ਬਾਈਕਾਟ ਚੀਨ: ਮੋਬਾਇਲ ਫੋਨ ''ਚੋਂ ''ਚੀਨੀ ਐਪਸ'' ਕਰੋ ਡਿਲੀਟ, ਮਿਲੇਗਾ ਇਹ ਤੋਹਫ਼ਾ

07/02/2020 1:46:28 PM

ਬਹਿਰਾਈਚ (ਭਾਸ਼ਾ)— ਚੀਨ ਅਤੇ ਭਾਰਤ ਦਰਮਿਆਨ ਆਪਸੀ ਖਿੱਚੋਤਾਣ ਦਰਮਿਆਨ ਬਹਿਰਾਈਚ ਦੀ ਭਾਜਪਾ ਵਿਧਾਇਕ ਅਤੇ ਸਾਬਕਾ ਮੰਤਰੀ ਅਨੁਪਮਾ ਜਾਇਸਵਾਲ ਨੇ ਲੋਕਾਂ ਦੇ ਮੋਬਾਇਲ ਫੋਨ 'ਚੋਂ ਚੀਨ ਵਲੋਂ ਬਣਾਈਆਂ ਤਮਾਮ ਚੀਨੀ ਐਪਸ ਡਿਲੀਟ ਕਰਾਉਣ ਨੂੰ ਲੈ ਕੇ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਡਿਲੀਟ ਕੀਤੇ ਗਏ ਹਰੇਕ ਐਪ ਦੇ ਬਦਲੇ ਇਕ ਮਾਸਕ ਮੁਫ਼ਤ ਦਿੱਤਾ ਜਾ ਰਿਹਾ ਹੈ। ਅਨੁਪਮਾ ਨੇ ਵੀਰਵਾਰ ਭਾਵ ਅੱਜ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਚੀਨ ਵਲੋਂ ਬਣਾਏ 59 ਮੋਬਾਇਲ ਫੋਨ ਐਪਲੀਕੇਸ਼ਨ 'ਤੇ ਪਾਬੰਦੀ ਲਾਏ ਜਾਣ ਤੋਂ ਬਾਅਦ ਆਮ ਲੋਕਾਂ ਦੇ ਮੋਬਾਇਲ ਫੋਨ 'ਚੋਂ ਚੀਨੀ ਐਪ ਡਿਲੀਟ ਕਰਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਇਸ ਦੇ ਪ੍ਰਤੀ ਆਮ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਮੋਬਾਇਲ ਫੋਨ ਤੋਂ ਹਰੇਕ ਚੀਨੀ ਐਪ ਡਿਲੀਟ ਕਰਨ 'ਤੇ ਇਕ ਫੇਸ ਮਾਸਕ ਦਿੱਤਾ ਜਾ ਰਿਹਾ ਹੈ। 

PunjabKesari

ਅਨੁਪਮਾ ਨੇ ਪਾਰਟੀ ਦੇ ਮਹਿਲਾ ਮੋਰਚੇ ਨਾਲ ਇਹ ਮੁਹਿੰਮ ਚਲਾਈ ਹੈ। ਮੋਰਚੇ ਦੀ ਨਗਰ ਪ੍ਰਧਾਨ ਏਕਤਾ ਜਾਇਸਵਾਲ ਨੇ ਦੱਸਿਆ ਕਿ ਸਦਰ ਵਿਧਾਇਕ ਅਨੁਪਮਾ ਦੀ ਅਗਵਾਈ ਵਿਚ 4-5 ਮਹਿਲਾ ਵਰਕਰਾਂ ਦੀਆਂ ਟੋਲੀਆਂ ਬੁੱਧਵਾਰ ਦੁਪਹਿਰ ਤੋਂ ਹੀ ਸ਼ਹਿਰ ਦੇ ਮੁੱਖ ਬਜ਼ਾਰਾਂ ਵਿਚ ਜਾ ਕੇ ਲੋਕਾਂ ਨੂੰ ਆਪਣੇ ਮੋਬਾਇਲ ਤੋਂ ਚੀਨੀ ਐਪਸ ਡਿਲੀਟ ਕਰਨ ਦੀ ਸਲਾਹ ਦੇ ਰਹੀਆਂ ਹਨ। ਲੋਕਾਂ ਨੂੰ ਚੀਨੀ ਐਪਸ ਡਿਲੀਟ ਕਰਨ ਦੇ ਬਦਲੇ ਮੁਫ਼ਤ 'ਚ ਫੇਸ ਮਾਸਕ ਦਿੱਤੇ ਜਾ ਰਹੇ ਹਨ। ਏਕਤਾ ਨੇ ਦੱਸਿਆ ਕਿ ਅਨੁਪਮਾ ਨਾਲ ਸਾਡੀ ਟੀਮ ਵਿਚ ਸਮਾਰਟ ਫੋਨ ਦੇ ਮਾਹਰ ਕੁੜੀਆਂ-ਮੁੰਡੇ ਵੀ ਨਾਲ ਹੁੰਦੇ ਹਨ। ਉਨ੍ਹਾਂ ਦੀ ਮਦਦ ਨਾਲ ਅਸੀਂ ਲੋਕਾਂ ਦਾ ਸਮਾਂ ਬਰਬਾਦ ਕੀਤੇ ਬਿਨਾਂ ਛੇਤੀ ਹੀ ਐਪਸ ਡਿਲੀਟ ਕਰ ਰਹੇ ਹਾਂ। ਬੁੱਧਵਾਰ ਨੂੰ 100 ਤੋਂ ਵਧੇਰੇ ਲੋਕਾਂ ਦੇ ਮੋਬਾਇਲ ਫੋਨ ਤੋਂ ਚੀਨ ਵਲੋਂ ਬਣਾਏ ਗਏ ਐਪਸ ਡਿਲੀਟ ਕਰਵਾਏ ਗਏ ਹਨ।


Tanu

Content Editor

Related News