ਬੈਂਗਲੁਰੂ 'ਚ 5 ਫੁੱਟ ਡੂੰਘੇ ਟੋਏ 'ਚ ਡਿੱਗਣ ਕਾਰਨ 7 ਸਾਲਾ ਬੱਚੇ ਦੀ ਮੌਤ

Thursday, Oct 24, 2024 - 05:51 PM (IST)

ਬੈਂਗਲੁਰੂ (ਏਜੰਸੀ)- ਬੇਂਗਲੁਰੂ ਦੇ ਕਡੂਗੋਡੀ ਵਿਚ ਇਕ ਉਸਾਰੀ ਅਧੀਨ ਇਮਾਰਤ ਵਿਚ ਲਿਫਟ ਲਗਾਉਣ ਲਈ ਬਣਾਏ ਗਏ ਇਕ ਖੁੱਲ੍ਹੇ ਟੋਏ ਵਿਚ ਡਿੱਗਣ ਕਾਰਨ ਇਕ 7 ਸਾਲਾ ਬੱਚੇ ਦੀ ਮੌਤ ਹੋ ਗਈ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੁਹਾਸ ਗੌੜਾ ਬੁੱਧਵਾਰ ਨੂੰ 5 ਫੁੱਟ ਡੂੰਘੇ ਟੋਏ ਕੋਲ ਆਪਣੇ ਦੋਸਤਾਂ ਨਾਲ ਖੇਡ ਰਿਹਾ ਸੀ। ਟੋਇਆ ਮੀਂਹ ਦੇ ਪਾਣੀ ਨਾਲ ਭਰ ਗਿਆ ਸੀ ਅਤੇ ਖੇਡਦੇ ਹੋਏ ਉਹ ਅਚਾਨਕ ਟੋਏ ਵਿੱਚ ਡਿੱਗ ਗਿਆ।

ਇਹ ਵੀ ਪੜ੍ਹੋ: ਬਰਗਰ ਖਾਣ ਨਾਲ Infection ਫੈਲਣ ਦੇ ਦੋਸ਼ ਮਗਰੋਂ McDonald's ਦਾ ਪਹਿਲਾ ਬਿਆਨ

ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਸਥਾਨਕ ਨਿਵਾਸੀਆਂ ਨੇ ਉਸਨੂੰ ਬਾਹਰ ਕੱਢਿਆ ਅਤੇ ਹਸਪਤਾਲ ਲੈ ਗਏ, ਜਿੱਥੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੀੜਤਾ ਦੀ ਮਾਂ ਦੀ ਸ਼ਿਕਾਇਤ ਦੇ ਆਧਾਰ 'ਤੇ ਇਮਾਰਤ ਦੇ ਕੇਅਰਟੇਕਰ ਸਮੇਤ 2 ਲੋਕਾਂ ਦੇ ਖਿਲਾਫ ਭਾਰਤੀ ਨਿਆਂ ਸੰਹਿਤਾ ਦੀ ਧਾਰਾ 106 (ਲਾਪਰਵਾਹੀ ਕਾਰਨ ਮੌਤ ਦਾ ਕਾਰਨ ਬਣਨਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਕੀ ਸੁਧਰ ਜਾਣਗੇ ਭਾਰਤ-ਚੀਨ ਸਬੰਧ? ਸ਼ੀ ਜਿਨਪਿੰਗ ਨੇ ਮੋਦੀ ਦੇ ਸੁਝਾਵਾਂ ਨਾਲ ਪ੍ਰਗਟਾਈ ਸਹਿਮਤੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News