ਹਾਈ ਟੈਂਸ਼ਨ ਬਿਜਲੀ ਦੀ ਤਾਰ ''ਚ ਫਸਿਆ ਕਬੂਤਰ, ਬਚਾਉਣ ਆਏ 12 ਸਾਲਾ ਮੁੰਡੇ ਦੀ ਮੌਤ

Wednesday, Jul 24, 2024 - 05:55 PM (IST)

ਹਾਈ ਟੈਂਸ਼ਨ ਬਿਜਲੀ ਦੀ ਤਾਰ ''ਚ ਫਸਿਆ ਕਬੂਤਰ, ਬਚਾਉਣ ਆਏ 12 ਸਾਲਾ ਮੁੰਡੇ ਦੀ ਮੌਤ

ਚਿੱਤਰਦੁਰਗ- ਕਰਨਾਟਕ ਦੇ ਚਿੱਤਰਦੁਰਗ ਜ਼ਿਲ੍ਹੇ ਤੋਂ ਇਕ ਦੁਖਦ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਮੁੰਡੇ ਦੀ ਬਿਜਲੀ ਦੇ ਝਟਕੇ ਨਾਲ ਮੌਤ ਹੋ ਗਈ। ਇਹ ਮੁੰਡਾ ਹਾਈ ਟੈਂਸ਼ਨ ਬਿਜਲੀ ਦੀ ਤਾਰ 'ਚ ਫਸੇ ਕਬੂਤਰ ਨੂੰ ਬਚਾਉਣ ਲਈ ਬਿਜਲੀ ਦੇ ਖੰਭੇ 'ਤੇ ਚੜ੍ਹ ਗਿਆ ਸੀ ਪਰ ਉਸ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਇਹ ਘਟਨਾ ਬੁੱਧਵਾਰ ਨੂੰ ਹਨੂੰਮਾਨਪੁਰਾ ਪਿੰਡ ਵਿਚ ਵਾਪਰੀ। ਮ੍ਰਿਤਕ ਦੀ ਪਛਾਣ 6ਵੀਂ ਜਮਾਤ ਦੇ 12 ਸਾਲਾ ਰਾਮਚੰਦਰ ਦੇ ਰੂਪ ਵਿਚ ਹੋਈ ਹੈ।

ਪੁਲਸ ਮੁਤਾਬਕ ਮੁੰਡੇ ਨੇ ਬਿਜਲੀ ਦੇ ਖੰਭੇ 'ਤੇ ਲੱਗੇ ਹਾਈ ਟੈਂਸ਼ਨ ਬਿਜਲੀ ਦੀ ਤਾਰ 'ਚ ਇਕ ਕਬੂਤਰ ਫਸਿਆ ਹੋਇਆ ਵੇਖਿਆ। ਬਹਾਦਰ ਬੱਚਾ ਕਬੂਤਰ ਨੂੰ ਬਚਾਉਣ ਲਈ ਬਿਜਲੀ ਦੇ ਖੰਭੇ 'ਤੇ ਚੜ੍ਹ ਗਿਆ ਅਤੇ ਖ਼ੁਦ ਵੀ ਕਰੰਟ ਦੀ ਲਪੇਟ ਵਿਚ ਆ ਗਿਆ। ਬੱਚੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਉਸ ਦੀ ਲਾਸ਼ ਖੰਭੇ 'ਤੇ ਹੀ ਲਟਕ ਗਈ। ਪੁਲਸ ਨੇ ਘਟਨਾ ਵਾਲੀ ਥਾਂ ਦਾ ਦੌਰਾ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਬਾਰੇ ਅਜੇ ਹੋਰ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ। 


author

Tanu

Content Editor

Related News