ਖੇਡਦੇ ਸਮੇਂ 100 ਫੁੱਟ ਡੂੰਘੇ ਖੂਹ ''ਚ ਡਿੱਗਿਆ ਮੁੰਡਾ
Friday, Feb 14, 2025 - 04:29 PM (IST)
![ਖੇਡਦੇ ਸਮੇਂ 100 ਫੁੱਟ ਡੂੰਘੇ ਖੂਹ ''ਚ ਡਿੱਗਿਆ ਮੁੰਡਾ](https://static.jagbani.com/multimedia/2025_2image_16_23_414780313well.jpg)
ਜੈਪੁਰ- ਰਾਜਸਥਾਨ ਦੇ ਸਿਰੋਹੀ ਜ਼ਿਲ੍ਹੇ 'ਚ ਆਪਣੇ ਘਰ ਦੇ ਬਾਹਰ ਖੇਡਦੇ ਸਮੇਂ 100 ਫੁੱਟ ਡੂੰਘੇ ਖੂਹ 'ਚ ਡਿੱਗਣ ਨਾਲ 5 ਸਾਲਾ ਮੁੰਡੇ ਦੀ ਮੌਤ ਹੋ ਗਈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਵੀਰਵਾਰ ਰਾਤ ਡੇਰਨਾ ਪਿੰਡ 'ਚ ਹੋਈ, ਜਦੋਂ ਰਵੀ ਖੂਹ 'ਚ ਡਿੱਗ ਗਿਆ। ਆਬੂਰੋਡ ਸਦਰ ਐੱਸ.ਐੱਚ.ਓ. ਦਰਸ਼ਨ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ਤੋਂ ਬਾਅਦ ਪ੍ਰਸ਼ਾਸਨਿਕ ਅਧਿਕਾਰੀ ਬਚਾਅ ਦਲ ਨਾਲ ਮੌਕੇ 'ਤੇ ਪਹੁੰਚੇ।
ਇਹ ਵੀ ਪੜ੍ਹੋ : 26 ਫਰਵਰੀ ਦੀ ਛੁੱਟੀ ਹੋਈ Cancel, ਜਾਣੋ ਵਜ੍ਹਾ
ਬਚਾਅ ਦਲ ਨੇ 2 ਘੰਟਿਆਂ ਦੀ ਬਚਾਅ ਮੁਹਿੰਮ ਤੋਂ ਬਾਅਦ ਮੁੰਡੇ ਨੂੰ ਖੂਹ 'ਚੋਂ ਬਾਹਰ ਕੱਢਿਆ। ਸਿੰਘ ਨੇ ਦੱਸਿਆ ਕਿ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ।
ਇਹ ਵੀ ਪੜ੍ਹੋ : ਸਕੂਲ ਬਣਿਆ ਅਖਾੜਾ, ਪ੍ਰਿੰਸੀਪਲ ਨੇ ਇਕ ਮਿੰਟ 'ਚ ਟੀਚਰ ਨੂੰ ਮਾਰੇ 18 ਥੱਪੜ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8