ਟ੍ਰੇਨ ਅੱਗੇ ਜਾਨਲੇਵਾ ਸਟੰਟ ਕਰਨ ਵਾਲੇ ਨੌਜਵਾਨ ਨੇ ਮੰਗੀ ਮੁਆਫੀ
Thursday, Jan 25, 2018 - 12:56 PM (IST)

ਸ਼੍ਰੀਨਗਰ— ਹਾਲ ਹੀ 'ਚ ਕਿ ਕਸ਼ਮੀਰੀ ਨੌਜਵਾਨ ਵੱਲੋਂ ਰੇਲ ਦੀ ਪਟਰੀ 'ਤੇ ਲੰਮੇ ਪੈ ਕੇ ਸਟੰਟ ਵੀਡੀਓ ਬਣਾਈ ਸੀ, ਜੋ ਕਿ ਕਾਫੀ ਵਾਇਰਲ ਹੋਈ ਸੀ। ਆਖਿਰ ਇਸ ਨੌਜਵਾਨ ਨੇ ਟ੍ਰੇਨ ਹੇਠਾਂ ਲੰਮੇ ਪੈਣ ਵਾਲੀ ਵੀਡੀਓ 'ਤੇ ਆਪਣੀ ਗਲਤੀ ਮੰਨ ਲਈ ਹੈ। ਉਸ ਨੇ ਕਿਹਾ ਹੈ ਕਿ ਉਸ ਨੇ ਗਲਤੀ ਕੀਤੀ ਅਤੇ ਇਸ ਦਾ ਅਹਿਸਾਸ ਵੀ ਉਸ ਨੂੰ ਹੋ ਚੁੱਕਿਆ ਹੈ। ਸਿਰਫ ਇਹ ਹੀ ਨਹੀਂ ਬਲਕਿ ਨੌਜਵਾਨ ਅਤੇ ਉਸ ਦੇ ਦੋਸਤ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਸਟੰਟ ਨਾ ਕਰਨ, ਇਸ ਨਾਲ ਜਾਨ ਵੀ ਜਾ ਸਕਦੀ, ਨੌਜਵਾਨ ਨੇ ਪੁਲਸ ਦਾ ਵੀ ਧੰਨਵਾਦ ਕੀਤਾ ਹੈ, ਜਿਨ੍ਹਾਂ ਨੇ ਕਾਰਵਾਈ ਕਰਨ ਦੀ ਬਜਾਏ ਉਸ ਨੂੰ ਸਮਝਾਇਆ।
ਜ਼ਿਕਰਯੋਗ ਹੈ ਕਿ ਕਸ਼ਮੀਰ 'ਚ ਇਕ ਵੀਡੀਓ ਵਾਇਰਲ ਹੋਇਆ, ਜਿਸ 'ਚ ਇਕ ਨੌਜਵਾਨ ਰੇਲ ਪਟਰੀ 'ਤੇ ਲੰਮਾ ਪੈ ਜਾਂਦਾ ਹੈ ਅਤੇ ਟ੍ਰੇਨ ਉਸ ਦੇ ਉਪਰ ਦੀ ਲੰਘ ਜਾਂਦੀ ਹੈ। ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਯੂਜ਼ਰਸ ਨੇਨੌਜਵਾਨ ਦੇ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਅਤੇ ਇਹ ਹੀ ਨਹੀਂ ਸਾਬਕਾ ਸੀ.ਐੈੱਮ. ਉਮਰ ਅਬਦੁੱਲਾ ਨੇ ਵੀ ਇਸ ਨੂੰ ਬੇਵਕੂਫੀ ਦੱਸੀ ਸੀ।