀ ਟ੍ਰੇਨ ਨੂੰ ਦੇਖਿਆ ਨਹੀਂ ਹੋਵੇਗਾ।


author

Harpreet SIngh

Content Editor

Related News