ਲੜਕੀ ਨਾਲ ਗੱਲ ਕਰਨਾ ਲੜਕੇ ਨੂੰ ਪਿਆ ਭਾਰੀ, ਮਿਲੀ ਦਰਦਨਾਕ ਮੌਤ

12/06/2017 1:29:18 PM

ਬਾਂਕਾ— ਗੁਆਂਢੀ ਦੀ ਪੋਤੀ ਨਾਲ ਗੱਲਬਾਤ ਕਰਨਾ ਸੈਂਟਰਲ ਸਕੂਲ ਦੇ ਜਮਾਤ 7ਵੀਂ ਦੇ ਸ਼ਿਵਮ ਦੀ ਮੌਤ ਦਾ ਕਾਰਨ ਬਣ ਗਿਆ। ਸ਼ਿਵਮ ਦੇ ਘਰ ਦੇ ਮੰਗਲਵਾਰ ਨੂੰ ਵਿਆਹ ਪ੍ਰੋਗਰਾਮ 'ਚ ਗਏ ਸੀ। ਇਸ ਦੌਰਾਲ ਉਸ ਦੇ ਗੁਆਂਢੀ ਨੇ ਸ਼ਿਵਮ ਨੂੰ ਬੁਲਾ ਕੇ ਆਪਣੇ ਘਰ ਲੈ ਗਿਆ। ਉਥੇ ਗੁਆਂਢੀ ਨੇ ਬਿਜਲੀ ਦਾ ਕਰੰਟ ਦੇ ਕੇ ਸ਼ਿਵਮ ਦਾ ਕਤਲ ਕਰ ਦਿੱਤਾ। ਕਤਲ ਨੂੰ ਸੁਸਾਇਡ ਦਾ ਰੂਪ ਦੇਣ ਲਈ ਦੋਸ਼ੀਆਂ ਨੇ ਸ਼ਿਵਮ ਦੀ ਲਾਸ਼ ਨੂੰ ਉਸ ਦੇ ਘਰ 'ਚ ਲਿਜਾ ਕੇ ਫਾਹੇ ਨਾਲ ਲਟਕਾ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਦੋਸ਼ੀ ਪਰਿਵਾਰ ਘਰ 'ਚ ਤਾਲਾ ਗਲਾ ਕੇ ਫਰਾਰ ਹੋ ਗਿਆ।

PunjabKesari
ਸ਼ਿਵਮ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮੇਰਾ ਬੇਟਾ ਅਤੇ ਗੁਆਂਢੀ ਦੀ ਪੋਤੀ ਦੋਹੇਂ ਨਾਬਾਲਗ ਹਨ ਅਤੇ ਦੋਸਤ ਸੀ। ਦੋਹਾਂ ਨਾਬਾਲਗ ਬੱਚਿਆਂ ਦੀ ਦੋਸਤੀ ਨੂੰ ਅਫੇਅਰ ਸਮਝ ਕੇ ਗੁਆਂਢੀ ਉਨ੍ਹਾਂ ਨੂੰ ਆਪਸ 'ਚ ਗੱਲ ਕਰਨ ਤੋਂ ਰੋਕਦੇ ਸੀ। ਉਸ ਨੇ ਮੈਨੂੰ ਵੀ ਕਈ ਵਾਰ ਕਿਹਾ ਸੀ ਕਿ ਮੈਂ ਆਪਣੇ ਬੇਟੇ ਨੂੰ ਉਸ ਦੀ ਪੋਤੀ ਨਾਲ ਗੱਲ ਕਰਨਾ ਤੋਂ ਰੋਕਾ। ਕੁਝ ਦਿਨ ਪਹਿਲੇ ਹੀ ਉਸ ਨੇ ਮੇਰੇ ਪਰਿਵਾਰ ਧਮਕੀ ਵੀ ਦਿੱਤੀ ਸੀ। 
ਮੁੱਹਲਾ ਵਾਸੀਆਂ ਨੇ ਦੱਸਿਆ ਕਿ 15 ਦਿਨ ਪਹਿਲੇ ਹੀ ਦੋਹਾਂ ਪਰਿਵਾਰਾਂ 'ਚ ਕੁੱਟਮਾਰ ਹੋਈ ਸੀ। ਜਿਸ 'ਚ ਦੋਸ਼ੀ ਨੇ ਸ਼ਿਵਮ ਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਸੀ। ਸ਼ਿਵਮ 7ਵੀਂ ਦਾ ਵਿਦਿਆਰਥੀ ਸੀ ਜਦਕਿ ਦੋਸ਼ੀ ਦੀ ਪੋਤੀ 6ਵੀਂ ਜਮਾਤ 'ਚ ਪੜ੍ਹਦੀ ਸੀ। ਦੋਹੇਂ ਦੋਸਤ ਸਨ ਅਤੇ ਉਨ੍ਹਾਂ ਵਿਚਕਾਰ ਗੱਲਬਾਤ ਹੋਣਾ ਝਗੜੇ ਦਾ ਕਾਰਨ ਸੀ ਜਦਕਿ ਦੋਹੇਂ ਨਾਬਾਲਗ ਸਨ।


Related News