ਜਲੰਧਰ ''ਚ ਦਰਦਨਾਕ ਹਾਦਸਾ: ਸਵੀਮਿੰਗ ਪੂਲ ਤੱਕ 13 ਸਾਲਾ ਬੱਚੇ ਨੂੰ ਖਿੱਚ ਲਿਆਈ ਮੌਤ, ਤੜਫ਼-ਤੜਫ਼ ਕੇ ਨਿਕਲੀ ਜਾਨ

05/29/2024 5:01:57 PM

ਜਲੰਧਰ (ਸੁਨੀਲ)– ਥਾਣਾ ਲਾਂਬੜਾ ਅਧੀਨ ਪੈਂਦੇ ਪਿੰਡ ਨਾਹਲਾਂ ਨੇੜੇ ਸਥਿਤ ਬਿਨਾਂ ਲਾਇਸੈਂਸ ਚਲਾਏ ਜਾ ਰਹੇ ਸਵੀਮਿੰਗ ਪੂਲ ਵਿਚ ਦੇਰ ਸ਼ਾਮ ਨਹਾਉਣ ਸਮੇਂ ਇਕ ਬੱਚੇ ਦੀ ਡੁੱਬਣ ਨਾਲ ਮੌਤ ਹੋ ਗਈ। ਘਟਨਾ ਦਾ ਪਤਾ ਲੱਗਦੇ ਹੀ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਅਤੇ ਸਵੀਮਿੰਗ ਪੂਲ ਦੇ ਗੇਟ ’ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ। ਇਸ ਦੀ ਜਾਣਕਾਰੀ ਥਾਣਾ ਲਾਂਬੜਾ ਦੀ ਪੁਲਸ ਨੂੰ ਦਿੱਤੀ ਗਈ ਤਾਂ ਏ. ਐੱਸ. ਆਈ. ਨਿਰੰਜਣ ਸਿੰਘ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜੇ। ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਨਿਰੰਜਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਸ਼ਾਮ ਸੂਚਨਾ ਮਿਲੀ ਸੀ ਕਿ ਪਿੰਡ ਨਾਹਲਾਂ ਵਿਚ ਸਵੀਮਿੰਗ ਪੂਲ ’ਤੇ ਨਹਾਉਣ ਆਏ ਬੱਚਿਆਂ ਵਿਚੋਂ ਇਕ 13 ਸਾਲਾ ਬੱਚੇ ਮਾਧਵ ਪੁੱਤਰ ਭੀਮ ਬਹਾਦਰ ਨਿਵਾਸੀ ਬਸਤੀ ਦਾਨਿਸ਼ਮੰਦਾਂ ਦੀ ਡੁੱਬਣ ਨਾਲ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ- ਹਵਸ ਮਿਟਾਉਣ ਲਈ 5ਵੀਂ ਜਮਾਤ ਦੀ ਬੱਚੀ ਨਾਲ ਟੀਚਰ ਕਰਦਾ ਰਿਹਾ ਜਿਣਸੀ ਸ਼ੋਸ਼ਣ, ਇੰਝ ਖੁੱਲ੍ਹਿਆ ਭੇਤ

PunjabKesari

ਏ. ਐੱਸ. ਆਈ. ਨੇ ਦੱਸਿਆ ਕਿ ਮਾਧਵ ਘਰੋਂ ਸਕੂਲ ਪੜ੍ਹਨ ਲਈ ਗਿਆ ਸੀ ਪਰ ਸ਼ਾਮੀਂ 4 ਵਜੇ ਉਹ ਪਿੰਡ ਨਾਹਲਾਂ ਨੇੜੇ ਸਥਿਤ ਸਵੀਮਿੰਗ ਪੂਲ ਵਿਚ ਆਪਣੇ 2 ਦੋਸਤਾਂ ਨਾਲ ਨਹਾਉਣ ਚਲਾ ਗਿਆ। ਦੱਸਿਆ ਜਾ ਰਿਹਾ ਹੈ ਕਿ ਮਾਧਵ ਨਹਾਉਣ ਸਮੇਂ ਸਵੀਮਿੰਗ ਪੂਲ ’ਤੇ ਭੰਗੜਾ ਪਾ ਰਿਹਾ ਸੀ ਅਤੇ ਉਸ ਨੇ ਇਸ ਤੋਂ ਬਾਅਦ ਸਵੀਮਿੰਗ ਪੂਲ ਵਿਚ ਛਾਲ ਮਾਰੀ ਪਰ ਬਾਹਰ ਨਹੀਂ ਆਇਆ। ਜਦੋਂ ਕਾਫ਼ੀ ਸਮੇਂ ਤਕ ਆਪਣੇ ਘਰ ਨਾ ਪੁੱਜਾ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਇਸੇ ਦੌਰਾਨ ਮਾਧਵ ਦੇ ਦੋਸਤਾਂ ਨੇ ਉਸ ਦੇ ਘਰ ਪਹੁੰਚ ਕੇ ਉਸ ਦੇ ਕੱਪੜੇ ਦਿੰਦਿਆਂ ਦੱਸਿਆ ਕਿ ਉਹ ਸਵੀਮਿੰਗ ਪੂਲ ਵਿਚ ਨਹਾਉਣ ਗਏ ਸਨ ਕਿ ਨਹਾਉਣ ਸਮੇਂ ਮਾਧਵ ਨੇ ਸਵੀਮਿੰਗ ਪੂਲ ਵਿਚ ਛਾਲ ਮਾਰੀ ਪਰ ਉਹ ਬਾਹਰ ਨਹੀਂ ਨਿਕਲਿਆ। ਉਹ ਕਾਫ਼ੀ ਦੇਰ ਤਕ ਉਸ ਨੂੰ ਆਵਾਜ਼ਾਂ ਮਾਰਦੇ ਰਹੇ ਪਰ ਜਦੋਂ ਉਹ ਬਾਹਰ ਨਾ ਨਿਕਲਿਆ ਤਾਂ ਉਹ ਉਸ ਦੇ ਕੱਪੜੇ ਲੈ ਕੇ ਉਥੋਂ ਆ ਗਏ। ਇਹ ਸੁਣ ਕੇ ਮਾਧਵ ਦੇ ਮਾਤਾ-ਪਿਤਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਅਤੇ ਉਹ ਤੁਰੰਤ ਸਵੀਮਿੰਗ ਪੂਲ ’ਤੇ ਪੁੱਜੇ ਅਤੇ ਆਪਣੇ ਬੱਚੇ ਦੀ ਲਾਸ਼ ਵੇਖ ਕੇ ਸੁੰਨ ਹੋ ਗਏ।

PunjabKesari

ਇਸ ਸਬੰਧ ਵਿਚ ਜਦੋਂ ਸਵੀਮਿੰਗ ਪੂਲ ਦੇ ਮਾਲਕ ਬਲਜੀਤ ਸਿੰਘ ਲੱਡੂ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਨੇ ਲਗਭਗ 6 ਵਜੇ ਬੱਚਿਆਂ ਅਤੇ ਬਾਕੀ ਆਏ ਹੋਏ ਲੋਕਾਂ ਨੂੰ ਕਿਹਾ ਕਿ ਸਵੀਮਿੰਗ ਪੂਲ ਬੰਦ ਕਰਨ ਦਾ ਸਮਾਂ ਹੋ ਗਿਆ ਹੈ ਅਤੇ ਤੁਸੀਂ ਬਾਹਰ ਆ ਜਾਓ। ਇੰਨਾ ਕਹਿਣ ਤੋਂ ਬਾਅਦ ਉਹ ਸਵੀਮਿੰਗ ਪੂਲ ਨੂੰ ਬੰਦ ਕਰਨ ਦੀ ਤਿਆਰੀ ਵਿਚ ਜੁਟ ਗਿਆ। ਇਸੇ ਦੌਰਾਨ ਬੱਚੇ ਦੇ ਮਾਪੇ ਆ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬੱਚਾ ਮਾਧਵ ਸਵੀਮਿੰਗ ਪੂਲ ਵਿਚ ਨਹਾਉਣ ਆਇਆ ਸੀ ਪਰ ਉਹ ਘਰ ਵਾਪਸ ਨਹੀਂ ਪੁੱਜਾ। ਇਸ ਤੋਂ ਬਾਅਦ ਉਨ੍ਹਾਂ ਜਦੋਂ ਸਵੀਮਿੰਗ ਪੂਲ ਦੀ ਜਾਂਚ ਕੀਤੀ ਤਾਂ ਉਸ ਵਿਚੋਂ ਮਾਧਵ ਦੀ ਲਾਸ਼ ਬਰਾਮਦ ਹੋਈ। ਇਸ ਤੋਂ ਬਾਅਦ ਥਾਣਾ ਲਾਂਬੜਾ ਦੀ ਪੁਲਸ ਨੂੰ ਸੂਚਿਤ ਕੀਤਾ ਅਤੇ ਮੌਕੇ ’ਤੇ ਆਈ ਪੁਲਸ ਨੇ ਮਾਧਵ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਚ ਭੇਜ ਦਿੱਤਾ।
ਮਿਲੀ ਜਾਣਕਾਰੀ ਅਨੁਸਾਰ ਬੀਤੇ ਦਿਨ ਪੈ ਰਹੀ ਗਰਮੀ ਕਾਰਨ ਦਾਨਿਸ਼ਮੰਦਾਂ ਤੋਂ 3 ਬੱਚੇ ਪਿੰਡ ਨਾਹਲਾਂ ਨੇੜੇ ਸਥਿਤ ਇਕ ਸਵੀਮਿੰਗ ਪੂਲ ਵਿਚ ਨਹਾਉਣ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਸਵੀਮਿੰਗ ਪੂਲ ਬਿਨਾਂ ਲਾਇਸੈਂਸ ਦੇ ਚਲਾਇਆ ਜਾ ਰਿਹਾ ਹੈ, ਜਿਸ ਦਾ ਮਾਲਕ ਬਲਜੀਤ ਸਿੰਘ ਲੱਡੂ ਹੈ। ਇਹ ਨਾਜਾਇਜ਼ ਸਵੀਮਿੰਗ ਪੂਲ ਉੱਚੀ ਪਹੁੰਚ ਕਾਰਨ ਬੇਖ਼ੌਫ਼ ਚਲਾਇਆ ਜਾ ਰਿਹਾ ਸੀ।

PunjabKesari

ਇਹ ਵੀ ਪੜ੍ਹੋ- ਬਠਿੰਡਾ ਪੁੱਜੇ CM ਕੇਜਰੀਵਾਲ ਦਾ ਵੱਡਾ ਬਿਆਨ, PM ਮੋਦੀ ਤੇ ਅਮਿਤ ਸ਼ਾਹ ਦੀ ਜੋੜੀ ਪੰਜਾਬੀਆਂ ਨਾਲ ਕਰਦੀ ਹੈ ਨਫ਼ਰਤ

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਸਵੀਮਿੰਗ ਪੂਲ ਵਿਚ ਨਹਾਉਣ ਗਏ ਬੱਚਿਆਂ ਦੀ ਕੋਈ ਪਰਚੀ ਜਾਂ ਰਸੀਦ ਨਹੀਂ ਕੱਟੀ ਗਈ ਸੀ, ਜਦਕਿ ਸਵੀਮਿੰਗ ਪੂਲ ਵਿਚ ਨਹਾਉਣ ਵਾਲੇ ਹੋਰਨਾਂ ਲੋਕਾਂ ਦੀ ਪਰਚੀ ਕੱਟੀ ਜਾਂਦੀ ਹੈ। ਇਨ੍ਹਾਂ ਬੱਚਿਆਂ ਦੀ ਪਰਚੀ ਨਾ ਕੱਟਣਾ ਵੀ ਸਵਾਲਾਂ ਦੇ ਘੇਰੇ ਵਿਚ ਹੈ। ਇਸ ਤੋਂ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਇਸ ਘਟਨਾ ਦੇ ਪਿੱਛੇ ਕਿਤੇ ਕਿਸੇ ਦੀ ਕੋਈ ਸਾਜ਼ਿਸ਼ ਤਾਂ ਨਹੀਂ।

ਇਹ ਵੀ ਪੜ੍ਹੋ- ਜਲੰਧਰ 'ਚ ਰੂਹ ਕੰਬਾਊ ਵਾਰਦਾਤ, ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


shivani attri

Content Editor

Related News