ਕਾਠਗੜ੍ਹ ''ਚ ਦਰਦਨਾਕ ਹਾਦਸਾ, ਡਿਵਾਈਡਰ ਨਾਲ ਮੋਟਰਸਾਈਕਲ ਦੀ ਹੋਈ ਟੱਕਰ, ਦੋ ਦੀ ਮੌਤ

06/20/2024 1:10:13 PM

ਕਾਠਗੜ੍ਹ (ਰਾਜੇਸ਼)-ਬਲਾਚੌਰ-ਰੂਪਨਗਰ ਰਾਜ ਮਾਰਗ ’ਤੇ ਪਿੰਡ ਰੈਲਮਾਜਰਾ ਕੋਲ ਬੰਦ ਹੋ ਚੁੱਕੀ ਧਾਗਾ ਫੈਕਟਰੀ ਨੇੜੇ ਬੀਤੀ ਰਾਤ ਆਪਣੇ ਘਰ ਪਿੰਡ ਟੌਂਸਾ ਨੂੰ ਮੋਟਰਸਾਈਕਲ ’ਤੇ ਆ ਰਹੇ 3 ਵਿਅਕਤੀ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜਨ ਕਰਕੇ ਡਿਵਾਈਡਰ ਨਾਲ ਟਕਰਾ ਗਿਆ ਅਤੇ ਤਿੰਨੋਂ ਵਿਅਕਤੀ ਡਿਵਾਈਡਰ ’ਤੇ ਲੱਗੀ ਰੇਲਿੰਗ ਵਿਚ ਵੱਜਣ ਨਾਲ ਗੰਭੀਰ ਜ਼ਖਮੀ ਹੋ ਗਿਆ ਜਿਨ੍ਹਾਂ ਵਿਚੋਂ ਦੋ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਕ ਗੰਭੀਰ ਜ਼ਖ਼ਮੀ ਹੋ ਗਿਆ।

ਜਾਣਕਾਰੀ ਅਨੁਸਾਰ ਪਿੰਡ ਦੇ ਟੌਂਸਾ ਦੇ ਨਿਵਾਸੀ ਤਿੰਨ ਵਿਅਕਤੀ ਮਨਦੀਪ ਸਿੰਘ ਪੁੱਤਰ ਧਰਮ ਚੰਦ, ਕੇਸਰ ਸਿੰਘ ਪੁੱਤਰ ਫੌਜਾ ਸਿੰਘ ਅਤੇ ਜਸਵਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਆਪਣੇ ਕਿਸੇ ਨਿੱਜੀ ਕੰਮ ਤੋਂ ਬਾਅਦ ਰਾਤ ਸਮੇਂ ਆਪਣੇ ਘਰਾਂ ਨੂੰ ਮੋਟਰਸਾਈਕਲ ਰਾਹੀਂ ਹਾਈਵੇਅ ਨਾਲ ਲੱਗਦੇ ਸਰਵਿਸ ਮਾਰਗ ’ਤੇ ਵਾਪਸ ਆ ਰਹੇ ਸਨ ਪਰ ਜਦੋਂ ਉਹ ਪਿੰਡ ਰੈਲਮਾਜਰਾ ਕੋਲ ਬੰਦ ਹੋ ਚੁੱਕੀ ਧਾਗਾ ਮਿੱਲ ਫੈਕਟਰੀ ਨੇੜੇ ਪਹੁੰਚੇ ਤਾਂ ਅਚਾਨਕ ਉਨ੍ਹਾਂ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਹਾਈਵੇਅ ਮਾਰਗ ਦੇ ਡਿਵਾਈਡਰ ਨਾਲ ਟਕਰਾ ਗਿਆ ਅਤੇ ਉਸ ’ਤੇ ਸਵਾਰ ਉਕਤ ਤਿੰਨੋਂ ਵਿਅਕਤੀ ਡਿਵਾਈਡਰ ਵਿਚ ਲੱਗੀ ਰੇਲਿੰਗ ਵਿਚ ਜਾ ਵੱਜੇ।

ਇਹ ਵੀ ਪੜ੍ਹੋ-  ਜਲੰਧਰ 'ਚ ਕਾਂਗਰਸ ਦੇ 2 ਸੀਨੀਅਰ ਆਗੂ 6 ਸਾਲ ਲਈ ਸਸਪੈਂਡ, ਮਹਿੰਦਰ ਸਿੰਘ ਕੇ. ਪੀ. ਦੇ ਹਨ ਖਾਸਮਖਾਸ

ਜਿਸ ਨਾਲ ਤਿੰਨਾਂ ਦੇ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਵਿਚੋਂ ਮਨਦੀਪ ਸਿੰਘ ਪੁੱਤਰ ਧਰਮ ਚੰਦ ਅਤੇ ਕੇਸਰ ਸਿੰਘ ਪੁੱਤਰ ਫੌਜਾ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਸ ਘਟਨਾ ਦੀ ਖ਼ਬਰ ਰਾਹਗੀਰਾਂ ਨੇ ਐੱਸ. ਐੱਸ. ਐੱਫ਼. ਦੀ ਟੀਮ ਦੇ ਇੰਚਾਰਜ ਏ. ਐੱਸ. ਆਈ. ਕੁਲਬੀਰ ਸਿੰਘ ਨੂੰ ਦਿੱਤੀ ਅਤੇ ਉਹ ਆਪਣੀ ਟੀਮ ਨਾਲ ਤੁਰੰਤ ਮੌਕੇ ’ਤੇ ਪਹੁੰਚ ਗਏ ਤੇ ਉਨ੍ਹਾਂ ਤੁਰੰਤ ਗੰਭੀਰ ਜ਼ਖ਼ਮੀ ਜਸਵਿੰਦਰ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਬਲਾਚੌਰ ਭਰਤੀ ਕਰਵਾਇਆ ਜਦਕਿ ਦੋਵੇਂ ਮ੍ਰਿਤਕਾਂ ’ਚੋਂ ਇਕ ਦੀ ਲਾਸ਼ ਨੂੰ ਸਰਕਾਰੀ ਹਸਪਤਾਲ ਬਲਾਚੌਰ ਅਤੇ ਦੂਜੇ ਨੂੰ ਮਹਿਤਪੁਰ ਉਲੱਦਣੀ ਦੇ ਹਸਪਤਾਲ ਦੀ ਮੋਰਚਰੀ ਵਿਚ ਰੱਖਵਾ ਦਿੱਤਾ। ਘਟਨਾ ਦਾ ਪਤਾ ਲੱਗਣ ’ਤੇ ਪੁਲਸ ਚੌਕੀ ਆਸਰੋਂ ਦੇ ਏ.ਐੱਸ.ਆਈ. ਲਛਮਣ ਸਿੰਘ ਨੇ ਆਪਣੀ ਪੁਲਸ ਪਾਰਟੀ ਸਮੇਤ ਪਹੁੰਚ ਕੇ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕ ਵਿਅਕਤੀਆਂ ਦਾ ਪੋਸਟ ਮਾਰਟਮ ਕਰਾਉਣ ਤੋਂ ਬਾਅਦ ਲਾਸ਼ਾਂ ਵਾਰਸਾਂ ਦੇ ਹਵਾਲੇ ਕਰ ਦਿੱਤੀਆਂ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਬਦਲਿਆ ਮੌਸਮ ਦਾ ਮਿਜਾਜ਼, ਚੱਲੀਆਂ ਤੇਜ਼ ਹਵਾਵਾਂ, ਮੀਂਹ ਨੇ ਦਿਵਾਈ ਅੱਤ ਦੀ ਗਰਮੀ ਤੋਂ ਰਾਹਤ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


shivani attri

Content Editor

Related News