ਕੁੜੀ ਬਾਰੇ ਅਸ਼ਲੀਲ ਟਿੱਪਣੀ ਕਰਨ 'ਤੇ 'ਕੰਗਾਰੂ ਅਦਾਲਤ' ਨੇ ਕਢਵਾਈਆਂ ਬੈਠਕਾਂ, ਮੁੰਡੇ ਦੀ ਹਾਲਤ ਗੰਭੀਰ
Saturday, Dec 10, 2022 - 02:57 AM (IST)
ਭੁਵਨੇਸ਼ਵਰ (ਭਾਸ਼ਾ) : ਭੁਵਨੇਸ਼ਵਰ 'ਚ 'ਕੰਗਾਰੂ ਅਦਾਲਤ' (ਗੈਰ ਕਾਨੂੰਨੀ ਅਦਾਲਤ) ਦੁਆਰਾ ਕਥਿਤ ਤੌਰ 'ਤੇ 14 ਸਾਲਾ ਲੜਕੇ ਨੂੰ ਉਸ ਦੇ ਪਿਤਾ ਤੇ 2 ਹੋਰ ਲੋਕਾਂ ਦੇ ਨਾਲ ਬੈਠਕਾਂ ਕਢਵਾਈਆਂ ਗਈਆਂ। ਇਸ ਤੋਂ ਦੁਖੀ ਹੋ ਕੇ ਇਕ ਬੱਚੇ ਨੇ ਆਤਮ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸ ਵੇਲੇ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਵਿਚਾਲੇ ਸੰਘਰਸ਼ ਕਰ ਰਿਹਾ ਹੈ। ਪੁਲਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - ਘਰ 'ਚ ਚਲਾਏ ਜਾ ਰਹੇ ਫਿਜ਼ੀਓਥੈਰੇਪੀ ਸੈਂਟਰ 'ਚ ਫਟੇ 2 ਸਿਲੰਡਰ, ਅੱਗ ਬੁਝਾਉਂਦਿਆਂ 4 ਵਲੰਟੀਅਰ ਝੁਲਸੇ
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਵੀਰਵਾਰ ਨੂੰ ਖੰਡਾਗਿਰੀ ਥਾਣਾ ਦੇ ਅਧੀਨ ਪੈਂਦੇ ਬਾਰਾਮੁੰਡਾ 'ਚ ਦੋ ਮੁੰਡਿਆਂ ਵੱਲੋਂ ਇਕ ਕੁੜੀ 'ਤੇ ਅਸ਼ਲੀਲ ਟਿੱਪਣੀ ਕਰਨ ਤੋਂ ਬਾਅਦ ਪਿੰਡ ਵਿਚ ਮੀਟਿੰਗ ਕੀਤੀ ਗਈ। ਪੁਲਸ ਸ਼ਿਕਾਇਤ ਮੁਤਾਬਕ, ਇਨ੍ਹਾਂ ਲੜਕਿਆਂ ਦੇ ਪਿਤਾ ਨੂੰ ਵੀ ਮੀਟਿੰਗ ਵਿਚ ਬੁਲਾਇਆ ਗਿਆ ਸੀ ਅਤੇ ਉਨ੍ਹਾਂ ਸਾਰਿਆਂ ਨੂੰ ‘ਸਜ਼ਾ’ ਵਜੋਂ ਬੈਠਕਾਂ ਕਢਵਾਈਆਂ ਗਈਆਂ। ਪੁਲਿਸ ਮੁਤਾਬਕ ਘਟਨਾ ਦੀ ਇਕ ਵੀਡੀਓ ਵਿਚ ਪਿੰਡ ਵਾਸੀਆਂ ਨੂੰ ਧਮਕੀ ਦਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਉਹ ਦੋਵਾਂ ਲੜਕਿਆਂ ਦੇ ਪਰਿਵਾਰਾਂ ਦਾ ਸਮਾਜਿਕ ਬਾਈਕਾਟ ਕਰਨਗੇ।
ਇਹ ਖ਼ਬਰ ਵੀ ਪੜ੍ਹੋ - ਅਹਿਮ ਖ਼ਬਰ : ਰਾਖਵੇਂਕਰਨ ਸਬੰਧੀ ਡਾ. ਬਲਜੀਤ ਕੌਰ ਨੇ ਸਕੂਲ ਸਿੱਖਿਆ ਵਿਭਾਗ ਨੂੰ ਦਿੱਤੀਆਂ ਹਦਾਇਤਾਂ
ਪੁਲਸ ਦਾ ਕਹਿਣਾ ਹੈ ਕਿ ਘਟਨਾ ਦੇ ਤੁਰੰਤ ਬਾਅਦ ਦੋਹਾਂ 'ਚੋਂ ਇਕ ਮੁੰਡੇ ਨੇ ਕੀਟਨਾਸ਼ਕ ਪੀ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਦੱਸਿਆ ਕਿ ਉਸ ਨੂੰ ਗੰਭੀਰ ਹਾਲਤ 'ਚ ਰਾਜਧਾਨੀ ਹਸਪਤਾਲ ਲਿਜਾਇਆ ਗਿਆ। ਲੜਕੇ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਲੜਕੇ ਵੱਲੋਂ ਲੜਕੀ 'ਤੇ ਅਸ਼ਲੀਲ ਟਿੱਪਣੀ ਕਰਨ ਦਾ ਦੋਸ਼ ਝੂਠਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।