ਨੌਜਵਾਨ ਨੇ ਆਪਣੀ ਲਿਵ-ਇਨ ਪਾਰਟਨਰ ਦਾ ਵੱਢਿਆ ਗਲਾ, ਲੱਗੇ 850 ਟਾਂਕੇ ਲੱਗੇ

10/01/2023 6:05:53 AM

ਨਵੀਂ ਦਿੱਲੀ (ਨਵੋਦਿਆ ਟਾਈਮਜ਼)– ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਬੀਤੇ ਅਪ੍ਰੈਲ ਮਹੀਨੇ ’ਚ ਰੂਪਨਗਰ ਇਲਾਕੇ ਦੀ ਇਕ ਔਰਤ ਦੀ ਗਲਾ ਕੱਟ ਕੇ ਹੱਤਿਆ ਕਰਨ ਦੀ ਕੋਸ਼ਿਸ਼ ਦੇ ਮਾਮਲੇ ’ਚ ਫਰਾਰ ਲੋੜੀਂਦੇ ਭਗੌੜੇ ਮੁਲਜ਼ਮ ਰਿੰਕੂ ਨੂੰ ਗ੍ਰਿਫ਼ਤਾਰ ਕੀਤਾ ਹੈ।

ਇਹ ਖ਼ਬਰ ਵੀ ਪੜ੍ਹੋ - ਮਹਿੰਗਾਈ ਦਾ ਇਕ ਹੋਰ ਝਟਕਾ! ਗੈਸ ਸਿਲੰਡਰ ਦੀਆਂ ਕੀਮਤਾਂ 'ਚ ਹੋਇਆ ਵਾਧਾ

ਪੁਲਸ ਮੁਤਾਬਕ ਕਮਲਾ ਨਗਰ ਦੇ ਵਾਸੀ ਭਰਤ ਨੇ ਦੱਸਿਆ ਸੀ ਕਿ ਉਸ ਦੀ ਭੈਣ ਕੁਝ ਮਤਭੇਦਾਂ ਕਾਰਨ ਪਤੀ ਤੋਂ ਵੱਖ ਰਹਿੰਦੀ ਸੀ, ਜਿਸ ਨੂੰ 6-7 ਸਾਲ ਪਹਿਲਾਂ ਰਿੰਕੂ ਨਾਂ ਦੇ ਵਿਅਕਤੀ ਨਾਲ ਪਿਆਰ ਹੋ ਗਿਆ। ਦੋਵੇਂ ਗੁੜ ਮੰਡੀ ਨੇੜੇ ਕਿਰਾਏ ਦੇ ਮਕਾਨ ’ਚ ਲਿਵ-ਇਨ ਵਿਚ ਰਹਿਣ ਲੱਗੇ। ਦੋਵਾਂ ’ਚ ਜਲਦ ਵਿਵਾਦ ਹੋਣ ’ਤੇ ਉਸ ਦੀ ਭੈਣ ਕਮਲਾ ਨਗਰ ਦੇ ਪੀ. ਜੀ. ’ਚ ਵੱਖਰੀ ਰਹਿਣ ਲੱਗੀ। 15 ਅਪ੍ਰੈਲ ਨੂੰ ਸੂਚਨਾ ਮਿਲੀ ਕਿ ਕਿਸੇ ਨੇ ਉਸ ਦੀ ਭੈਣ ਦਾ ਗਲਾ ਕੱਟ ਦਿੱਤਾ ਹੈ। ਖੂਨ ਨਾਲ ਲੱਥਪੱਥ ਭੈਣ ਨੂੰ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿਸ ਨੂੰ ਡਾਕਟਰਾਂ ਨੇ 850 ਟਾਂਕੇ ਲਾਏ।

ਇਹ ਖ਼ਬਰ ਵੀ ਪੜ੍ਹੋ - ਜਲੰਧਰ 'ਚ ਪੋਤੇ ਨੇ ਹੀ ਕਰ ਦਿੱਤਾ ਆਪਣੀ ਦਾਦੀ ਦਾ ਕਤਲ, ਵਜ੍ਹਾ ਜਾਣ ਰਹਿ ਜਾਓਗੇ ਹੈਰਾਨ

ਪੁਲਸ ਨੇ ਮੁਲਜ਼ਮ ਰਿੰਕੂ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ ਕੀਤਾ। ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਉਸ ਨੂੰ ਸ਼ੱਕ ਸੀ ਕਿ ਪੀੜਤਾ ਦੇ ਕਿਸੇ ਹੋਰ ਵਿਅਕਤੀ ਨਾਲ ਨਾਜਾਇਜ਼ ਸਬੰਧ ਹਨ, ਜਿਸ ਕਾਰਨ ਉਸ ਨੇ ਪੀੜਤਾ ਨੂੰ ਜਾਨੋਂ ਮਾਰਨ ਦੇ ਇਰਾਦੇ ਨਾਲ ਉਸ ਦਾ ਗਲਾ ਕੱਟ ਦਿੱਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News