10 ਸਾਲ ਛੋਟੇ ਮੁੰਡੇ ਦੇ ਪਿਆਰ ''ਚ ਹੈਵਾਨ ਬਣੀ Teacher! ਵਿਆਹ ਨਾ ਕਰਵਾਉਣ ''ਤੇ ਕੀਤਾ ਅਗਵਾ, ਫਿਰ...
Tuesday, Oct 21, 2025 - 11:50 AM (IST)

ਜਬਲਪੁਰ : ਉੱਤਰ ਪ੍ਰਦੇਸ਼ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਤੁਹਾਡੇ ਹੋਸ਼ ਉੱਡ ਜਾਣਗੇ। ਇਥੇ ਇੱਕ ਅਧਿਆਪਕ, ਜੋ ਨੌਜਵਾਨ ਤੋਂ 10 ਸਾਲ ਵੱਡੀ ਸੀ, ਉਸ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ। ਨੌਜਵਾਨ ਨੇ ਜਦੋਂ ਅਧਿਆਪਕ ਨੂੰ ਇਨਕਾਰ ਕਰ ਦਿੱਤਾ ਤਾਂ ਉਸ ਨੇ ਬਦਲਾ ਲੈਣ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਅਧਿਆਪਕਾ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਨੌਜਵਾਨ ਅਤੇ ਉਸਦੀ ਮਾਂ ਨੂੰ ਕਾਰ ਵਿੱਚ ਅਗਵਾ ਕਰ ਲਿਆ, ਉਨ੍ਹਾਂ ਨੂੰ ਸਕੂਲ ਲੈ ਗਈ।
ਪੜ੍ਹੋ ਇਹ ਵੀ : ਹੱਦੋ ਪਾਰ ਹੋਏ ਸੋਨੇ-ਚਾਂਦੀ ਦੇ ਰੇਟ, 1.31 ਲੱਖ ਰੁਪਏ ਹੋਈ ਅੱਜ ਦੀ ਕੀਮਤ, ਜਾਣੋ ਚਾਂਦੀ ਦਾ ਭਾਅ
ਇਸ ਤੋਂ ਬਾਅਦ ਉਸ ਨੇ ਉਨ੍ਹਾਂ 'ਤੇ ਹਮਲਾ ਕੀਤਾ ਅਤੇ ਵੀਡੀਓ ਬਣਾਈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਹ ਹੈਰਾਨ ਕਰਨ ਵਾਲੀ ਘਟਨਾ ਮੱਧ ਪ੍ਰਦੇਸ਼ ਦੇ ਜਬਲਪੁਰ ਜ਼ਿਲ੍ਹੇ ਵਿੱਚ ਵਾਪਰੀ। ਮਾਂ ਅਤੇ ਪੁੱਤਰ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਦੋਸ਼ੀ ਅਧਿਆਪਕ ਵਿਰੁੱਧ ਐਫਆਈਆਰ ਦਰਜ ਕਰ ਲਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸੰਜੀਵਨੀ ਨਗਰ ਪੁਲਸ ਦੇ ਅਨੁਸਾਰ ਗਵਾਰੀਘਾਟ ਦਾ ਰਹਿਣ ਵਾਲਾ 32 ਸਾਲਾ ਸ਼ਾਂਤਨੂ ਘੋਸ਼ ਇੱਕ ਪ੍ਰਾਈਵੇਟ ਨੌਕਰੀ ਕਰਦਾ ਹੈ।
ਪੜ੍ਹੋ ਇਹ ਵੀ : ਪੰਜਾਬ ਸਣੇ ਕਈ ਸੂਬਿਆਂ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ, ਜਾਣੋ ਕਿੰਨੇ ਦਿਨ ਬੰਦ ਰਹਿਣਗੇ ਸਕੂਲ
ਉਸਦੀ ਸੋਸ਼ਲ ਮੀਡੀਆ 'ਤੇ ਮੁਲਾਕਾਤ ਰਾਨੂ ਸ਼ਰਮਾ (42) ਨਾਲ ਹੋਈ, ਜੋ ਕਿ ਧਨਵੰਤਰੀ ਨਗਰ ਦੇ ਕਸ਼ਿਤਿਜ ਮਾਡਲ ਸਕੂਲ ਦੀ ਅਧਿਆਪਕਾ ਹੈ। ਹੋਲੀ-ਹੋਲੀ ਦੋਵੇਂ ਫੋਨ 'ਤੇ ਗੱਲਾਂ-ਬਾਤਾਂ ਕਰਨ ਲੱਗ ਪਏ ਅਤੇ ਉਸਨੇ ਇੱਕ ਸਾਲ ਪਹਿਲਾਂ ਵਿਆਹ ਦਾ ਪ੍ਰਸਤਾਵ ਰੱਖਿਆ ਸੀ। ਦੱਸਿਆ ਗਿਆ ਸੀ ਕਿ ਜਦੋਂ ਅਧਿਆਪਕਾ ਨੂੰ ਵਿੱਤੀ ਸਹਾਇਤਾ ਦੀ ਲੋੜ ਸੀ, ਤਾਂ ਸ਼ਾਂਤਨੂ ਨੇ 2022 ਵਿੱਚ ਉਸਨੂੰ 50,000 ਰੁਪਏ ਦਿੱਤੇ। ਇਸ ਤੋਂ ਬਾਅਦ ਉਹ ਸਮੇਂ-ਸਮੇਂ 'ਤੇ ਪੈਸੇ ਦੀ ਮੰਗ ਕਰਦੀ ਰਹੀ। ਜਦੋਂ ਰਾਨੂ ਸ਼ਰਮਾ ਨੇ 2024 ਵਿੱਚ ਉਸ 'ਤੇ ਵਿਆਹ ਕਰਨ ਲਈ ਦਬਾਅ ਪਾਇਆ, ਤਾਂ ਸ਼ਾਂਤਨੂ ਨੇ ਉਮਰ ਦੇ ਅੰਤਰ ਦਾ ਹਵਾਲਾ ਦਿੰਦੇ ਹੋਏ ਇਨਕਾਰ ਕਰ ਦਿੱਤਾ ਅਤੇ ਦਸੰਬਰ 2024 ਵਿੱਚ ਕਿਸੇ ਹੋਰ ਔਰਤ ਨਾਲ ਵਿਆਹ ਕਰਵਾ ਲਿਆ।
ਪੜ੍ਹੋ ਇਹ ਵੀ : ਖੇਡ ਜਗਤ ਤੋਂ ਬੁਰੀ ਖ਼ਬਰ : 3 ਕ੍ਰਿਕਟਰਾਂ ਦੀ ਮੌਤ, ਸੀਰੀਜ਼ ਹੋਈ ਰੱਦ
ਇਸ ਤੋਂ ਗੁੱਸੇ ਵਿੱਚ ਆ ਕੇ ਅਧਿਆਪਕਾ 21 ਮਈ, 2025 ਦੀ ਰਾਤ ਨੂੰ ਧਨਵੰਤਰੀ ਨਗਰ ਚੌਕ ਤੋਂ ਨੌਜਵਾਨ ਅਤੇ ਉਸਦੀ ਮਾਂ ਨੂੰ ਜ਼ਬਰਦਸਤੀ ਆਪਣੀ BMW ਕਾਰ ਵਿੱਚ ਬਿਠਾ ਕੇ ਆਪਣੇ ਸਕੂਲ ਲੈ ਗਈ। ਸਕੂਲ ਦੀ ਮੰਜ਼ਿਲ 'ਤੇ ਬਣੇ ਬਾਲਕੋਨੀ ਵਿਚ ਅਧਿਆਪਕਾ ਅਤੇ ਉਸਦੇ ਸਾਥੀਆਂ - ਰਵੀ ਸਿਨਹਾ, ਅਭਿਸ਼ੇਕ ਪਾਠਕ, ਸ਼ੁਭਮ ਕੁਸ਼ਵਾਹਾ ਅਤੇ ਹੋਰਾਂ ਨੇ ਨੌਜਵਾਨ ਅਤੇ ਉਸਦੀ ਮਾਂ 'ਤੇ ਹਮਲਾ ਕੀਤਾ ਅਤੇ ਉਹਨਾਂ ਦੀ ਕੁੱਟਮਾਰ ਕੀਤੀ। ਚਾਰ ਮਹੀਨੇ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਪੀੜਤ ਸ਼ਾਂਤਨੂ ਨੇ ਬਾਅਦ ਵਿੱਚ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਅਧਿਆਪਕਾ ਰਾਨੂ ਸ਼ਰਮਾ ਅਤੇ ਉਸਦੇ ਸਾਥੀਆਂ ਵਿਰੁੱਧ ਅਗਵਾ, ਹਮਲਾ ਅਤੇ ਆਈਟੀ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।
ਪੜ੍ਹੋ ਇਹ ਵੀ : ਨਹੀਂ ਮਿਲੇਗੀ ਦਾਰੂ! ਹੁਣ ਸ਼ਰਾਬ ਖਰੀਦਣ ਤੋਂ ਪਹਿਲਾਂ ਕਰਨਾ ਪਵੇਗਾ ਇਹ ਕੰਮ