ਹੈਰਾਨੀਜਨਕ ਮਾਮਲਾ! 2 ਧੀਆਂ ਦੀ ਮਾਂ ਚਾਹੁੰਦੀ ਸੀ ਮੁੰਡਾ, ਪਤੀ ਨੇ ਕੀਤਾ ਇਹ ਕਾਰਾ

Saturday, Jan 07, 2023 - 12:47 PM (IST)

ਹੈਰਾਨੀਜਨਕ ਮਾਮਲਾ! 2 ਧੀਆਂ ਦੀ ਮਾਂ ਚਾਹੁੰਦੀ ਸੀ ਮੁੰਡਾ, ਪਤੀ ਨੇ ਕੀਤਾ ਇਹ ਕਾਰਾ

ਫਿਰੋਜ਼ਾਬਾਦ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਦੇ ਸ਼ਿਕੋਹਾਬਾਦ ਥਾਣਾ ਖੇਤਰ 'ਚ ਇਕ ਵਿਅਕਤੀ ਵਲੋਂ 5 ਸਾਲਾ ਮੁੰਡੇ ਨੂੰ ਅਗਵਾ ਕਰ ਲਿਆ। ਇਸ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਨੇ ਟੀਮਾਂ ਗਠਿਤ ਕਰ ਕੇ ਕੁਝ ਘੰਟਿਆਂ ਅੰਦਰ ਮੁੰਡੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਬੱਚੇ ਨੂੰ ਅਗਵਾ ਕਰਨ ਵਾਲੇ ਨੌਜਵਾਨ ਨੇ ਪੁੱਛ-ਗਿੱਛ 'ਚ ਕਬੂਲ ਕੀਤਾ ਹੈ ਕਿ 2 ਧੀਆਂ ਦੇ ਜਨਮ ਤੋਂ ਬਾਅਦ ਪਤਨੀ ਦੀ ਬੇਟੇ ਦੀ ਇੱਛਾ ਨੂੰ ਪੂਰਾ ਕਰਨ ਲਈ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਐਡੀਸ਼ਨਲ ਪੁਲਸ ਸੁਪਰਡੈਂਟ ਰਣਵਿਜੇ ਸਿੰਘ ਅਨੁਸਾਰ, ਸ਼ਿਕੋਹਾਬਾਦ ਥਾਣਾ ਖੇਤਰ ਦੇ ਰਾਇਲ ਗਾਰਡਨ ਸਟੇਸ਼ਨ ਰੋਡ ਵਾਸੀ ਸਨੀ ਰਾਮ ਦਾ ਪੁੱਤ ਵਿਕਾਸ ਵੀਰਵਾਰ ਸ਼ਾਮ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ।

ਇਹ ਵੀ ਪੜ੍ਹੋ : ਪਤਨੀ ਦੇ ਚਰਿੱਤਰ 'ਤੇ ਸੀ ਸ਼ੱਕ, ਪਿਓ ਨੇ 6 ਸਾਲਾ ਪੁੱਤ ਨੂੰ ਦਿੱਤੀ ਦਰਦਨਾਕ

ਉਨ੍ਹਾਂ ਦੱਸਿਆ ਕਿ ਵਿਕਾਸ ਖੇਡਦੇ-ਖੇਡਦੇ ਸੜਕ 'ਤੇ ਆ ਗਿਆ ਅਤੇ ਉਦੋਂ ਉੱਥੋਂ ਲੰਘ ਰਹੇ ਨੌਜਵਾਨ ਨੇ ਉਸ ਨੂੰ ਚੁੱਕ ਲਿਆ ਅਤੇ ਆਪਣੇ ਨਾਲ ਲੈ ਗਿਆ। ਸਿੰਘ ਅਨੁਸਾਰ, ਕਾਫ਼ੀ ਦੇਰ ਬਾਅਦ ਜਦੋਂ ਵਿਕਾਸ ਘਰ ਨਹੀਂ ਆਇਆ ਤਾਂ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਉਨ੍ਹਾਂ ਦੱਸਿਆ ਕਿ ਪਰਿਵਾਰ ਦੀ ਸ਼ਿਕਾਇਤ 'ਤੇ ਪੁਲਸ ਨੇ ਮਾਮਲਾ ਦਰਜ ਕਰ ਕੇ ਬੱਚੇ ਦੀ ਭਾਲ ਸ਼ੁਰੂ ਕੀਤੀ ਅਤੇ ਸ਼ੁੱਕਰਵਾਰ ਨੂੰ ਉਸ ਨੂੰ ਸਹੀ ਸਲਾਮਤ ਬਰਾਮ ਕਰ ਲਿਆ। ਸਿੰਘ ਅਨੁਸਾਰ, ਬੱਚੇ ਨੂੰ ਅਗਵਾ ਕਰ ਕੇ ਲਿਜਾਉਣ ਵਾਲੇ ਨੌਜਵਾਨ ਨੇ ਪੁੱਛ-ਗਿੱਛ 'ਚ ਆਪਣਾ ਨਾਮ ਆਕਾਸ਼ ਦੱਸਿਆ ਹੈ। ਉਹ ਆਗਰਾ ਦੇ ਜੈਤਪੁਰ ਬਾਹ ਦਾ ਰਹਿਣ ਵਾਲਾ ਹੈ। ਸਿੰਘ ਅਨੁਸਾਰ ਦੋਸ਼ੀ ਨੇ ਪੁਲਸ ਨੂੰ ਦੱਸਿਆ ਕਿ ਉਸ ਦੀਆਂ 2 ਧੀਆਂ ਹਨ ਅਤੇ ਪਤਨੀ ਦੀ ਬੇਟੇ ਦੀ ਇੱਛਾ ਪੂਰੀ ਕਰਨ ਲਈ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਪੁਲਸ ਨੇ ਆਕਾਸ਼ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News