ਅਜਬ ਗਜਬ: ਪ੍ਰੇਮੀ ਨਾਲ ਵਿਆਹ ਕਰਾਉਣ ਦੀ ਜ਼ਿੱਦ ''ਚ ਨਾਬਾਲਗ ਪ੍ਰੇਮਿਕਾ ਦਾ ਅਨੋਖਾ ਕਾਰਾ

Tuesday, Nov 10, 2020 - 05:22 PM (IST)

ਅਜਬ ਗਜਬ: ਪ੍ਰੇਮੀ ਨਾਲ ਵਿਆਹ ਕਰਾਉਣ ਦੀ ਜ਼ਿੱਦ ''ਚ ਨਾਬਾਲਗ ਪ੍ਰੇਮਿਕਾ ਦਾ ਅਨੋਖਾ ਕਾਰਾ

ਇੰਦੌਰ- ਮੱਧ ਪ੍ਰਦੇਸ਼ ਦੇ ਇੰਦੌਰ 'ਚ ਅਨੋਖਾ ਮਾਮਲਾ ਦੇਖਣ ਨੂੰ ਮਿਲਿਆ। ਆਪਣੇ ਪ੍ਰੇਮੀ ਨਾਲ ਵਿਆਹ ਕਰਨ ਦੀ ਜ਼ਿੱਦ ਨਾਲ ਇਕ ਨਾਬਾਲਗ ਕੁੜੀ ਮਾਰਗ ਸੰਕੇਤਕ ਬੋਰਡ 'ਤੇ ਚੜ੍ਹ ਗਈ। ਜਿਸ ਨੂੰ ਮਨ੍ਹਾ ਕੇ ਹੇਠਾਂ ਉਤਾਰਨ 'ਚ ਪੁਲਸ ਨੂੰ ਕਾਫ਼ੀ ਮਿਹਨਤ ਕਰਨੀ ਪਈ। ਸ਼ਹਿਰ ਦੇ ਪਰਦੇਸ਼ੀਪੁਰਾ ਖੇਤਰ 'ਚ ਐਤਵਾਰ ਰਾਤ ਸਾਹਮਣੇ ਆਏ ਇਸ ਘਟਨਾਕ੍ਰਮ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ। ਪਰਦੇਸ਼ੀਪੁਰਾ ਪੁਲਸ ਥਾਣੇ ਦੇ ਇੰਚਾਰਜ ਅਸ਼ੋਕ ਕੁਮਾਰ ਪਾਟੀਦਾਰ ਨੇ ਸੋਮਵਾਰ ਨੂੰ ਦੱਸਿਆ ਕਿ 17 ਸਾਲਾ ਇਕ ਕੁੜੀ ਐੱਮ.ਆਰ-4 ਰੋਡ ਦੇ ਕਰੀਬ 40 ਫੁੱਟ ਉੱਚੇ ਮਾਰਗ ਸੰਕੇਤਕ ਬੋਰਡ 'ਤੇ ਚੜ੍ਹ ਗਈ ਅਤੇ ਆਪਣੇ 19 ਸਾਲਾ ਪ੍ਰੇਮੀ ਨਾਲ ਵਿਆਹ ਕਰਨ ਦੀ ਜ਼ਿੱਦ ਕਰਨ ਲੱਗੀ।

ਇਹ ਵੀ ਪੜ੍ਹੋ : ਤੇਲੰਗਾਨਾ 'ਚ ਭਿਆਨਕ ਸੜਕ ਹਾਦਸਾ, ਕਾਰ ਪਲਟਣ ਨਾਲ 6 ਲੋਕਾਂ ਦੀ ਮੌਤ

ਉਨ੍ਹਾਂ ਨੇ ਦੱਸਿਆ,''ਕੁੜੀ ਦੀ ਮਾਂ ਉਸ ਦੇ ਪ੍ਰੇਮੀ ਨੂੰ ਪਸੰਦ ਨਹੀਂ ਕਰਦੀ ਹੈ। ਉਹ ਆਪਣੀ ਧੀ ਦੇ ਬਾਲਗ ਹੋਣ ਤੋਂ ਬਾਅਦ ਇਕ ਹੋਰ ਮੁੰਡੇ ਨਾਲ ਉਸ ਦਾ ਵਿਆਹ ਕਰਵਾਉਣਾ ਚਾਹੁੰਦੀ ਹੈ। ਕੁੜੀ ਨੇ ਇਸ ਗੱਲ ਤੋਂ ਨਾਰਾਜ਼ ਹੋ ਕੇ ਸੰਕੇਤਕ ਬੋਰਡ 'ਤੇ ਚੜ੍ਹਨ ਦਾ ਕਦਮ ਚੁੱਕਿਆ।'' ਪਾਟੀਦਾਰ ਨੇ ਦੱਸਿਆ ਕਿ ਪੁਲਸ ਮੁਲਾਜ਼ਮਾਂ ਵਲੋਂ ਕਰੀਬ 45 ਮਿੰਟ ਤੱਕ ਮਨਾਉਣ ਤੋਂ ਬਾਅਦ ਕੁੜੀ ਨੂੰ ਮਾਰਗ ਸੰਕੇਤਕ ਬੋਰਡ ਤੋਂ ਹੇਠਾਂ ਉਤਾਰਿਆ ਗਿਆ ਅਤੇ ਉਸ ਦੀ ਮਾਂ ਨਾਲ ਘਰ ਭੇਜਿਆ ਗਿਆ। ਥਾਣਾ ਇੰਚਾਰਜ ਨੇ ਦੱਸਿਆ ਕਿ ਨਾਬਾਲਗ ਕੁੜੀ ਦੇ ਪ੍ਰੇਮੀ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਸੀ, ਜਿਸ ਨੇ ਆਪਣੀ ਪ੍ਰੇਮਿਕਾ ਨੰ ਸਮਝਾਇਆ ਕਿ ਹਾਲੇ ਉਨ੍ਹਾਂ ਦੋਹਾਂ ਦੀ ਉਮਰ ਵਿਆਹ ਦੇ ਲਾਇਕ ਨਹੀਂ ਹੋਈ ਹੈ। ਦੱਸਣਯੋਗ ਹੈ ਕਿ ਦੇਸ਼ 'ਚ 21 ਸਾਲ ਤੋਂ ਘੱਟ ਉਮਰ ਦੇ ਮੁੰਡੇ ਅਤੇ 18 ਸਾਲ ਤੋਂ ਘੱਟ ਉਮਰ ਦੀ ਕੁੜੀ ਦਾ ਵਿਆਹ ਬਾਲ ਵਿਆਹ ਦੀ ਸ਼੍ਰੇਣੀ 'ਚ ਆਉਂਦਾ ਹੈ, ਜੋ ਕਾਨੂੰਨਨ ਅਪਰਾਧ ਹੈ। ਬਾਲ ਵਿਆਹ ਪਾਬੰਦੀ ਐਕਟ 2006 ਦੇ ਅਧੀਨ ਦੋਸ਼ੀ ਨੂੰ 2 ਸਾਲ ਤੱਕ ਜੇਲ ਦੀ ਸਜ਼ਾ ਅਤੇ ਇਕ ਲੱਖ ਰੁਪਏ ਤੱਕ ਦੇ ਜ਼ੁਰਮਾਨੇ ਜਾਂ ਦੋਹਾਂ ਸਜ਼ਾਵਾਂ ਦਾ ਪ੍ਰਬੰਧ ਹੈ।

ਇਹ ਵੀ ਪੜ੍ਹੋ : ਦਾਊਦ ਇਬਰਾਹਿਮ ਦੀ ਜਾਇਦਾਦ ਦੀ ਹੋਈ ਨੀਲਾਮੀ, 7 'ਚੋਂ 6 ਜਾਇਦਾਦਾਂ ਵਿਕੀਆਂ


author

DIsha

Content Editor

Related News