13 ਸਾਲ ਦੇ ਭਰਾ ਨੇ ਅਸ਼ਲੀਲ ਵੀਡੀਓ ਦੇਖ 9 ਸਾਲਾ ਭੈਣ ਨਾਲ ਕੀਤਾ ਰੇਪ, ਫਿਰ ਉਤਾਰਿਆ ਮੌਤ ਦੇ ਘਾਟ

Saturday, Jul 27, 2024 - 03:21 PM (IST)

13 ਸਾਲ ਦੇ ਭਰਾ ਨੇ ਅਸ਼ਲੀਲ ਵੀਡੀਓ ਦੇਖ 9 ਸਾਲਾ ਭੈਣ ਨਾਲ ਕੀਤਾ ਰੇਪ, ਫਿਰ ਉਤਾਰਿਆ ਮੌਤ ਦੇ ਘਾਟ

ਰੀਵਾ (ਭਾਸ਼ਾ)- ਮੱਧ ਪ੍ਰਦੇਸ਼ ਦੇ ਰੀਵਾ ਤੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਾਵਾ ਇਲਾਕੇ 'ਚ 13 ਸਾਲਾ ਨਾਬਾਲਗ ਭਰਾ ਨੇ ਆਪਣੀ 9 ਸਾਲਾ ਭੈਣ ਨਾਲ ਜਬਰ ਜ਼ਿਨਾਹ ਕੀਤਾ ਅਤੇ ਫਿਰ ਉਸ ਦਾ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਇਸ ਪੂਰੀ ਘਟਨਾ 'ਚ ਮੁੰਡੇ ਨੂੰ ਬਚਾਉਣ ਲਈ ਸਬੂਤ ਲੁਕਾਉਣ 'ਚ ਮਾਂ ਅਤੇ 2 ਭੈਣਾਂ ਵੀ ਸ਼ਾਮਲ ਸਨ। ਪੁਲਸ ਨੇ ਚਾਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਕੇ ਰੀਵਾ ਦੇ ਪੁਲਸ ਕੰਟਰੋਲ ਰੂਮ 'ਚ ਘਟਨਾ ਦਾ ਖੁਲਾਸਾ ਕੀਤਾ ਹੈ। ਦਰਅਸਲ ਰੀਵਾ ਜ਼ਿਲ੍ਹੇ ਦੇ ਜਾਵਾ ਥਾਣਾ ਖੇਤਰ ਇਲਾਕੇ 'ਚ 24 ਜੁਲਾਈ ਨੂੰ 9 ਸਾਲਾ ਕੁੜੀ ਦੀ ਮੌਤ ਹੋਈ ਸੀ। ਕੁੜੀ ਦੇ ਪਰਿਵਾਰ ਵਾਲੇ ਉਸ ਨੂੰ ਪ੍ਰਾਈਵੇਟ ਹਸਪਤਾਲ ਲੈ ਗਏ ਅਤੇ ਕਿਹਾ ਕਿ ਉਸ ਨੂੰ ਕੀੜੇ ਨੇ ਵੱਢ ਲਿਆ ਹੈ। ਪ੍ਰਾਈਵੇਟ ਡਾਕਟਰ ਦੇ ਮਨ੍ਹਾ ਕਰਨ ਤੋਂ ਬਾਅਦ ਸਰਕਾਰੀ ਡਾਕਟਰ ਨੂੰ ਦਿਖਾਇਆ, ਜਿਸ ਨੇ ਕੁੜੀ ਦੀ ਮੌਤ ਦੀ ਵਜ੍ਹਾ ਜਬਰ ਜ਼ਿਨਾਹ ਅਤੇ ਕਤਲ ਦੱਸਿਆ। ਮਾਮਲੇ ਦਾ ਖੁਲਾਸਾ ਹੋਣ ਤੋਂ ਬਾਅਦ ਪੁਲਸ ਨੂੰ ਜਾਣਕਾਰੀ ਦਿੱਤੀ ਹੈ। ਪੁਲਸ ਮੌਕੇ 'ਤੇ ਪਹੁੰਚੇ ਅਤੇ ਕੁੜੀ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ, ਜਿਸ 'ਚ ਜਬਰ ਜ਼ਿਨਾਹ ਅਤੇ ਗਲ਼ਾ ਘੁੱਟ ਕੇ ਕਤਲ ਕਰਨ ਦੀ ਪੁਸ਼ਟੀ ਹੋਈ। ਪੁਲਸ ਜਾਂਚ 'ਚ ਜੁਟੀ ਅਤੇ ਆਈ.ਜੀ., ਡੀ.ਆਈ.ਜੀ., ਐੱਸ.ਪੀ. ਨੇ ਪਿੰਡ ਦਾ ਦੌਰਾ ਕੀਤਾ ਅਤੇ SIT ਦਾ ਗਠਨ ਕੀਤਾ ਗਿਆ ਅਤੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਗਿਆ।

ਪਰਿਵਾਰ 'ਚ ਚਾਰ ਕੁੜੀਆਂ, ਇਕ ਮੁੰਡਾ ਅਤੇ ਮਾਤਾ-ਪਿਤਾ ਸਮੇਤ 6 ਲੋਕ ਰਹਿੰਦੇ ਸਨ। ਘਰ 'ਚ ਦਰਵਾਜ਼ੇ ਨਹੀਂ ਸਨ, ਜਿਸ ਕਾਰਨ ਲੋਕ ਆਸਾਨੀ ਨਾਲ ਘਰ ਦੇ ਅੰਦਰ ਆ ਸਕਦੇ ਸਨ। ਜਿਸ ਜਗ੍ਹਾ ਕੁੜੀ ਦੀ ਮੌਤ ਹੋਈ ਸੀ, ਉੱਥੇ ਕੁੜੀ ਦਾ 13 ਸਾਲਾ ਭਰਾ ਅਤੇ ਕੁੜੀ ਸੌਂ ਰਹੇ ਸਨ। 2 ਭੈਣਾਂ ਅਤੇ ਮਾਂ ਵੱਖ ਸੌਂ ਰਹੇ ਸਨ। ਕੁੜੀ ਨਾਲ ਜਬਰ ਜ਼ਿਨਾਹ ਹੋਇਆ ਅਤੇ ਕਤਲ ਹੋ ਗਿਆ। ਪੁਲਸ ਨੇ ਲਗਭਗ 50 ਲੋਕਾਂ ਤੋਂ ਪੁੱਛ-ਗਿੱਛ ਕੀਤੀ, ਹਰ ਵਾਰ ਸ਼ੱਕ ਘਰ ਵਾਲਿਆਂ 'ਤੇ ਜਾ ਰਿਹਾ ਸੀ। ਕੁਝ ਸਬੂਤ ਵੀ ਜੁਟਾਏ ਗਏ। ਘਰ ਵਾਲਿਆਂ 'ਤੇ ਸ਼ੱਕ ਹੋਣ 'ਤੇ ਪੁਲਸ ਨੇ ਉਨ੍ਹਾਂ ਤੋਂ ਸਖ਼ਤੀ ਨਾਲ ਪੁੱਛ-ਗਿੱਛ ਕੀਤੀ। ਸਾਰਿਆਂ ਦੇ ਬਿਆਨ ਵੱਖ-ਵੱਖ ਸਨ, ਸਖ਼ਤੀ ਨਾਲ ਪੁੱਛ-ਗਿੱਛ ਦਾ ਅਸਰ ਹੋਇਆ ਅਤੇ ਉਨ੍ਹਾਂ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ। ਮਿਲੀ ਜਾਣਕਾਰੀ ਅਨੁਸਾਰ 13 ਸਾਲ ਦੇ ਭਰਾ ਨੇ ਅਸ਼ਲੀਲ ਵੀਡੀਓ ਦੇਖਣ ਤੋਂ ਬਾਅਦ ਆਪਣੀ 9 ਸਾਲਾ ਭੈਣ ਦਾ ਮੂੰਹ ਦਬਾ ਕੇ ਉਸ ਨਾਲ ਜਬਰ ਜ਼ਿਨਾਹ ਕੀਤਾ, ਜੋ ਉਸ ਨਾਲ ਉਸੇ ਦੇ ਬਿਸਤਰ 'ਤੇ ਸੌਂ ਰਹੀ ਸੀ। ਭੈਣ ਨੇ ਕਿਹਾ ਕਿ ਉਹ ਪਿਤਾ ਨੂੰ ਇਸ ਗੱਲ ਦੀ ਜਾਣਕਾਰੀ ਦੇਵੇਗੀ। ਭਰਾ ਡਰ ਗਿਆ, ਉਸ ਨੇ ਭੈਣ ਦਾ ਗਲ਼ਾ ਘੁੱਟ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਜਦੋਂ ਉਸ ਨੂੰ ਲੱਗਾ ਕਿ ਭੈਣ ਮਰ ਗਈ ਹੈ, ਉਦੋਂ ਉਸ ਨੇ ਇਸ ਗੱਲ ਦੀ ਜਾਣਕਾਰੀ ਆਪਣੀ ਮਾਂ ਨੂੰ ਦਿੱਤੀ। ਜਦੋਂ ਮਾਂ ਨੇ ਕੁੜੀ ਨੂੰ ਦੇਖਿਆ ਤਾਂ ਉਸ ਦੇ ਸਾਹ ਚੱਲ ਰਹੇ ਸਨ। ਭਰਾ ਨੇ ਮਾਂ ਦੇ ਸਾਹਮਣੇ ਕੁੜ ਦਾ ਗਲ਼ਾ ਘੁੱਟ ਕੇ ਉਸ ਨੂੰ ਮਾਰ ਦਿੱਤਾ। ਇਸੇ ਦੌਰਾਨ ਦੋਵੇਂ ਭੈਣਾਂ ਵੀ ਉੱਠ ਗਈਆਂ। ਚਾਰਾਂ ਨੇ ਮਿਲ ਕੇ ਇਸ ਵਾਰਦਾਤ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਅਤੇ ਕੀੜੇ ਵਲੋਂ ਵੱਢਣ ਦੀ ਗੱਲ ਨੂੰ ਸਾਰਿਆਂ ਸਾਹਮਣੇ ਦੱਸਿਆ ਪਰ ਪੁਲਸ ਨੇ ਘਟਨਾ ਦਾ ਖ਼ੁਲਾਸਾ ਕਰਦੇ ਹੋਏ ਚਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ। 9 ਸਾਲ ਦੀ ਕੁੜੀ ਨਾਲ ਜਬਰ ਜ਼ਿਨਾਹ ਦੀ ਘਟਨਾ 'ਚ ਦੋਸ਼ੀ 13 ਸਾਲਾ ਭਰਾ, ਸਬੂਤ ਲੁਕਾਉਣ 'ਚ ਮਦਦ ਕਰਨ ਵਾਲੀ ਉਸ ਦੀ ਮਾਂ, 18 ਸਾਲ ਦੀ ਉਸ ਦੀ ਵੱਡੀ ਅਤੇ 17 ਸਾਲ ਦੀ ਉਸ ਦੀ ਨਾਬਾਲਗ ਭੈਣ ਸ਼ਾਮਲ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News