ਪ੍ਰੇਮੀ ਦੇ ਵਿਆਹ ਤੋਂ ਦੁਖ਼ੀ ਕੁੜੀ ਨੇ ਪੁਲਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਚੁੱਕਿਆ ਖੌਫ਼ਨਾਕ ਕਦਮ

Friday, Nov 13, 2020 - 11:33 AM (IST)

ਪ੍ਰੇਮੀ ਦੇ ਵਿਆਹ ਤੋਂ ਦੁਖ਼ੀ ਕੁੜੀ ਨੇ ਪੁਲਸ ਨੂੰ ਸ਼ਿਕਾਇਤ ਕਰਨ ਤੋਂ ਬਾਅਦ ਚੁੱਕਿਆ ਖੌਫ਼ਨਾਕ ਕਦਮ

ਧਰਮਸ਼ਾਲਾ- ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ 'ਚ ਪ੍ਰੇਮੀ ਦੇ ਵਿਆਹ ਦੀ ਗੱਲ ਤੋਂ ਦੁਖ਼ੀ ਕੁੜੀ ਨੇ ਪਹਿਲਾਂ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਅਤੇ ਇਸ ਤੋਂ ਬਾਅਦ ਘਰ ਆ ਕੇ ਖ਼ੁਦਕੁਸ਼ੀ ਕਰ ਲਈ। ਮਾਮਲਾ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਜਵਾਲੀ ਦਾ ਹੈ। 28 ਸਾਲਾ ਕੁੜੀ ਨੇ ਪ੍ਰੇਮੀ ਤੋਂ ਮਿਲੇ ਧੋਖੇ ਤੋਂ ਬਾਅਦ ਖ਼ੁਦਕੁਸ਼ੀ ਕਰ ਲਈ। ਇਸ ਤੋਂ ਪਹਿਲਾਂ ਕੁੜੀ ਨੇ ਪੁਲਸ 'ਚ ਸ਼ਿਕਾਇਤ ਦਿੱਤੀ ਅਤੇ ਦੱਸਿਆ ਸੀ ਕਿ ਨੌਜਵਾਨ ਨਾਲ ਲੰਬੇ ਸਮੇਂ ਤੋਂ ਉਸ ਦਾ ਪ੍ਰੇਮ ਪ੍ਰਸੰਗ ਸੀ। ਨੌਜਵਾਨ ਨੇ ਵਿਆਹ ਦਾ ਵਾਅਦਾ ਵੀ ਕੀਤਾ ਸੀ ਪਰ ਹੁਣ ਉਹ ਕਿਸੇ ਦੂਜੀ ਕੁੜੀ ਨਾਲ ਵਿਆਹ ਕਰਨ ਜਾ ਰਿਹਾ ਹੈ।

ਇਹ ਵੀ ਪੜ੍ਹੋ : ਮੌਤ ਖਿੱਚ ਲਿਆਈ ਮਾਮੇ ਦੇ ਘਰ, ਖੁਸ਼ੀ 'ਚ ਝੂਮ ਰਹੀ 5 ਸਾਲ ਦੀ ਬੱਚੀ ਨੂੰ ਮਿਲੀ ਦਰਦਨਾਕ ਮੌਤ

ਕੁੜੀ ਨੇ ਦੋਸ਼ ਲਗਾਇਆ ਕਿ ਉਸ ਦਾ ਪ੍ਰੇਮੀ ਇਸੇ ਮਹੀਨੇ ਵਿਆਹ ਕਰ ਰਿਹਾ ਹੈ। ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਕੁੜੀ ਨੇ ਜ਼ਹਿਰੀਲਾ ਪਦਾਰਥ ਖਾ ਲਿਆ। ਜਿਵੇਂ ਇਸ ਦਾ ਪਤਾ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਪਤਾ ਲੱਗਾ ਤਾਂ ਉਸ ਨੂੰ ਸਿਵਲ ਹਸਪਤਾਲ ਜਵਾਲੀ ਲੈ ਗਏ। ਉੱਥੋਂ ਗੰਭੀਰ ਹਾਲਤ 'ਚ ਟਾਂਡਾ ਰੈਫਰ ਕਰ ਦਿੱਤਾ ਪਰ ਟਾਂਡਾ 'ਚ ਬੁੱਧਵਾਰ ਦੇਰ ਸ਼ਾਮ ਕੁੜੀ ਦੀ ਮੌਤ ਹੋ ਗਈ। ਪੁਲਸ ਨੇ ਕੁੜੀ ਦੀ ਸ਼ਿਕਾਇਤ 'ਤੇ ਆਈ.ਪੀ.ਸੀ. 376 ਅਤੇ ਐੱਸ.ਸੀ.-ਐੱਸ.ਟੀ. ਐਕਟ ਦੇ ਅਧੀਨ ਮਾਮਲਾ ਦਰਜ ਕਰ ਕੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ : ਇਸ ਦੀਵਾਲੀ ਈਕੋ-ਫਰੈਂਡਲੀ ਪਟਾਕੇ, ਬੀਜ ਬੰਬ ਚਲਾਓਗੇ ਤਾਂ ਫਿਰ ਉਗਣਗੇ ਫਲ-ਫੁੱਲ


author

DIsha

Content Editor

Related News