ਘਰ 'ਚ ਦਾਖ਼ਲ ਹੋ ਚਾਕੂ ਨਾਲ ਵੱਢਿਆ ਸੀ ਨੌਜਵਾਨ, ਮੌਤ ਦਾ ਕਾਰਨ ਜਾਣ ਹੋਵੋਗੇ ਹੈਰਾਨ
Thursday, Oct 29, 2020 - 02:52 PM (IST)
ਨਵੀਂ ਦਿੱਲੀ— ਦਿੱਲੀ ਦੇ ਬੀਤੇ ਦਿਨੀਂ ਆਦਰਸ਼ ਨਗਰ 'ਚ ਮਾਮੂਲੀ ਤਕਰਾਰ ਤੋਂ ਬਾਅਦ ਬੇਰਹਿਮੀ ਨਾਲ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਇਸ ਕਤਲ ਦੇ ਮਾਮਲੇ 'ਚ ਮ੍ਰਿਤਕ ਸੁਸ਼ੀਲ ਦੇ ਪਰਿਵਾਰ ਨਾਲ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਮਿਲਣ ਪਹੁੰਚੇ। ਇਸ ਦੌਰਾਨ ਮਨੀਸ਼ ਸਿਸੋਦਿਆ ਨੇ ਦਿੱਲੀ ਪੁਲਸ ਤੋਂ ਬਾਕੀ ਦੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਗ੍ਰਿ੍ਰਫ਼ਤਾਰ ਕਰਨ ਦੀ ਮੰਗ ਵੀ ਚੁੱਕੀ।
ਇਸ ਮੌਕੇ ਮਨੀਸ਼ ਨੇ ਸੁਸ਼ੀਲ ਦੀ ਕੀਤੇ ਗਏ ਕਤਲ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ। ਇਸ ਮੌਕੇ ਮਨੀਸ਼ ਨੇ ਕਿਹਾ ਕਿ ਪੂਰੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਕਿਸੇ ਵੀ ਪਰਿਵਾਰ 'ਚ ਜਵਾਨ ਪੁੱਤ ਦਾ ਕਤਲ ਹੁੰਦਾ ਹੈ ਤਾਂ ਪਰਿਵਾਰ ਹਿੱਲ ਜਾਂਦਾ ਹੈ। ਮੈਂ ਜ਼ਿੰਮੇਵਾਰੀ ਨਾਲ ਪਰਿਵਾਰ ਨੂੰ ਮਿਲਣ ਆਇਆ ਹਾਂ। ਜਿੰਨ੍ਹਾਂ ਨੇ ਕਤਲ ਕੀਤਾ, ਉਨ੍ਹਾਂ 'ਚੋਂ ਦੋ ਲੋਕ ਗ੍ਰਿਫ਼ਤਾਰ ਕੀਤੇ ਜਾ ਚੁੱਕੇ ਹਨ।
ਇਹ ਵੀ ਪੜ੍ਹੋ: ਸੁਲਤਾਨਪੁਰ ਲੋਧੀ 'ਚ ਵੱਡੀ ਵਾਰਦਾਤ: ਬਜ਼ੁਰਗ ਜੋੜੇ ਦਾ ਬੇਰਹਿਮੀ ਨਾਲ ਕਤਲ, ਖ਼ੂਨ ਨਾਲ ਲਥਪਥ ਮਿਲੀਆਂ ਲਾਸ਼ਾਂ
ਉਨ੍ਹਾਂ ਕਿਹਾ ਕਿ ਉਹ ਪੁਲਸ ਨਾਲ ਗੱਲਬਾਤ ਕਰਨਗੇ ਕਿ ਜਲਦੀ ਤੋਂ ਜਲਦੀ ਹੀ ਮੁਲਜ਼ਮਾਂ ਨੂੰ ਫੜਿਆ ਜਾਵੇ। ਦਿੱਲੀ ਸਰਕਾਰ ਯਕੀਨੀ ਕਰੇਗੀ ਕਿ ਵੱਡੇ ਤੋਂ ਵੱਡਾ ਵਕੀਲ ਕੇਸ ਲੜੇ ਅਤੇ ਕੋਈ ਵੀ ਨਰਮੀ ਨਾ ਵਰਤੀ ਜਾਵੇ ਤਾਂਕਿ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲ ਸਕੇ। ਉਨ੍ਹਾਂ ਕਿਹਾ ਕਿ ਗੁਆਂਢ ਦੇ ਝਗੜਿਆਂ 'ਚ ਕਤਲ ਹੋਣ ਲੱਗੇ ਤਾਂ ਇਸ ਤਰ੍ਹਾਂ ਨਾਲ ਇਕ ਗਲਤ ਸੰਦੇਸ਼ ਜਾਵੇਗਾ। ਇਹ ਇਕ ਗਰੀਬ ਪਰਿਵਾਰ ਹੈ, ਜੋ ਫੇਰੀ ਲਗਾ ਕੇ ਰੋਜ਼ੀ-ਰੋਟੀ ਕਮਾਉਂਦਾ ਹੈ। ਅਜਿਹੇ 'ਚ ਮੁੱਖ ਮੰਤਰੀ ਨਾਲ ਗੱਲਬਾਤ ਕਰਕੇ ਸੁਸ਼ੀਲ ਦੇ ਪਰਿਵਾਰ ਦੀ ਹਰ ਸੰਭਵ ਆਰਥਿਕ ਮਦਦ ਕਰਾਵਾਂਗੇ।
ਇਹ ਵੀ ਪੜ੍ਹੋ: ਜਲੰਧਰ: ਗੁਰੂ ਨਾਨਕ ਆਟੋ ਇੰਟਰਪ੍ਰਾਈਜਿਜ਼ ਦੇ ਮਾਲਕ ਦੇ ਪੁੱਤਰ ਨੇ ਖ਼ੁਦ ਨੂੰ ਮਾਰੀ ਗ਼ੋਲੀ
ਇੰਝ ਦਿੱਤੀ ਸੀ ਨੌਜਵਾਨ ਨੂੰ ਬੇਰਹਿਮ ਮੌਤ
ਮੰਗਲਵਾਰ ਦੀ ਦੁਪਹਿਰ ਆਦਰਸ਼ ਨਗਰ ਖੇਤਰ 'ਚ ਭੜੌਲਾ ਪਿੰਡ 'ਚ ਦਿਲ ਨੂੰ ਦਹਿਲਾ ਦੇਣ ਵਾਲੀ ਵਾਰਦਾਤ ਵਾਪਰੀ ਸੀ। ਮ੍ਰਿਤਕ ਦੇ ਪਰਿਵਾਰ ਵਾਲਿਆਂ ਦੀ ਮੰਨੀਏ ਤਾਂ ਝਗੜਾ ਮਿਊਜ਼ਿਕ ਸਿਸਟਮ ਦੀ ਆਵਾਜ਼ ਨੂੰ ਲੈ ਕੇ ਹੋਇਆ ਸੀ। ਗੁਆਂਢ ਦੇ ਲੋਕ ਉਨ੍ਹਾਂ ਦੇ ਘਰ 'ਚ ਮਿਊਜ਼ਿਕ ਦੀ ਆਵਾਜ਼ ਘੱਟ ਕਰਵਾਉਣ ਨੂੰ ਲੈ ਕੇ ਆਏ ਸਨ ਅਤੇ ਇਸੇ ਦੌਰਾਨ ਸੁਸ਼ੀਲ ਦਾ ਝਗੜਾ ਹੋ ਗਿਆ ਸੀ। ਇਸੇ ਦੌਰਾਨ ਆਵਾਜ਼ ਘੱਟ ਕਰਵਾਉਣ ਆਏ ਪੱਖ ਨੇ ਮੀਟ ਦੀ ਦੁਕਾਨ ਤੋਂ ਤੇਜ਼ਧਾਰ ਚਾਕੂ ਲੈ ਕੇ ਮਿਊਜ਼ਿਕ ਵਜਾ ਰਹੇ ਪਰਿਵਾਰ 'ਤੇ ਹਮਲਾ ਕਰ ਦਿੱਤਾ ਸੀ। ਇਸ ਪਰਿਵਾਰ 'ਚ ਤਿੰਨ ਸੱਕੇ ਭਰਾ ਮੌਜੂਦ ਸਨ। ਤਿੰਨਾਂ 'ਤੇ ਚਾਕੂ ਨਾਲ ਹਮਲਾ ਹੋਇਆ, ਜਿਸ 'ਚ ਤਿੰਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਇਸ ਤੋਂ ਬਾਅਦ ਤਿੰਨਾਂ ਨੂੰ ਤੁਰੰਤ ਨੇੜੇ ਦੇ ਜਹਾਂਗੀਰਪੁਰੀ ਸਥਿਤ ਬਾਬੂ ਜਗਜੀਵਨ ਰਾਮ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ 30 ਸਾਲ ਦੇ ਸੁਸ਼ੀਲ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਭਰਾ ਨਾਲ ਮਾਮੂਲੀ ਝਗੜੇ ਤੋਂ ਬਾਅਦ ਭੈਣ ਨੇ ਪਰਿਵਾਰ ਨੂੰ ਦਿੱਤਾ ਕਦੇ ਨਾ ਭੁੱਲਣ ਵਾਲਾ ਸਦਮਾ