ਅਸ਼ਲੀਲ ਵੀਡੀਓ ਵੇਖ ਕੇ ਨਾਬਾਲਗ ਨੇ 10 ਸਾਲਾ ਬੱਚੀ ਨਾਲ ਕੀਤਾ ਸ਼ਰਮਨਾਕ ਕਾਰਾ, ਬੱਚੀ ਦੀ ਹੋਈ ਮੌਤ

Wednesday, Nov 30, 2022 - 12:21 AM (IST)

ਅਸ਼ਲੀਲ ਵੀਡੀਓ ਵੇਖ ਕੇ ਨਾਬਾਲਗ ਨੇ 10 ਸਾਲਾ ਬੱਚੀ ਨਾਲ ਕੀਤਾ ਸ਼ਰਮਨਾਕ ਕਾਰਾ, ਬੱਚੀ ਦੀ ਹੋਈ ਮੌਤ

ਛੱਤੀਸਗੜ੍ਹ (ਭਾਸ਼ਾ) : ਛੱਤੀਸਗੜ੍ਹ ਦੇ ਬੇਮੇਤਰਾ ਜ਼ਿਲ੍ਹੇ ਦੀ ਪੁਲਸ ਨੇ ਮੋਬਾਈਲ ’ਤੇ ਅਸ਼ਲੀਲ ਵੀਡੀਓ ਵੇਖ ਕੇ 10 ਸਾਲਾ ਬੱਚੀ ਨਾਲ ਜਬਰ-ਜ਼ਨਾਹ ਕਰਨ ਅਤੇ ਕਤਲ ਦੇ ਦੋਸ਼ ਵਿਚ 17 ਸਾਲਾ ਗੁਆਂਢੀ ਲੜਕੇ ਨੂੰ ਫੜ੍ਹਿਆ ਹੈ। ਪੁਲਸ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

ਇਹ ਖ਼ਬਰ ਵੀ ਪੜ੍ਹੋ - NIA ਨੇ ਪੰਜਾਬ ਦੀ ਜੇਲ੍ਹ 'ਚ ਕੀਤੀ ਛਾਪੇਮਾਰੀ, ਗੈਂਗਸਟਰ ਵੱਲੋਂ ਫਰਸ਼ ਦੀ ਦਰਾਰ 'ਚ ਲੁਕਾਈ ਚੀਜ਼ ਕੀਤੀ ਬਰਾਮਦ

ਪੁਲਸ ਨੇ ਦੱਸਿਆ ਕਿ 26 ਨਵੰਬਰ ਨੂੰ ਸੂਚਨਾ ਮਿਲੀ ਸੀ ਕਿ ਬੱਚੀ ਨੇ ਆਪਣੇ ਘਰ ਵਿਚ ਫਾਹੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ। ਸੂਚਨਾ ਤੋਂ ਬਾਅਦ ਪੁਲਸ ਟੀਮ ਨੂੰ ਘਟਨਾ ਵਾਲੀ ਜਗ੍ਹਾ ’ਤੇ ਭੇਜਿਆ ਗਿਆ। ਬਾਅਦ ਵਿਚ ਪੁਲਸ ਟੀਮ ਨੇ ਬੱਚੀ ਦੀ ਲਾਸ਼ ਬਰਾਮਦ ਕਰ ਕੇ ਉਸ ਨੂੰ ਪੋਸਟਮਾਰਟਮ ਲਈ ਭੇਜਿਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਵਿਚ ਬੱਚੀ ਨਾਲ ਜਬਰ-ਜ਼ਨਾਹ ਦੀ ਜਾਣਕਾਰੀ ਮਿਲੀ ਤਾਂ ਹੱਤਿਆ ਦਾ ਮਾਮਲਾ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਪੁਲਸ ਨੂੰ ਗੁਆਂਢ ਦੇ ਇਕ ਲੜਕੇ ’ਤੇ ਸ਼ੱਕ ਹੋਇਆ ਤਾਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ। ਬਾਅਦ ਵਿਚ ਲੜਕੇ ਨੇ ਆਪਣਾ ਅਪਰਾਧ ਕਬੂਲ ਕਰ ਲਿਆ।

ਇਹ ਖ਼ਬਰ ਵੀ ਪੜ੍ਹੋ - ਅਹਿਮ ਖ਼ਬਰ : ਗੰਨ ਕਲਚਰ ਬਾਰੇ ਜਾਰੀ ਹੋਏ ਨਵੇਂ ਨਿਰਦੇਸ਼, ਗਾਇਕਾਂ 'ਤੇ ਕਾਰਵਾਈ ਬਾਰੇ ਵੀ ਕੀਤਾ ਗਿਆ ਸਪੱਸ਼ਟ

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਲੜਕੇ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਉਹ ਮੋਬਾਈਲ ਵਿਚ ਅਸ਼ਲੀਲ ਵੀਡੀਓ ਦੇਖਣ ਦਾ ਆਦੀ ਹੈ। 26 ਤਰੀਕ ਨੂੰ ਉਸ ਨੇ ਮੋਬਾਈਲ ’ਤੇ ਅਸ਼ਲੀਲ ਵੀਡੀਓ ਦੇਖੀ ਅਤੇ ਗੁਆਂਢ ਵਿਚ ਰਹਿਣ ਵਾਲੀ ਲੜਕੀ ਦੇ ਘਰ ਚਲਾ ਗਿਆ। ਇਸ ਦੌਰਾਨ ਉਸ ਨੇ ਲੜਕੀ ਨੂੰ ਇਕੱਲਾ ਦੇਖ ਕੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਪੋਲ ਖੁੱਲ੍ਹਣ ਦੇ ਡਰ ਤੋਂ ਬੱਚੀ ਨੂੰ ਦੁਪੱਟੇ ਦੇ ਫਾਹੇ ਨਾਲ ਲਟਕਾ ਦਿੱਤਾ। ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਹ ਆਪਣੇ ਘਰ ਚਲਾ ਗਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News